Sun, Jul 26, 2026
Whatsapp

Noida Tragedy : 15 ਫੁੱਟ ਡੂੰਘੇ ਖੱਡੇ 'ਚ ਡਿੱਗਣ ਕਾਰਨ 6 ਸਾਲਾ ਮਾਸੂਮ ਦੀ ਮੌਤ, ਕ੍ਰਿਕਟ ਬੈਟ ਨਾਲ ਖੇਡ ਸੀ ਬੱਚਾ

Noida Tragedy : ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਬੋਰਿੰਗ ਦੇ ਕੰਮ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

Reported by:  PTC News Desk  Edited by:  KRISHAN KUMAR SHARMA -- July 26th 2026 01:22 PM -- Updated: July 26th 2026 01:44 PM
Noida Tragedy : 15 ਫੁੱਟ ਡੂੰਘੇ ਖੱਡੇ 'ਚ ਡਿੱਗਣ ਕਾਰਨ 6 ਸਾਲਾ ਮਾਸੂਮ ਦੀ ਮੌਤ, ਕ੍ਰਿਕਟ ਬੈਟ ਨਾਲ ਖੇਡ ਸੀ ਬੱਚਾ

Noida Tragedy : 15 ਫੁੱਟ ਡੂੰਘੇ ਖੱਡੇ 'ਚ ਡਿੱਗਣ ਕਾਰਨ 6 ਸਾਲਾ ਮਾਸੂਮ ਦੀ ਮੌਤ, ਕ੍ਰਿਕਟ ਬੈਟ ਨਾਲ ਖੇਡ ਸੀ ਬੱਚਾ

Noida Tragedy : ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ 'ਚ ਇੱਕ ਰੂਹ ਕੰਬਾਊ ਘਟਨਾ ਵਾਪਰੀ ਹੈ। ਇੱਕ 6 ਸਾਲਾ ਮਾਸੂਮ ਦੀ ਬੋਰਿੰਗ ਲਈ ਪੁੱਟੇ ਗਏ ਪਾਣੀ ਨਾਲ ਭਰੇ ਟੋਏ ਵਿੱਚ ਡਿੱਗਣ ਨਾਲ ਮੌਤ ਹੋ ਗਈ। ਪੁਲਿਸ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਕਲਾਧਾਮ ਕਲੋਨੀ ਵਿੱਚ ਵਾਪਰੀ। ਬੱਚਾ ਸ਼ਾਮ 7 ਵਜੇ ਦੇ ਕਰੀਬ ਖੱਡੇ ਦੇ ਨੇੜੇ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ, ਜਿਸ ਦੌਰਾਨ ਉਹ ਖੱਡੇ 'ਚ ਡਿੱਗ ਪਿਆ। (Borewell Incident)

ਘਟਨਾ ਦਾ ਪਤਾ ਲੱਗਣ 'ਤੇ ਮਾਪਿਆਂ 'ਚ ਹੜਕੰਪ ਮੱਚ ਗਿਆ। ਪਰਿਵਾਰਕ ਮੈਂਬਰਾਂ ਨੇ ਬੱਚੇ ਨੂੰ ਭਾਰੀ ਜੱਦੋ-ਜਹਿਦ ਬਾਅਦ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਪਹੁੰਚਣ 'ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ।


ਹਾਦਸਾ ਨੌਲੇਜ ਪਾਰਕ ਇਲਾਕੇ ਵਿੱਚ ਕਲਾਧਾਮ ਸੋਸਾਇਟੀ ਨੇੜੇ ਵਾਪਰਿਆ। ਹਾਦਸੇ ਵਿੱਚ ਮਰਨ ਵਾਲੇ ਬੱਚੇ ਦੀ ਪਛਾਣ ਅਯਾਨ ਸੂਰਿਆ ਵਜੋਂ ਹੋਈ ਹੈ। ਅਵਯਾਨ ਦੇ ਪਿਤਾ, ਸਿਵਾਨ ਯਾਦਵ, ਕੇਂਦਰੀ ਵਿਦਿਆਲਿਆ ਦੇ ਡਿਪਟੀ ਪ੍ਰਿੰਸੀਪਲ ਹਨ। ਉਨ੍ਹਾਂ ਨੇ ਹੰਝੂਆਂ ਭਰੇ ਲਹਿਜ਼ੇ ਵਿੱਚ ਕਿਹਾ, "ਇਹ ਬਹੁਤ ਗਲਤ ਹੈ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਉਸਦੀ ਜਾਨ ਚਲੀ ਗਈ।"

ਪੁਲਿਸ ਨੇ ਠੇਕੇਦਾਰ ਨੂੰ ਕੀਤਾ ਗ੍ਰਿਫ਼ਤਾਰ

ਬੱਚੇ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ, ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਕਿ ਘਟਨਾ ਦੇ ਸਬੰਧ ਵਿੱਚ ਬੋਰਿੰਗ ਦੇ ਕੰਮ ਲਈ ਜ਼ਿੰਮੇਵਾਰ ਠੇਕੇਦਾਰ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਮੀਂਹ ਕਾਰਨ ਪਾਣੀ ਨਾਲ ਭਰ ਗਿਆ ਸੀ ਖੱਡਾ

ਸਥਾਨਕ ਨਿਵਾਸੀਆਂ ਦੇ ਅਨੁਸਾਰ, ਗ੍ਰੇਟਰ ਨੋਇਡਾ ਅਥਾਰਟੀ ਵੱਲੋਂ ਬੋਰਿੰਗ ਦੇ ਕੰਮ ਲਈ ਕਈ ਦਿਨ ਪਹਿਲਾਂ ਟੋਆ ਪੁੱਟਿਆ ਗਿਆ ਸੀ। ਹਾਲ ਹੀ ਵਿੱਚ ਹੋਈ ਬਾਰਿਸ਼ ਨੇ ਇਸ ਨੂੰ ਪਾਣੀ ਨਾਲ ਭਰ ਦਿੱਤਾ, ਪਰ ਸਾਈਟ ਦੇ ਆਲੇ-ਦੁਆਲੇ ਕੋਈ ਬੈਰੀਕੇਡ ਜਾਂ ਚੇਤਾਵਨੀ ਦੇ ਚਿੰਨ੍ਹ ਨਹੀਂ ਲਗਾਏ ਗਏ ਸਨ, ਜਿਸ ਕਾਰਨ ਇਹ ਖ਼ਤਰਨਾਕ ਹੋ ਗਿਆ।

ਛੇ ਸਾਲਾ ਬੱਚੇ ਦੇ ਟੋਏ ਵਿੱਚ ਡਿੱਗਣ ਤੋਂ ਬਾਅਦ ਨੇੜੇ ਖੇਡ ਰਹੇ ਬੱਚਿਆਂ ਨੇ ਰੌਲਾ ਪਾਇਆ, ਤਾਂ ਲੋਕ ਮੌਕੇ 'ਤੇ ਪਹੁੰਚੇ, ਬਚਾਅ ਕਾਰਜਾਂ ਤੋਂ ਬਾਅਦ ਉਸਨੂੰ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਲੈ ਗਏ, ਪਰੰਤੂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ...

ਅਕਾਲੀ ਨੇਤਾ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ, ਲਾਇਸੰਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ

ਪੰਜਾਬ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ; 17 ਸਾਲਾਂ ਨਬਾਲਿਗ ਲੜਕੀ ਨਾਲ ਜਬਰਜਨਾਹ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK