Jawahar Navodaya Vidyalaya ਦੇ 400 ਵਿਦਿਆਰਥੀ ਹੜ੍ਹ ਦੇ ਪਾਣੀ ’ਚ ਫਸੇ ਵਿਦਿਆਰਥੀਆਂ ਨੂੰ ਕੀਤਾ ਰੈਸਕਿਉ

ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿਖੇ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਦੇ ਵਿੱਚ 400 ਵਿਦਿਆਰਥੀ ਹੜ੍ਹ ਦੇ ਪਾਣੀ ਵਿੱਚ ਕੈਦ ਹੋ ਗਏ ਹਨ।

By  Aarti August 27th 2025 11:55 AM -- Updated: August 27th 2025 03:39 PM

Jawahar Navodaya Vidyalaya  News : ਇਸ ਸਮੇਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ’ਚ ਸੰਭਾਵੀਂ ਹੜ੍ਹਾ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਭਰ ’ਚ ਦਰਿਆਵਾਂ ਤੇ ਡੈਮਾਂ ਉਫਾਨ ’ਤੇ ਹਨ। ਪ੍ਰਸ਼ਾਸਨ ਦੀ ਸੁਸਤ ਕਾਰਵਾਈ ਕਾਰਨ ਲੋਕ ਆਪਣੇ ਘਰ ਨੂੰ ਛੱਡਣ ਨੂੰ ਮਜ਼ਬੂਰ ਹੋਏ ਪਏ ਹਨ। ਇਸੇ ਤਰ੍ਹਾਂ ਦਾ ਹਾਲ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ’ਚ ਵੀ ਦੇਖਣ ਨੂੰ ਮਿਲੀ ਹੈ। ਦੱਸ ਦਈਏ ਕਿ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ 400 ਵਿਦਿਆਰਥੀ ਫਸੇ ਹੋਏ ਹਨ। ਜਿਨ੍ਹਾਂ ਨੂੰ ਲੋਕਾਂ ਨੇ ਜੇਸੀਬੀ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਹੈ।  

ਮਿਲੀ ਜਾਣਕਾਰੀ ਮੁਤਾਬਿਕ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿਖੇ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਦੇ ਵਿੱਚ 400 ਵਿਦਿਆਰਥੀ ਹੜ੍ਹ ਦੇ ਪਾਣੀ ਵਿੱਚ ਕੈਦ ਹੋ ਗਏਸੀ। ਇਨ੍ਹਾਂ ਹੀ ਨਹੀਂ ਵਿਦਿਆਰਥੀਆਂ ਦੇ ਨਾਲ 40 ਅਧਿਆਪਕਾਂ ਦਾ ਸਟਾਫ ਅਤੇ  ਸਕੂਲ ਦੇ ਪ੍ਰਿੰਸੀਪਲ ਵੀ ਇੱਥੇ ਕੈਦ ਹੋਏ ਪਏ ਸੀ। 

ਦੱਸ ਦਈਏ ਕਿ ਰਾਵੀ ਦਰਿਆ ਦਾ ਪਾਣੀ ਹੱਦਾ ਟੱਪ ਕੇ ਕਰੀਬ 9 ਕਿਲੋਮੀਟਰ ਦੂਰ ਤੱਕ ਪਹੁੰਚ ਚੁੱਕਿਆ ਹੈ ਅਤੇ ਇਹ ਪਾਣੀ ਨੇੜੇ ਤੇੜੇ ਦੇ ਸਾਰੇ ਪਿੰਡਾਂ ਨੂੰ ਚਪੇਟ ਵਿੱਚ ਲੈਂਦਾ ਹੋਇਆ ਤੇਜ਼ੀ ਨਾਲ ਕਲਾਨੋਰ ਸਾਈਡ ਨੂੰ ਜਾ ਰਿਹਾ ਹੈ। ਰਸਤੇ ਵਿੱਚ ਦਬੂੜੀ ਜਿੱਥੇ ਜਵਾਹਰ ਨਵੋਦੇ ਵਿਦਿਆਲੇ ਸਥਿਤ ਹੈ ਅਤੇ ਹੋਰ ਵੀ ਕਈ ਪਿੰਡ ਆਉਂਦੇ ਹਨ । ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਕਰੀਬ ਪੰਜ ਫੁੱਟ ਪਾਣੀ ਖੜਾ ਹੋ ਗਿਆ ਹੈ।

ਪ੍ਰਿੰਸੀਪਲ ਨਰੇਸ਼ ਕੁਮਾਰ ਨਾਲ ਹੋਈ ਫੋਨ ਤੇ ਗੱਲਬਾਤ ਅਨੁਸਾਰ ਸਕੂਲ ਵਿੱਚ ਕੁੱਲ 400 ਵਿਦਿਆਰਥੀ ਵੱਖ-ਵੱਖ ਕਲਾਸਾਂ ਦੇ ਫਸੇ ਹੋਏ ਹਨ ਜੋ ਹੋਸਟਲ ਵਿੱਚ ਰਹਿ ਰਹੇ ਸਨ । ਇਸ ਦੇ ਨਾਲ ਹੀ ਸਕੂਲ ਵਿੱਚ 40 ਅਧਿਆਪਕਾਂ ਅਤੇ ਕਰਮਚਾਰੀਆਂ ਦਾ ਸਟਾਫ ਅਤੇ  ਖੁਦ ਪ੍ਰਿੰਸੀਪਲ ਨਰੇਸ਼ ਕੁਮਾਰ ਵੀ ਸਕੂਲ ਵਿੱਚ ਇਹੀ ਕੈਦ ਹਨ। ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਗਾਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਜਲਦੀ ਹੀ ਵਿਦਿਆਰਥੀਆਂ ਨੂੰ ਕੱਢਣ ਲਈ ਇੰਤਜ਼ਾਮ ਕਰਨ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : Punjab Floods High Alert Live Updates : ਕਰਤਾਰਪੁਰ ਕੋਰੀਡੋਰ ਨੇੜੇ ਟੁੱਟਿਆ ਧੁੱਸੀ ਬੰਨ੍ਹ, ਸ਼ਹਿਰ ’ਚ ਦਾਖਿਲ ਹੋ ਗਿਆ ਪਾਣੀ

Related Post