Hoshiarpur News : ਪਾਣੀ ਦੇ ਤੇਜ਼ ਵਹਾਅ ਚ ਰੁੜੇ ਨੌਜਵਾਨ ਦੀ ਮਿਲੀ ਲਾਸ਼ ,ਦੋਸਤਾਂ ਨਾਲ ਗਿਆ ਸੀ ਚੋਅ ਦਾ ਪਾਣੀ ਦੇਖਣ
Hoshiarpur News : ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਫਤਿਹਗੜ੍ਹ ਨਿਆੜਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਬੀਤੇ ਕੱਲ ਸ਼ਾਮ ਹਰਗੜ੍ਹ ਨਜ਼ਦੀਕ ਭੰਗੀ ਚੋਅ ਵਿਚ ਆਏ ਪਾਣੀ ਨੂੰ ਦੇਖਣ ਗਏ ਤਿੰਨ ਦੋਸਤਾਂ ਵਿਚੋਂ ਇਕ 35 ਸਾਲਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਸੀ। ਅੱਜ ਸਵੇਰੇ ਪੁਲਿਸ ਪ੍ਰਸਾਸ਼ਨ ਅਤੇ ਪਿੰਡ ਵਾਸੀਆਂ ਦੀ ਜਦੋਜਹਿਦ ਨਾਲ ਲੱਭਣ ’ਤੇ ਨੌਜਵਾਨ ਦੀ ਲਾਸ਼ ਪਾਣੀ ਦੇ ਕਿਨਾਰੇ ਲੱਗੀ ਮਿਲੀ ਹੈ
Hoshiarpur News : ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਫਤਿਹਗੜ੍ਹ ਨਿਆੜਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਬੀਤੇ ਕੱਲ ਸ਼ਾਮ ਹਰਗੜ੍ਹ ਨਜ਼ਦੀਕ ਭੰਗੀ ਚੋਅ ਵਿਚ ਆਏ ਪਾਣੀ ਨੂੰ ਦੇਖਣ ਗਏ ਤਿੰਨ ਦੋਸਤਾਂ ਵਿਚੋਂ ਇਕ 35 ਸਾਲਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਸੀ। ਅੱਜ ਸਵੇਰੇ ਪੁਲਿਸ ਪ੍ਰਸਾਸ਼ਨ ਅਤੇ ਪਿੰਡ ਵਾਸੀਆਂ ਦੀ ਜਦੋਜਹਿਦ ਨਾਲ ਲੱਭਣ ’ਤੇ ਨੌਜਵਾਨ ਦੀ ਲਾਸ਼ ਪਾਣੀ ਦੇ ਕਿਨਾਰੇ ਲੱਗੀ ਮਿਲੀ ਹੈ।
ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਨੂੰ ਬਲਜਿੰਦਰ ਸਿੰਘ (35) ਪੁੱਤਰ ਗੁਰਦਿਆਲ ਸਿੰਘ ਪਿੰਡ ਫਤਿਹਗੜ੍ਹ ਨਿਆੜਾ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਚੋਅ ’ਚ ਆਇਆ ਪਾਣੀ ਦੇਖਣ ਗਿਆ ਤੇ ਅਚਾਨਕ ਇਸ ਦਾ ਪੈਰ ਖਿਸਕਣ ਕਾਰਨ ਇਹ ਪਾਣੀ ਵਿਚ ਰੁੜ੍ਹ ਗਿਆ ਸੀ।ਜਿਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਜਿਵੇਂ ਹੀ ਇਸਦਾ ਪਤਾ ਲੱਗਿਆ ਤਾਂ ਤੁਰੰਤ ਉਨ੍ਹਾਂ ਵੱਲੋਂ ਇਸਦੀ ਸੂਚਨਾ ਥਾਣਾ ਚੌਂਕੀ ਨਸਰਾਲਾ ਨੂੰ ਦਿੱਤੀ ਗਈ।
ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਰਾਤ ਦੇ ਹਨੇਰੇ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ। ਨੌਜਵਾਨ ਦੀ ਅੱਜ 15 ਘੰਟਿਆਂ ਬਾਅਦ ਲਾਸ਼ ਖਲਵਾਨਾ ਪਿੰਡ ਦੇ ਚੋਅ 'ਚੋਂ ਮਿਲੀ ਹੈ ,ਜੋ ਕੇ ਸਫੈਦਿਆਂ 'ਚ ਫਸੀ ਹੋਈ ਸੀ। ਪੁਲਿਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਨਸਰਾਲਾ ਚੌਂਕੀ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਸੀ।