Sat, May 30, 2026
Whatsapp

Ludhiana Elderly Couple : ਘਰ ਅੰਦਰ ਬਜੁਰਗ ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਦਹਿਸ਼ਤ, ਬਦਬੂ ਫੈਲਣ ’ਤੇ ਚਲਿਆ ਮਾਮਲੇ ਦਾ ਪਤਾ

ਮੌਕੇ ’ਤੇ ਪਹੁੰਚੇ ਏਸੀਪੀ ਨੇ ਦੱਸਿਆ ਕਿ ਦਰਵਾਜ਼ੇ ਨੂੰ ਅੰਦਰੋਂ ਹਲਕੀ ਜਿਹੀ ਕੁੰਡੀ ਲੱਗੀ ਸੀ। ਧੱਕਾ ਮਰਨ ’ਤੇ ਦਰਵਾਜ਼ਾ ਖੁੱਲ ਗਿਆ, ਅੰਦਰ ਚੈੱਕ ਕੀਤਾ ਤਾਂ ਪਤੀ ਪਤਨੀ ਦੀ ਲਾਸ਼ ਬਰਾਮਦ ਹੋਈ।

Reported by:  PTC News Desk  Edited by:  Aarti -- May 30th 2026 05:38 PM
Ludhiana Elderly Couple : ਘਰ ਅੰਦਰ ਬਜੁਰਗ ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਦਹਿਸ਼ਤ, ਬਦਬੂ ਫੈਲਣ ’ਤੇ ਚਲਿਆ ਮਾਮਲੇ ਦਾ ਪਤਾ

Ludhiana Elderly Couple : ਘਰ ਅੰਦਰ ਬਜੁਰਗ ਪਤੀ-ਪਤਨੀ ਦੀਆਂ ਲਾਸ਼ਾਂ ਮਿਲਣ ਨਾਲ ਫੈਲੀ ਦਹਿਸ਼ਤ, ਬਦਬੂ ਫੈਲਣ ’ਤੇ ਚਲਿਆ ਮਾਮਲੇ ਦਾ ਪਤਾ

Ludhiana Elderly Couple :  ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਆਉਂਦੇ ਜਨਤਾ ਨਗਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਘਰ ’ਚ ਬਜ਼ੁਰਗ ਪਤੀ ਪਤਨੀ ਦੀ ਲਾਸ਼ਾਂ ਬਰਾਮਦ ਹੋਈਆਂ ਹਨ। ਦੋਹਾਂ ਦੇ ਸਿਰ ’ਤੇ ਡੂੰਘੀਆਂ ਸੱਟਾਂ ਵੱਜੀਆਂ ਹਨ, ਜਿਸ ਕਰਕੇ ਦੋਹਾਂ ਦਾ ਕਤਲ ਹੋਣ ਦੀ ਖਦਸ਼ਾ ਜਤਾਈ ਜਾ ਰਹੀ ਹੈ। 

ਇਲਾਕੇ ਦੇ ਲੋਕਾਂ ਦੇ ਮੁਤਾਬਕ ਦੋਨੋਂ ਪਤੀ ਪਤਨੀ ਨੂੰ ਦੋ ਦਿਨ ਤੋਂ ਕਿਸੇ ਨੇ ਨਹੀਂ ਦੇਖਿਆ ਸੀ। ਬਜ਼ੁਰਗ ਜਿਆਦਾ ਹੋਣ ਕਰਕੇ ਲੋਕਾਂ ਨੇ ਇਹੀ ਸੋਚਿਆ ਕਿ ਗਰਮੀ ਦੇ ਮੌਸਮ ਕਰਕੇ ਉਹ ਘਰੋਂ ਨਹੀਂ ਨਿਕਲ ਰਹੇ।  ਅੱਜ ਦੁਪਹਿਰ ਨੂੰ ਇਲਾਕੇ ਵਿੱਚ ਕਾਫੀ ਬਦਬੂ ਫੈਲੀ ਤਾਂ ਲੋਕਾਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ। ਮਰਨ ਵਾਲੇ ਬਜ਼ੁਰਗਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। 

ਕੁਲਦੀਪ ਸਿੰਘ ਦੀ ਭੈਣ ਨੇ ਦੱਸਿਆ ਕਿ ਵਿਦੇਸ਼ ਰਹਿਣ ਵਾਲੀ ਕੁੜੀ ਆਪਣੇ ਮਾਂ ਪਿਓ ਨੂੰ ਫੋਨ ਕਰ ਰਹੀ ਸੀ ਪਰ ਉਹਨਾਂ ਵੱਲੋਂ ਫੋਨ ਨਹੀਂ ਚੱਕਿਆ ਜਿਸ ਤੇ ਬੇਟੀ ਨੇ ਉਹਨਾਂ ਨੂੰ ਫੋਨ ਕੀਤਾ ਜਦੋਂ ਉਹ ਦੇ ਮੌਕੇ ਤੇ ਪਹੁੰਚੇ ਤਾਂ ਦਰਵਾਜ਼ਾ ਨਹੀਂ ਖੁੱਲਿਆ ਜਿਸ ਤੋਂ ਬਾਅਦ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ।  

ਮੌਕੇ ’ਤੇ ਪਹੁੰਚੇ ਏਸੀਪੀ ਨੇ ਦੱਸਿਆ ਕਿ ਦਰਵਾਜ਼ੇ ਨੂੰ ਅੰਦਰੋਂ ਹਲਕੀ ਜਿਹੀ ਕੁੰਡੀ ਲੱਗੀ ਸੀ। ਧੱਕਾ ਮਰਨ ’ਤੇ ਦਰਵਾਜ਼ਾ ਖੁੱਲ ਗਿਆ, ਅੰਦਰ ਚੈੱਕ ਕੀਤਾ ਤਾਂ ਪਤੀ ਪਤਨੀ ਦੀ ਲਾਸ਼ ਬਰਾਮਦ ਹੋਈ। 

ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ ਮਾਮਲੇ ਦੀ ਜਾਂਚ ਲਈ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਨੇ ਜਲਦ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ  : Punjab MC Polls Update : ਪੰਜਾਬ ’ਚ 13 ਜੂਨ ਨੂੰ ਚਾਰ ਨਗਰ ਕੌਂਸਲਾਂ ਦੀਆਂ ਚੋਣਾਂ; ਚੋਣ ਜ਼ਾਬਤਾ ਹੋਇਆ ਲਾਗੂ, ਇੱਥੇ ਪੜ੍ਹੋ ਪੂਰਾ ਸ਼ਡਿਊਲ

- PTC NEWS

Electrical Saftey authority

Top News view more...

Latest News view more...

PTC NETWORK
PTC NETWORK