ਰੂਸ ਚ ਫਸੇ 3 ਪੰਜਾਬੀ ਨੌਜਵਾਨ ਸੁਰੱਖਿਅਤ ਭਾਰਤ ਪਰਤੇ, ਜੇਲ੍ਹ ਤੇ ਭੁੱਖ ਦੀ ਸੁਣਾਈ ਦਰਦਨਾਕ ਦਾਸਤਾਨ

3 Punjabi Youth Back india from Russia : ਅਸ਼ੋਕ ਕੁਮਾਰ ਨੇ ਦੱਸਿਆ ਕਿ ਜਲੰਧਰ ਦੇ ਇੱਕ ਟਰੈਵਲ ਏਜੰਟ ਨੇ 90 ਹਜ਼ਾਰ ਰੁਪਏ ਮਹੀਨਾ ਤਨਖਾਹ ਦਾ ਝਾਂਸਾ ਦੇ ਕੇ ਉਸ ਤੋਂ ਤਿੰਨ ਲੱਖ ਰੁਪਏ ਲੈ ਲਏ। ਇੱਕ ਸਾਲ ਦੇ ਐਗਰੀਮੈਂਟ ਅਤੇ ਵਰਕ ਪਰਮਿਟ ਦੇ ਵਾਅਦੇ ਕੀਤੇ ਗਏ, ਪਰ ਹਕੀਕਤ ਕੁਝ ਹੋਰ ਹੀ ਨਿਕਲੀ।

By  KRISHAN KUMAR SHARMA April 12th 2026 09:01 PM

Jalandhar News : ਰੂਸ 'ਚ ਫਸੇ 3 ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਹੋਈ ਹੈ। ਰੂਸ ਤੋਂ ਪਰਤੇ ਪੰਜਾਬ ਦੇ ਤਿੰਨ ਨੌਜਵਾਨਾਂ ਦੀ ਇਹ ਕਹਾਣੀ ਹਰ ਉਸ ਪਰਿਵਾਰ ਲਈ ਚੇਤਾਵਨੀ ਹੈ, ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਦੇਖਦਾ ਹੈ। ਝੂਠੇ ਵਾਅਦਿਆਂ, ਲੱਖਾਂ ਦੀ ਠੱਗੀ ਅਤੇ ਜੇਲ੍ਹ ਦੀ ਯਾਤਨਾ ਤੋਂ ਬਾਅਦ, ਭਾਰਤ ਸਰਕਾਰ ਅਤੇ Ministry of External Affairs ਦੀ ਕੋਸ਼ਿਸ਼ ਨਾਲ ਇਹ ਨੌਜਵਾਨ ਹੁਣ ਸੁਰੱਖਿਅਤ ਘਰ ਵਾਪਸ ਆ ਗਏ ਹਨ।

ਵਿਦੇਸ਼ੀ ਜੇਲ੍ਹਾਂ 'ਚ ਚੰਗੇ ਭਵਿੱਖ ਦੇ ਸੁਪਨੇ ਕਈ ਵਾਰ ਡਰਾਉਣੇ ਸੱਚ ਵਿੱਚ ਬਦਲ ਜਾਂਦੇ ਹਨ, ਇਸ ਬਾਰੇ ਨਕੋਦਰ ਦੇ ਅਸ਼ੋਕ ਕੁਮਾਰ ਨਾਲ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਇਸ ਬਾਰੇ ਆਪਣੇ ਉਪਰ ਬੀਤੀ ਸਾਰੀ ਕਹਾਣੀ ਬਿਆਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਉਹ ਟ੍ਰੈਵਲ ਏਜੰਟ ਦੇ ਝਾਂਸੇ ਵਿੱਚ ਆਏ।

ਅਸ਼ੋਕ ਕੁਮਾਰ ਨੇ ਦੱਸਿਆ ਕਿ ਜਲੰਧਰ ਦੇ ਇੱਕ ਟਰੈਵਲ ਏਜੰਟ ਨੇ 90 ਹਜ਼ਾਰ ਰੁਪਏ ਮਹੀਨਾ ਤਨਖਾਹ ਦਾ ਝਾਂਸਾ ਦੇ ਕੇ ਉਸ ਤੋਂ ਤਿੰਨ ਲੱਖ ਰੁਪਏ ਲੈ ਲਏ। ਇੱਕ ਸਾਲ ਦੇ ਐਗਰੀਮੈਂਟ ਅਤੇ ਵਰਕ ਪਰਮਿਟ ਦੇ ਵਾਅਦੇ ਕੀਤੇ ਗਏ, ਪਰ ਹਕੀਕਤ ਕੁਝ ਹੋਰ ਹੀ ਨਿਕਲੀ। ਉਸ ਨੇ ਕਿਹਾ ਕਿ, ''ਸਾਨੂੰ ਨੌਕਰੀ ਦਾ ਲਾਲਚ ਦਿੱਤਾ ਗਿਆ, ਪਰ ਉੱਥੇ ਜਾ ਕੇ ਸਭ ਕੁਝ ਝੂਠ ਨਿਕਲਿਆ। ਅਸੀਂ 19 ਦਿਨ ਜੇਲ੍ਹ ‘ਚ ਬਹੁਤ ਮੁਸ਼ਕਲ ਹਾਲਾਤਾਂ ‘ਚ ਰਹੇ। ਪਰਿਵਾਰਾਂ ਲਈ ਇਹ ਸਮਾਂ ਬਹੁਤ ਦਰਦਨਾਕ ਸੀ।''

ਉਸ ਨੇ ਕਿਹਾ ਕਿ ਰਸ਼ੀਆ ਪਹੁੰਚਣ 'ਤੇ ਉਸਨੂੰ ਪੈਕਿੰਗ ਦੇ ਕੰਮ 'ਚ ਲਾ ਦਿੱਤਾ ਗਿਆ, ਪਰੰਤੂ ਦੋ ਮਹੀਨੇ ਤੱਕ ਨਾ ਤਨਖਾਹ ਮਿਲੀ, ਨਾ ਹੀ ਕੋਈ ਕਾਗਜ਼ੀ ਸਹੂਲਤ ਮਿਲੀ, ਜਿਸ ਕਾਰਨ ਹਾਲਾਤ ਹੋਰ ਵੀ ਮਾੜੇ ਹੋ ਗਏ, ਜਦੋਂ 14 ਮਾਰਚ ਨੂੰ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਅਸ਼ੋਕ ਮੁਤਾਬਕ, ਉਸਨੇ 19 ਦਿਨ ਜੇਲ੍ਹ ਵਿੱਚ ਕੱਟੇ। ਕਈ ਦਿਨ ਸਿਰਫ ਪਾਣੀ 'ਤੇ ਗੁਜ਼ਾਰਾ ਕਰਨਾ ਪਿਆ ਅਤੇ ਜੇਲ੍ਹ ਵਿੱਚ ਵੀ ਬਹੁਤ ਮਾੜੇ ਹਾਲਾਤ ਸਨ। ਉਸਦਾ ਪਰਿਵਾਰ ਨਾਲ ਸੰਪਰਕ ਵੀ ਟੁੱਟ ਗਿਆ ਸੀ।

ਇਸੇ ਦੌਰਾਨ ਖਰੜ ਅਤੇ ਗੋਇੰਦਵਾਲ ਸਾਹਿਬ ਦੇ ਦੋ ਹੋਰ ਪੰਜਾਬੀ ਨੌਜਵਾਨ ਵੀ ਇਸੇ ਜਾਲ ਵਿੱਚ ਫਸੇ ਹੋਏ ਸਨ। ਪਰਿਵਾਰਾਂ ਦੀ ਅਪੀਲ ਤੋਂ ਬਾਅਦ ਭਾਰਤ ਸਰਕਾਰ ਅਤੇ Ministry of External Affairs ਵੱਲੋਂ ਮਾਮਲੇ 'ਚ ਦਖ਼ਲ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਭਾਰਤ ਵਾਪਸ ਪਹੁੰਚੇ ਹਨ ਅਤੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ।

Related Post