ਸ਼੍ਰੀ ਅਮਰਨਾਥ ਯਾਤਰਾ ਦੌਰਾਨ 40 ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਪਾਬੰਦੀ, ਲਿਸਟ ਚੈੱਕ ਕਰੋ

By  Jasmeet Singh June 16th 2023 11:14 AM

ਜੰਮੂ: ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਲਈ 40 ਤੋਂ ਵੱਧ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਸ਼ਰਧਾਲੂਆਂ ਨੂੰ ਰੋਜ਼ਾਨਾ ਘੱਟੋ-ਘੱਟ ਪੰਜ ਕਿਲੋਮੀਟਰ ਪੈਦਲ ਚੱਲ ਕੇ ਆਪਣੀ ਸਰੀਰਕ ਸਿਹਤ ਸੁਧਾਰਨ ਦੀ ਸਲਾਹ ਦਿੱਤੀ ਗਈ ਹੈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਵੀਰਵਾਰ ਨੂੰ ਜਾਰੀ ਆਪਣੀ ਹੈਲਥ ਐਡਵਾਈਜ਼ਰੀ ਵਿੱਚ ਇਹ ਜਾਣਕਾਰੀ ਦਿੱਤੀ।

ਪਾਬੰਦੀਸ਼ੁਦਾ ਚੀਜ਼ਾਂ ਕਿਹੜੀਆਂ ਨੇ....?

ਪਾਬੰਦੀਸ਼ੁਦਾ ਭੋਜਨਾਂ ਵਿੱਚ 'ਕੋਲਡ ਡਰਿੰਕਸ' ਅਤੇ 'ਫਾਸਟ ਫੂਡ' ਵੀ ਸ਼ਾਮਲ ਹਨ। ਹੈਲਥ ਐਡਵਾਈਜ਼ਰੀ 'ਚ ਦੱਖਣੀ ਕਸ਼ਮੀਰ 'ਚ ਹਿਮਾਲੀਅਨ ਤੀਰਥ ਸਥਾਨ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਸਰੀਰਕ ਸਿਹਤ ਬਣਾਈ ਰੱਖਣ ਲਈ ਰੋਜ਼ਾਨਾ ਸਵੇਰੇ-ਸ਼ਾਮ ਚਾਰ ਤੋਂ ਪੰਜ ਕਿਲੋਮੀਟਰ ਪੈਦਲ ਚੱਲਣ।


ਕਦੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ.....?

ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਇਸਦੇ ਲਈ ਦੋ ਰਸਤੇ ਹਨ, ਜਿਸ ਵਿੱਚ ਅਨੰਤਨਾਗ ਜ਼ਿਲ੍ਹੇ ਵਿੱਚ 48 ਕਿਲੋਮੀਟਰ ਲੰਬਾ ਨੁਵਾਨ-ਪਹਿਲਗਾਮ ਰੂਟ ਅਤੇ ਗੰਦਰਬਲ ਜ਼ਿਲ੍ਹੇ ਵਿੱਚ 14 ਕਿਲੋਮੀਟਰ ਲੰਬਾ ਟ੍ਰੈਕ ਸ਼ਾਮਲ ਹੈ।

ਅਧਿਕਾਰੀਆਂ ਨੇ ਕਿਹਾ, "ਅਮਰਨਾਥ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਪਾਬੰਦੀਸ਼ੁਦਾ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਅਜਿਹੀਆਂ ਖਾਧ ਪਦਾਰਥਾਂ ਦੀ ਸੂਚੀ 'ਤੇ ਨਜ਼ਰ ਮਾਰੋ ਜੋ ਤੁਸੀਂ ਯਾਤਰਾ ਦੌਰਾਨ ਲੈ ਜਾ ਸਕਦੇ ਹੋ।"

ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੀ ਸਲਾਹ ਅਨੁਸਾਰ ਜਿਨ੍ਹਾਂ ਖਾਣ-ਪੀਣ ਦੀਆਂ ਵਸਤੂਆਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਪੁਲਾਓ, ਫਰਾਈਡ ਰਾਈਸ, ਪੁਰੀ, ਪੀਜ਼ਾ, ਬਰਗਰ, ਸਟੱਫਡ ਪਰਾਂਠਾ, ਡੋਸਾ, ਮੱਖਣ-ਰੋਟੀ, ਆਚਾਰ, ਚਟਨੀ, ਤਲੇ ਹੋਏ ਪਾਪੜ, ਚਾਉਮੀਨ ਅਤੇ ਹੋਰ ਤਲੇ ਹੋਏ ਪਦਾਰਥ ਸ਼ਾਮਲ ਹਨ। 

ਬੋਰਡ ਨੇ ਸ਼ਰਧਾਲੂਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਕੁਝ ਚੌਲਾਂ ਦੇ ਪਕਵਾਨਾਂ ਦੇ ਨਾਲ-ਨਾਲ ਸਿਹਤਮੰਦ ਭੋਜਨ ਪਦਾਰਥ ਜਿਵੇਂ ਅਨਾਜ, ਦਾਲਾਂ, ਹਰੀਆਂ ਸਬਜ਼ੀਆਂ ਅਤੇ ਸਲਾਦ ਦੀ ਸਿਫਾਰਸ਼ ਕੀਤੀ ਹੈ। ਬੋਰਡ ਦੇ ਅਨੁਸਾਰ, ਗੰਦੇਰਬਲ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਣਬੀਰ ਦੰਡ ਵਿਧਾਨ ਦੇ ਤਹਿਤ ਢੁਕਵੇਂ ਆਦੇਸ਼ ਜਾਰੀ ਕਰਨਗੇ, ਜਿਸ ਵਿੱਚ ਪਾਬੰਦੀਸ਼ੁਦਾ ਭੋਜਨ ਪਦਾਰਥਾਂ ਦੀ ਉਲੰਘਣਾ ਲਈ ਲਗਾਏ ਜਾਣ ਵਾਲੇ ਜੁਰਮਾਨੇ ਨਿਰਧਾਰਤ ਕੀਤੇ ਜਾਣਗੇ।

ਹੋਰ ਖਬਰਾਂ ਪੜ੍ਹੋ: 



ਅਮਰਨਾਥ ਸ਼ਿਵਲਿੰਗ ਦੀ ਕਹਾਣੀ 

ਸ਼ਿਵਲਿੰਗ ਦੀ ਕਹਾਣੀ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨਾਲ ਸਬੰਧਤ ਹੈ। ਖਾਸ ਗੱਲ ਇਹ ਹੈ ਕਿ ਇਹ ਸ਼ਿਵਲਿੰਗ ਕੁਦਰਤੀ ਤੌਰ 'ਤੇ ਬਰਫ ਤੋਂ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਗੁਫਾ 'ਚ ਥਾਂ-ਥਾਂ ਤੋਂ ਪਾਣੀ ਦੀਆਂ ਬੂੰਦਾਂ ਟਪਕਦੀਆਂ ਰਹਿੰਦੀਆਂ ਹਨ,  ਜਿਸ ਨਾਲ ਕੁਦਰਤੀ ਤੌਰ 'ਤੇ ਸ਼ਿਵਲਿੰਗ ਦਾ ਨਿਰਮਾਣ ਹੁੰਦਾ ਹੈ। ਇੱਥੇ ਹਰ ਸਾਲ ਕੁਦਰਤੀ ਬਰਫ ਤੋਂ ਲਗਭਗ 10 ਫੁੱਟ ਉੱਚਾ ਸ਼ਿਵਲਿੰਗ ਬਣਾਇਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਚੰਦਰਮਾ ਦੇ ਆਕਾਰ ਵਿਚ ਵਧਣ ਜਾਂ ਘੱਟਣ ਨਾਲ ਸ਼ਿਵਲਿੰਗ ਦਾ ਆਕਾਰ ਘਟਦਾ ਅਤੇ ਵਧਦਾ ਰਹਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੇ ਬਣਿਆ ਸ਼ਿਵਲਿੰਗ ਕੁਦਰਤੀ ਬਰਫ਼ ਦਾ ਬਣਿਆ ਹੋਇਆ ਹੈ, ਜਦੋਂ ਕਿ ਗੁਫਾ ਦੇ ਅੰਦਰ ਦੀ ਬਰਫ਼ ਕੱਚੀ ਹੈ ਜੋ ਕਿ ਹੱਥ ਲਗਾਂਦੇ ਹੀ ਪਿਘਲ ਜਾਂਦੀ ਹੈ। ਅਸ਼ਟ ਪੂਰਨਿਮਾ ਤੋਂ ਲੈ ਕੇ ਰਕਸ਼ਾ ਬੰਧਨ ਤੱਕ ਲੱਖਾਂ ਸ਼ਰਧਾਲੂ ਇੱਥੇ ਸ਼ਿਵਲਿੰਗ ਦੇ ਦਰਸ਼ਨ ਲਈ ਆਉਂਦੇ ਹਨ।

Related Post