Sun, Jul 26, 2026
Whatsapp

Khemkaran : ਮੀਰੀ ਪੀਰੀ ਖਾਲਸਾ ਮਾਰਚ 'ਚ ਜਾਣਾ ਹੋਇਆ ਗੁਨਾਹ ! 'ਆਪ' ਲੀਡਰ 'ਤੇ ਬਜ਼ੁਰਗ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਇਲਜ਼ਾਮ

AAP leader beaten Elderly woman : ਔਰਤ ਨੇ ਕਿਹਾ ਕਿ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਇਸ ਦੌਰਾਨ ਉਸਨੇ ਭੱਜ ਕੇ ਬੜੀ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਹੁਣ ਉਹ ਸਿਵਲ ਹਸਪਤਾਲ ਘਰਿਆਲਾ ਵਿਖੇ ਇਲਾਜ ਲਈ ਦਾਖਲ ਹੈ।

Reported by:  PTC News Desk  Edited by:  KRISHAN KUMAR SHARMA -- July 26th 2026 02:40 PM -- Updated: July 26th 2026 02:59 PM
Khemkaran : ਮੀਰੀ ਪੀਰੀ ਖਾਲਸਾ ਮਾਰਚ 'ਚ ਜਾਣਾ ਹੋਇਆ ਗੁਨਾਹ ! 'ਆਪ' ਲੀਡਰ 'ਤੇ ਬਜ਼ੁਰਗ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਇਲਜ਼ਾਮ

Khemkaran : ਮੀਰੀ ਪੀਰੀ ਖਾਲਸਾ ਮਾਰਚ 'ਚ ਜਾਣਾ ਹੋਇਆ ਗੁਨਾਹ ! 'ਆਪ' ਲੀਡਰ 'ਤੇ ਬਜ਼ੁਰਗ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਇਲਜ਼ਾਮ

AAP leader beaten Elderly woman in Khemkaran : ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਛੰਨਾ ਸਰਜਾ ਮਿਰਜਾ ਵਿਖੇ ਦਿਓਰ ਵੱਲੋਂ ਆਪਣੀ ਭਰਜਾਈ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਖਮੀ ਔਰਤ ਜਸਬੀਰ ਕੌਰ ਨੇ ਦੱਸਿਆ ਕਿ ਕੱਲ ਮੀਰੀ ਪੀਰੀ ਦਿਵਸ (Miri Piri Khalsa March) ਸੀ ਅਤੇ ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਾਲਕੀ ਸਾਹਿਬ ਆਈ ਹੋਈ ਸੀ, ਜੋ ਅਲਗੋਂ ਕੋਠੀ ਵਿਕੇ ਰੁਕਣੀ ਸੀ ਅਤੇ ਮੈਂ ਉਥੇ ਜਾਣਾ ਚਾਹੁੰਦੀ ਸਾਂ ਪਰ ਉਸ ਦਾ ਦਿਓਰ ਪਰਮਵੀਰ ਸਿੰਘ ਉਸਨੂੰ ਰੋਕਦਾ ਸੀ, ਕਿਉਂਕਿ ਉਹ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ ਪਰ ਉਹ ਫਿਰ ਵੀ ਮੱਥਾ ਟੇਕਣ ਉੱਥੇ ਚਲੀ ਗਈ।

ਪਾਲਕੀ ਸਾਹਿਬ 'ਚ ਜਾਣ 'ਤੇ ਕੀਤੀ ਕੁੱਟਮਾਰ : ਪੀੜਤ ਔਰਤ


ਬਾਅਦ ਵਿੱਚ ਜਦ ਉਹ ਦੇਰ ਸ਼ਾਮ ਪਾਲਕੀ ਸਾਹਿਬ ਤੋਂ ਘਰ ਆਈ ਤਾਂ ਆਉਂਦੇ ਸਾਰ ਹੀ ਉਸਦਾ ਦਿਓਰ ਉਸਦੇ ਗਲ ਪੈ ਗਿਆ। ਔਰਤ ਨੇ ਕਿਹਾ ਕਿ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਇਸ ਦੌਰਾਨ ਉਸਨੇ ਭੱਜ ਕੇ ਬੜੀ ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਹੁਣ ਉਹ ਸਿਵਲ ਹਸਪਤਾਲ ਘਰਿਆਲਾ ਵਿਖੇ ਇਲਾਜ ਲਈ ਦਾਖਲ ਹੈ।

ਔਰਤ ਨੇ ਪੁਲਿਸ 'ਤੇ ਵੀ ਚੁੱਕੇ ਸਵਾਲ

ਪੀੜਤ ਨੇ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਵੀ ਕੀਤਾ, ਪਰ ਕਈ ਘੰਟੇ ਬੀਤ ਚੁੱਕੇ ਹਨ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪੀੜਤ ਔਰਤ ਨੇ ਤਰਨ ਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਸਦੀ ਕੁੱਟ ਮਾਰ ਕਰਨ ਵਾਲੇ ਵਿਅਕਤੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਵਾਇਆ ਜਾਵੇ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਲਿਆ ਸਖਤ ਪ੍ਰਤੀਕਰਮ

ਉਧਰ, ਇਹ ਸਾਰੀ ਘਟਨਾ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਦ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਟੇਜ 'ਤੇ ਹੀ ਇਸ ਬਾਰੇ ਇਹਨਾਂ ਸ਼ਰਾਰਤੀ ਅਨਸਰ ਨੂੰ ਤਾੜਨਾ ਕੀਤੀ ਅਤੇ ਤਰਨ ਤਾਰਨ ਦੇ ਐਸਐਸਪੀ ਨੂੰ ਆਦੇਸ਼ ਦਿੱਤੇ ਕਿ ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਇਸ ਘਟਨਾ ਦੀ ਵੀਡੀਓ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀ ਪੇਜ 'ਤੇ ਵੀ ਪੋਸਟ ਕੀਤੀ ਗਈ ਹੈ 

'ਆਪ' ਲੀਡਰ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਉਧਰ, ਜਦ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਪਰਮਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਸ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ ਸਗੋਂ ਜਸਬੀਰ ਕੌਰ ਉਹਨਾਂ ਨੂੰ ਗਾਲੀ ਗਲੋਚ ਕਰਦੀ ਸੀ ਮੈਂ ਤਾਂ ਸਿਰਫ ਉਸਨੂੰ ਇਹ ਕਿਹਾ ਕਿ ਤੂੰ ਸਾਨੂੰ ਗਾਲੀ ਗਲੋਚ ਨਾ ਕਰਿਆ ਕਰ ਪਤਾ ਨਹੀਂ ਉਸ ਦੇ ਸੱਟਾਂ ਕਿਵੇਂ ਲੱਗ ਗਈਆਂ ਪਰ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਉਸ ਨੇ ਕਿਹਾ ਕਿ ਉਸ ਨੇ ਨਾ ਤਾਂ ਜਸਬੀਰ ਕੌਰ ਨੂੰ ਪਾਲਕੀ ਸਾਹਿਬ ਤੇ ਜਾਣ ਤੋਂ ਰੋਕਿਆ ਅਤੇ ਨਾ ਹੀ ਉਸ ਨੇ ਕਿਸੇ ਧਰਮ ਦੇ ਕੰਮ ਵਿੱਚ ਕੋਈ ਦਖਲ ਅੰਦਾਜੀ ਕੀਤੀ ਹੈ। ਉਸ ਨੇ ਕਿਹਾ ਕਿ ਉਹ ਆਪ ਖੁਦ ਵੀ ਕਲ ਪਾਲਕੀ ਸਾਹਿਬ ਵਿੱਚ ਗਏ ਸਨ।

ਪੁਲਿਸ ਦਾ ਕੀ ਹੈ ਕਹਿਣਾ ?

ਉਧਰ, ਥਾਣਾ ਵਲਟੋਹਾ ਦੇ ਐਸਐਚਓ ਬਲਜਿੰਦਰ ਸਿੰਘ ਨੇ ਪਹਿਲਾਂ ਤਾਂ ਗੱਲਬਾਤ ਤੋਂ ਇਨਕਾਰ ਕਰ ਦਿੱਤਾ, ਪਰ ਫਿਰ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਕੋਈ ਪਤਾ ਨਹੀਂ ਹੈ। ਹੁਣੇ ਵੀਡੀਓ ਸਾਹਮਣੇ ਆਈ ਹੈ ਉਹ ਇਸ ਦਾ ਪਤਾ ਕਰਦੇ ਹਨ।

ਇਹ ਵੀ ਪੜ੍ਹੋ...

ਅਕਾਲੀ ਨੇਤਾ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ, ਲਾਇਸੰਸੀ ਰਿਵਾਲਵਰ ਤੋਂ ਅਚਾਨਕ ਚੱਲੀ ਗੋਲੀ

ਪੰਜਾਬ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ; 17 ਸਾਲਾਂ ਨਬਾਲਿਗ ਲੜਕੀ ਨਾਲ ਜਬਰਜਨਾਹ

 Punjabi Girl Shot Dead in Toronto : ਪੰਜਾਬੀ ਮੁਟਿਆਰ ਦਾ ਕੈਨੇਡਾ 'ਚ ਗੋਲੀ ਮਾਰ ਕੇ ਕਤਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK