Mani Mahesh Yatra : ਸੈਂਕੜੇ ਯਾਤਰੀ ਫਸੇ, ਨਾ ਰੋਟੀ-ਨਾ ਨੈਟਵਰਕ... ਮਣੀ ਮਹੇਸ਼ ਤੋਂ ਸੁਰੱਖਿਅਤ ਪਰਤੇ ਹੁਸ਼ਿਆਰਪੁਰ ਦੇ 3 ਸ਼ਰਧਾਲੂਆਂ ਨੇ ਸੁਣਾਈ ਹੱਡਬੀਤੀ

Mani Mahesh Yatra : ਬਚ ਕੇ ਆਏ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉੱਥੇ ਦੇ ਵਪਾਰ ਮੰਡਲ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਇੱਥੇ ਰੋਕ ਕੇ ਰੱਖਿਆ ਜਾਵੇ ਤਾਂ ਕਿ ਉੱਥੇ ਮਹਿੰਗੇ ਭਾਅ ਦੀਆਂ ਵਸਤੂਆਂ ਦੀ ਵਿਕਰੀ ਹੋ ਸਕੇ ਅਤੇ ਇਸ ਲਈ ਉੱਥੇ ਲੰਗਰਾਂ ਦਾ ਵੀ ਵਿਰੋਧ ਹੋ ਰਿਹਾ ਸੀ।

By  KRISHAN KUMAR SHARMA September 1st 2025 02:49 PM -- Updated: September 1st 2025 02:55 PM

Mani Mahesh Yatra : ਹਰ ਸਾਲ ਲੱਖਾਂ ਲੋਕ ਹਿਮਾਚਲ ਵਿੱਚ ਮਣੀ ਮਹੇਸ਼ ਦੀ ਯਾਤਰਾ ਕਰਨ ਲਈ ਜਾਂਦੇ ਹਨ। ਪਰ ਇਸ ਵਾਰੀ ਕੁਦਰਤ ਦੇ ਕਹਿਰ ਕਾਰਨਾਂ ਰਸਤੇ ਬੰਦ ਹੋ ਜਾਣ ਕਾਰਨ ਮਣੀ ਮਹੇਸ਼ ਇਲਾਕੇ ਵਿੱਚ ਸੈਂਕੜੇ ਹਜ਼ਾਰਾਂ ਯਾਤਰੀ ਬੁਰੀ ਤਰ੍ਹਾਂ ਫਸ ਗਏ ਅਤੇ ਨੈਟਵਰਕ ਨਾ ਹੋਣ ਕਾਰਨ ਘਰ ਵਾਲਿਆਂ ਨਾਲ ਸੰਪਰਕ ਨਾ ਹੋਣ ਕਾਰਨ ਘਰ ਦੇ ਵੀ ਚਿੰਤਤ ਹਨ।

ਹੁਣ ਮਣੀ ਮਹੇਸ਼ ਤੋਂ ਹੁਸ਼ਿਆਰਪੁਰ ਦੇ 3 ਸ਼ਰਧਾਲੂ ਪਰਤੇ ਹਨ। ਇਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮਨੀਮੇਸ਼ ਦੀ ਯਾਤਰਾ ਲਈ ਗਏ ਸਨ ਪ੍ਰੰਤੂ ਉੱਥੇ ਕੁਦਰਤੀ ਆਫਤ ਆ ਜਾਣ ਤੋਂ ਬਾਅਦ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਉਹਨਾਂ ਦੱਸਿਆ ਕਿ ਹਿੰਮਤ ਕਰਕੇ ਜਿਹੜੇ ਲੋਕ ਤਾਂ ਪਹਾੜਾਂ ਦੀਆਂ ਚੋਟੀਆਂ ਅਤੇ ਜੰਗਲਾਂ ਵਿੱਚੋਂ ਹੁੰਦੇ ਹੋਏ ਵਾਪਸ ਸੁਰੱਖਿਅਤ ਘਰ ਜਿੱਦਾਂ-ਕਿੱਦਾਂ ਕਰ ਪਹੁੰਚ ਗਏ ਪਰ ਬਹੁਤ ਸਾਰੇ ਲੋਕ ਹਾਲੇ ਵੀ ਉੱਥੇ ਫਸੇ ਹੋਏ ਹਨ ਅਤੇ ਖਾਣ ਪੀਣ ਦੇ ਲਈ ਸਿਰਫ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੀਆਂ ਸੰਸਥਾਵਾਂ ਵੱਲੋਂ ਲਗਾਏ ਲੰਗਰਾਂ 'ਤੇ ਹੀ ਲੋਕ ਨਿਰਭਰ ਸਨ ਅਤੇ ਹੁਣ ਉੱਥੇ ਲੋਕ ਭੁੱਖਣ ਭਾੜੇ ਬੈਠੇ ਹਨ, ਨੈਟਵਰਕ ਨਾ ਹੋਣ ਕਾਰਨ ਲੋਕਾਂ ਦਾ ਘਰਾਂ ਵਿੱਚ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਰਿਹਾ, ਜਿਸ ਕਾਰਨ ਪਰਿਵਾਰਿਕ ਮੈਂਬਰ ਵੀ ਚਿੰਤਾ ਵਿੱਚ ਹਨ।

''ਦੇਖੀਆਂ ਲਾਸ਼ਾਂ...''

ਉਹਨਾਂ ਦੱਸਿਆ ਕਿ ਉੱਥੇ ਉਨ੍ਹਾਂ ਨੇ ਅੱਖੀਂ ਦੇਖਿਆ ਕਿ ਲਾਸ਼ਾਂ ਦੇ ਢੇਰ ਲੱਗੇ ਪਏ ਹਨ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜਾਂ ਦੇ ਨਾਮ 'ਤੇ ਕੁਝ ਵੀ ਨਹੀਂ ਕੀਤਾ ਜਾ ਰਿਹਾ, ਸਿਰਫ਼ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਅਸੀਂ ਜਲਦ ਤੁਹਾਨੂੰ ਇੱਥੋਂ ਕੱਢ ਲਵਾਂਗੇ।

ਇਹਨਾਂ ਹਾਲਾਤਾਂ ਵਿੱਚੋਂ ਬਚ ਕੇ ਆਏ ਲੋਕਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉੱਥੇ ਦੇ ਵਪਾਰ ਮੰਡਲ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਇੱਥੇ ਰੋਕ ਕੇ ਰੱਖਿਆ ਜਾਵੇ ਤਾਂ ਕਿ ਉੱਥੇ ਮਹਿੰਗੇ ਭਾਅ ਦੀਆਂ ਵਸਤੂਆਂ ਦੀ ਵਿਕਰੀ ਹੋ ਸਕੇ ਅਤੇ ਇਸ ਲਈ ਉੱਥੇ ਲੰਗਰਾਂ ਦਾ ਵੀ ਵਿਰੋਧ ਹੋ ਰਿਹਾ ਸੀ, ਜਿਸ ਤੋਂ ਬਾਅਦ ਉੱਥੇ ਪੰਜਾਬ ਦੇ ਨੌਜਵਾਨਾਂ ਨੇ ਧਰਨਾ ਲਗਾ ਦਿੱਤਾ ਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ।

Related Post