Himachal : ਪੰਜਾਬ ਦੇ ਸ਼ਰਧਾਲੂਆਂ ਨਾਲ ਹਿਮਾਚਲ ਚ ਵੱਡਾ ਹਾਦਸਾ, 100 ਫੁੱਟ ਡੂੰਘੀ ਖੱਡ ਚ ਡਿੱਗੀ ਟਰੈਕਟਰ-ਟਰਾਲੀ, 3 ਦੀ ਮੌਤ

Himachal Tractor Trolly Accident : ਪੰਜਾਬ ਦੇ ਸ਼ਰਧਾਲੂਆਂ ਨਾਲ ਹਿਮਾਚਲ 'ਚ ਵੱਡਾ ਹਾਦਸਾ ਵਾਪਰਿਆ ਹੈ। ਧਰਮਸ਼ਾਲਾ 'ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੇ 100 ਫੁੱਟ ਡੂੰਘੀ ਖੱਡ 'ਚ ਡਿੱਗਣ ਦੀ ਖੌਫਨਾਕ ਘਟਨਾ ਵਾਪਰੀ ਹੈ, ਜਿਸ ਵਿੱਚ 3 ਦੀ ਮੌਤ ਹੋ ਗਈ ਹੈ।

By  KRISHAN KUMAR SHARMA April 10th 2026 04:40 PM -- Updated: April 10th 2026 04:55 PM

Himachal Tractor Trolly Accident : ਪੰਜਾਬ ਦੇ ਸ਼ਰਧਾਲੂਆਂ ਨਾਲ ਹਿਮਾਚਲ 'ਚ ਵੱਡਾ ਹਾਦਸਾ (Punjab Pilgrim Acciden in Himachal) ਵਾਪਰਿਆ ਹੈ। ਧਰਮਸ਼ਾਲਾ 'ਚ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਦੇ 100 ਫੁੱਟ ਡੂੰਘੀ ਖੱਡ 'ਚ ਡਿੱਗਣ ਦੀ ਖੌਫਨਾਕ ਘਟਨਾ ਵਾਪਰੀ ਹੈ, ਜਿਸ ਵਿੱਚ 3 ਦੀ ਮੌਤ ਹੋ ਗਈ ਹੈ, ਜਦਕਿ ਛੋਟੇ ਬੱਚਿਆਂ ਸਮੇਤ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਡੇਹਰਾ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਇਹ ਹਾਦਸਾ ਰਾਸ਼ਟਰੀ ਰਾਜਮਾਰਗ 503 'ਤੇ ਧਾਲੀਆਰਾ ਵਿੱਚ ਰਾਧਾ ਸਵਾਮੀ ਸਤਸੰਗ ਘਰ ਦੇ ਨੇੜੇ ਵਾਪਰਿਆ।

ਜਾਣਕਾਰੀ ਅਨੁਸਾਰ, ਇਹ ਸਾਰੇ ਸ਼ਰਧਾਲੂ ਪੰਜਾਬ ਦੇ ਕਪੂਰਥਲਾ (Kapurthala News) ਤੋਂ ਧਾਰਿਮਕ ਸਥਾਨਾਂ ਦੀ ਯਾਤਰਾ 'ਤੇ ਸਨ। ਇਸ ਦੌਰਾਨ ਟਰੈਕਟਰ-ਟਰਾਲੀ ਧਾਲੀਆਰਾ ਮੋੜ 'ਤੇ ਟਰੈਕਟਰ-ਟਰਾਲੀ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸੜਕ ਤੋਂ ਸਿੱਧੀ ਖੱਡ ਵਿੱਚ ਡਿੱਗ ਗਈ।

ਮੱਚਿਆ ਚੀਕ-ਚਿਹਾੜਾ

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰਿਆ। ਟਰੈਕਟਰ-ਟਰਾਲੀ ਵਿੱਚ ਸਵਾਰ ਪੰਜਾਬ ਦੇ ਸ਼ਰਧਾਲੂ, ਜੋ ਚਿੰਤਪੂਰਨੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਜਵਾਲਾਜੀ ਮੰਦਰ ਜਾ ਰਹੇ ਸਨ, ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਸ਼ਰਧਾਲੂਆਂ ਅਤੇ ਬੱਚਿਆਂ ਵਿੱਚ ਚੀਕ-ਚਿਹਾੜਾ ਮੱਚ ਗਿਆ। ਜ਼ਖ਼ਮੀਆਂ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਤੁਰੰਤ ਪਹੁੰਚ ਕੀਤੀ ਅਤੇ ਪੁਲਿਸ ਦੀ ਮਦਦ ਨਾਲ ਜ਼ਖਮੀਆਂ ਨੂੰ ਖੱਡ ਵਿੱਚੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ।

ਡੇਹਰਾ ਦੇ ਪੁਲਿਸ ਸੁਪਰਡੈਂਟ ਮਯੰਕ ਚੌਧਰੀ ਨੇ ਦੱਸਿਆ ਕਿ ਪੁਲਿਸ ਟੀਮ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਜ਼ਖਮੀਆਂ ਦਾ ਡੇਹਰਾ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਟਰੈਕਟਰ ਵਿੱਚ 35 ਤੋਂ ਵੱਧ ਸ਼ਰਧਾਲੂ ਸਵਾਰ ਸਨ। ਕਈ ਬੱਚੇ ਅਤੇ ਔਰਤਾਂ ਸੁਰੱਖਿਅਤ ਹਨ।

Related Post