Wed, Mar 11, 2026
Whatsapp

CM ਮਾਨ ਔਰਤਾਂ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਮਾਫੀ ਮੰਗਣ, ਨਹੀਂ ਮਾਮਲਾ ਕੌਮੀ ਮਹਿਲਾ ਕਮਿਸ਼ਨ ਲੈ ਕੇ ਜਾਵਾਂਗੀ - ਗਨੀਵ ਕੌਰ ਮਜੀਠੀਆ

Ganieve Kaur Majithia : ਬੀਬੀ ਗਨੀਵ ਕੌਰ ਮਜੀਠੀਆ ਨੇ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਕੀਮਤੀ ਸਮਾਂ ਛੋਟੇ-ਮੋਟੇ ਮਸਲਿਆਂ ’ਤੇ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਨੂੰ ਨਿੱਜੀ ਵਿਵਾਦਾਂ ਦੀ ਬਜਾਏ ਲੋਕਾਂ ਦੇ ਮਸਲਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ।

Reported by:  PTC News Desk  Edited by:  KRISHAN KUMAR SHARMA -- March 11th 2026 06:37 PM -- Updated: March 11th 2026 06:39 PM
CM ਮਾਨ ਔਰਤਾਂ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਮਾਫੀ ਮੰਗਣ, ਨਹੀਂ ਮਾਮਲਾ ਕੌਮੀ ਮਹਿਲਾ ਕਮਿਸ਼ਨ ਲੈ ਕੇ ਜਾਵਾਂਗੀ - ਗਨੀਵ ਕੌਰ ਮਜੀਠੀਆ

CM ਮਾਨ ਔਰਤਾਂ ਖ਼ਿਲਾਫ਼ ਟਿੱਪਣੀ ਨੂੰ ਲੈ ਕੇ ਮਾਫੀ ਮੰਗਣ, ਨਹੀਂ ਮਾਮਲਾ ਕੌਮੀ ਮਹਿਲਾ ਕਮਿਸ਼ਨ ਲੈ ਕੇ ਜਾਵਾਂਗੀ - ਗਨੀਵ ਕੌਰ ਮਜੀਠੀਆ

MLA Ganieve Kaur Majithia : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਵਿਧਾਇਕ ਸ੍ਰੀਮਤੀ ਗਨੀਵ ਕੌਰ ਮਜੀਠੀਆ ਨੇ ਅੱਜ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵੱਲੋਂ ਪੰਜਾਬ ਦੀਆਂ ਔਰਤਾਂ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਨੂੰ ਲੈਕੇ ਉਹ ਤੁਰੰਤ ਮਾਫੀ ਮੰਗਾਂ ਨਹੀਂ ਤਾਂ ਉਹ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਜਾਣਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਮਜੀਠੀਆ ਨੇ ਕਿਹਾ ਕਿ ਲੁਧਿਆਣਾ ਵਿੱਚ ਇੱਕ ਭਾਸ਼ਣ ਦੌਰਾਨ ਮਹਿਲਾਵਾਂ ਬਾਰੇ ਕੀਤੀਆਂ ਟਿੱਪਣੀਆਂ ਲਈ ਮੁੱਖ ਮੰਤਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਮਾਨ ਮਾਫ਼ੀ ਮੰਗ ਲੈਂਦੇ ਹਨ ਤਾਂ ਮਾਮਲਾ ਇੱਥੇ ਹੀ ਖਤਮ ਹੋ ਸਕਦਾ ਹੈ, ਨਹੀਂ ਤਾਂ ਉਹ ਇਹ ਮਸਲਾ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਲੈ ਜਾਣਗੇ। ਉਨ੍ਹਾਂ ਨੇ ਆਂਗਣਵਾੜੀ ਦੇ ਪ੍ਰਦਰਸ਼ਨਾਂ ਦੌਰਾਨ ਉਨ੍ਹਾਂ ਹੋਏ ਤਸ਼ਦਦ ਬਾਰੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਦੀਆਂ ਔਰਤ ਪ੍ਰਦਰਸ਼ਨਕਾਰੀਆਂ ਨੂੰ ਡੰਡਿਆਂ ਨਾਲ ਮਾਰਿਆ ਗਿਆ ਅਤੇ ਉਨ੍ਹਾਂ ਦੇ ਦੁਪੱਟੇ ਖਿੱਚੇ ਗਏ, ਜਿਸਨੂੰ ਉਨ੍ਹਾਂ ਮਹਿਲਾਵਾਂ ਦੀ ਇੱਜ਼ਤ ਉੱਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਕ ਕਥਿਤ ਫਰਜ਼ੀ ਮੁਕਾਬਲੇ ਦਾ ਮਾਮਲਾ, ਜਿਸ ਵਿੱਚ ਇਕ ਮਾਂ ਦਾ ਇਕਲੌਤਾ ਪੁੱਤਰ ਮਾਰਿਆ ਗਿਆ, ਉਹ ਵੀ ਕਮਿਸ਼ਨ ਅੱਗੇ ਰੱਖਣਗੇ ।


ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਉਹ ਨਾ ਤਾਂ ਉਸ ਬਿਆਨ ਦਾ ਸਮਰਥਨ ਕਰਦੇ ਹਨ ਅਤੇ ਨਾ ਹੀ ਉਸਦਾ ਵਿਰੋਧ, ਪਰ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ।ਉਨ੍ਹਾਂ ਕਿਹਾ, “ਮੈਂ ਉਸ ਬਿਆਨ ਦੇ ਹੱਕ ਵਿੱਚ ਨਹੀਂ ਹਾਂ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਜਰੂਰ ਦੇਣਾ ਚਾਹੀਦਾ ਹੈ l ਉਨ੍ਹਾਂ ਕਿਹਾ ਕਿ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਹਰ ਵਿਅਕਤੀ ਨੂੰ ਸੁਣਨਾ ਲਾਜ਼ਮੀ ਹੈ।”

ਬੀਬੀ ਮਜੀਠੀਆ ਨੇ ਸੱਤਾ ਧਿਰ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਕੀਮਤੀ ਸਮਾਂ ਛੋਟੇ-ਮੋਟੇ ਮਸਲਿਆਂ ’ਤੇ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਨੂੰ ਨਿੱਜੀ ਵਿਵਾਦਾਂ ਦੀ ਬਜਾਏ ਲੋਕਾਂ ਦੇ ਮਸਲਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜੇ ਸੱਤਾ ਧਿਰ ਵਾਕਈ ਮਹਿਲਾਵਾਂ ਦੀ ਇੱਜ਼ਤ ਦੀ ਚਿੰਤਾ ਕਰਦੀ ਹੈ ਤਾਂ ਉਸਨੂੰ ਮੁੱਖ ਮੰਤਰੀ ਦੀਆਂ ਟਿੱਪਣੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਕਾਂਗਰਸ ਵੱਲੋਂ ਲਿਆਂਦੇ ਗਏ ਪ੍ਰਸਤਾਵ ਦਾ ਸਮਰਥਨ ਕਰਨਾ ਚਾਹੀਦਾ ਸੀ। ਮਜੀਠੀਆ ਨੇ ਕਿਹਾ ਕਿ ਔਰਤਾਂ ਖ਼ਿਲਾਫ਼ ਇਸ ਤਰ੍ਹਾਂ ਦੀਆਂ ਟਿੱਪਣੀਆਂ ਚਾਹੇ ਕਿਸੇ ਵਲੋਂ ਵੀ ਕੀਤੀਆਂ ਗਈਆਂ ਹੋਣ , ਉਹ ਗਲਤ ਹੈ l ਉੱਨਾ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਹਮੇਸ਼ਾ ਬਹਾਦਰ ਪੁੱਤਰਾਂ ਨੂੰ ਜਨਮ ਦਿੰਦੀਆਂ ਆਈਆਂ ਹਨ ਅਤੇ ਸਮਾਜ ਵਿੱਚ ਉਨ੍ਹਾਂ ਨੂੰ ਸਦਾ ਸਨਮਾਨ ਮਿਲਦਾ ਆਇਆ ਹੈ, ਪਰ ਸਰਕਾਰ ਨੂੰ ਇਸ ਮਾਮਲੇ ਚ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ।

- PTC NEWS

Top News view more...

Latest News view more...

PTC NETWORK
PTC NETWORK