Drug Death in Punjab : ਪੰਜਾਬ ਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਲਈ ਜਾਨ, ਕੁੱਝ ਸਮਾਂ ਪਹਿਲਾਂ ਹੀ ਨਸ਼ਾ ਛੁਡਾਓ ਕੇਂਦਰ ਚੋਂ ਆਇਆ ਸੀ ਵਿਸ਼ਾਲ

Hoshiarpur News : ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿਸ਼ਾਲ ਆਦੀਆ ਟੀਨੂੰ ਪੁੱਤਰ ਸਤੀਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਨਜ਼ਦੀਕੀ ਪਿੰਡ ਪਿੱਪਲਾਂਵਾਲਾ ਦਾ ਰਹਿਣ ਵਾਲਾ ਸੀ।

By  KRISHAN KUMAR SHARMA September 30th 2025 05:17 PM

Drug Overdose Death : ਹੁਸ਼ਿਆਰਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਇੱਕ ਨੌਜਵਾਨ ਦੀ ਨਸ਼ੇ ਦੀ ਵੱਧ ਖੁਰਾਕ ਨਾਲ ਮੌਤ ਹੋ ਗਈ ਹੈ। ਨੌਜਵਾਨ ਦੀ ਉਮਰ 32 ਸਾਲ ਦੇ ਕਰੀਬ ਸੀ।

ਜਾਣਕਾਰੀ ਅਨੁਸਾਰ, ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿਸ਼ਾਲ ਆਦੀਆ ਟੀਨੂੰ ਪੁੱਤਰ ਸਤੀਸ਼ ਕੁਮਾਰ ਵਜੋਂ ਹੋਈ ਹੈ, ਜੋ ਕਿ ਨਜ਼ਦੀਕੀ ਪਿੰਡ ਪਿੱਪਲਾਂਵਾਲਾ ਦਾ ਰਹਿਣ ਵਾਲਾ ਸੀ।

ਗੱਲਬਾਤ ਦੌਰਾਨ ਨੌਜਵਾਨ ਦੀ ਮਾਤਾ ਦਾ ਕਹਿਣਾ ਸੀ ਕਿ ਕੁਝ ਸਮਾਂ ਪਹਿਲਾਂ ਹੀ ਉਸਦਾ ਪੁੱਤਰ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਇਆ ਸੀ ਤੇ ਬੀਤੇ ਕੱਲ੍ਹ ਸ਼ਾਮ 4 ਵਜੇ ਉਸ ਨਾਲ ਉਸਦੀ ਗੱਲਬਾਤ ਹੋਈ ਸੀ ਪਰੰਤੂ ਕੁਝ ਸਮਾਂ ਬਾਅਦ ਹੀ ਫੋਨ ਆਇਆ ਕਿ ਵਿਸ਼ਾਲ ਨੂੰ ਹਸਪਤਾਲ 'ਚ ਲਿਆਂਦਾ ਗਿਆ ਤੇ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਸਦੀ ਮੌਤ ਹੋ ਚੁੱਕੀ ਸੀ ਤੇ ਨਸ਼ੇ ਦੀ ਓਵਰਡੋਜ਼ ਕਾਰਨ ਉਸਦੀ ਮੌਤ ਹੋਈ ਹੈ।

ਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ 'ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪੁਲਿਸ ਥਾਣੇ ਦੇ ਬਾਹਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Related Post