Famous Food: ਪੰਜਾਬ ਚ ਮਸ਼ਹੂਰ ਹਨ ਇਹ 6 ਭੋਜਨ, ਘਰ ਚ ਆਸਾਨੀ ਨਾਲ ਕਰੋ ਤਿਆਰ

By  KRISHAN KUMAR SHARMA March 14th 2024 06:45 PM

Punjab Famous Street Food: ਜਿਵੇਂ ਪੰਜਾਬ 5 ਦਰਿਆਵਾਂ ਨਾਲ ਮਸ਼ਹੂਰ ਹੈ, ਉਸ ਤਰ੍ਹਾਂ ਹੀ ਭੋਜਨ 'ਚ ਮਸ਼ਹੂਰ ਹੈ। ਜੇਕਰ ਤੁਸੀਂ ਵੀ ਇੱਥੇ ਆਉਣਾ ਚਾਹੁੰਦੇ ਹੋ, ਤਾਂ ਤੁਸੀਂ ਸੁਆਦੀ ਪਕਵਾਨਾਂ ਦੇ ਸ਼ੌਕੀਨ ਬਣ ਜਾਓਗੇ। ਕਿਉਂਕਿ ਪੰਜਾਬੀ ਦੇ ਪਕਵਾਨ ਪੂਰੀ ਦੁਨੀਆ 'ਚ ਮਸ਼ਹੂਰ ਹਨ। ਅਜਿਹੇ 'ਚ ਇੱਥੇ ਅਸੀਂ ਤੁਹਾਨੂੰ ਕੁਝ ਸੂਬੇ ਦੇ ਮਸ਼ਹੂਰ ਪਕਵਾਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਤਾਂ ਆਉ ਜਾਣਦੇ ਹੈ ਉਨ੍ਹਾਂ ਬਾਰੇ...

ਲੱਸੀ: ਪੰਜਾਬੀ ਤੇ ਲੱਸੀ ਇਕੱਠੇ ਚੱਲਦੇ ਹਨ। ਗਾੜ੍ਹੇ, ਸੁਆਦਲੇ ਸਵਾਦ ਵਾਲੀ ਇੱਕ ਕਲਾਸਿਕ ਪੰਜਾਬੀ ਲੱਸੀ, ਜੋ ਬਾਅਦ 'ਚ ਆਰਾਮਦਾਇਕ ਸੁਆਦ ਦਿੰਦੀ ਹੈ। ਦਸ ਦਈਏ ਕਿ ਬਠਿੰਡਾ 'ਚ ਜੱਗੀ ਦੀ ਦੁਕਾਨ ਦੀ ਲੱਸੀ ਦਾ ਸਵਾਦ ਤੁਹਾਨੂੰ ਫੈਨ ਬਣਾ ਸਕਦੀ ਹੈ। ਕਿਉਂਕਿ ਗਰਮੀ ਦੇ ਮੌਸਮ 'ਚ ਜੇਕਰ ਠੰਡੀ ਲੱਸੀ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਨੂੰ ਕਾਫੀ ਸੰਤੁਸ਼ਟੀ ਮਿਲਦੀ ਹੈ। ਇਹ ਦੁਕਾਨ 70 ਸਾਲਾਂ ਤੋਂ ਚੱਲ ਰਹੀ ਹੈ। ਇੱਥੇ ਸਿਰਫ਼ ਪੰਜਾਬ ਤੋਂ ਹੀ ਨਹੀਂ ਸਗੋਂ ਹੋਰ ਸ਼ਹਿਰਾਂ ਤੋਂ ਵੀ ਲੋਕ ਲੱਸੀ ਪੀਣ ਲਈ ਆਉਂਦੇ ਹਨ।

ਆਲੂ ਟਿੱਕੀ: ਆਲੂ ਟਿੱਕੀ ਵੀ ਪੰਜਾਬ ਦਾ ਇੱਕ ਮਸ਼ਹੂਰ ਪਕਵਾਨ ਹੈ। ਪੰਜਾਬ ਆ ਕੇ ਟਿੱਕੀ ਨਾ ਖਾਧੀ ਤਾਂ ਕੀ ਖਾਧਾ? ਦਸ ਦਈਏ ਕਿ ਇਸ ਨੂੰ ਧਨੀਆ ਅਤੇ ਇਮਲੀ ਦੀ ਚਟਨੀ ਦੇ ਮਿਸ਼ਰਣ 'ਚ ਗਰਮਾ-ਗਰਮ ਪਰੋਸਿਆ ਜਾਂਦਾ ਹੈ। ਇਹ ਅੰਮ੍ਰਿਤਸਰ ਦੀ ਹਰ ਗਲੀ ਅਤੇ ਇਲਾਕੇ 'ਚ ਸਟ੍ਰੀਟ ਵਿਕਰੇਤਾਵਾਂ 'ਤੇ ਵੀ ਆਸਾਨੀ ਨਾਲ ਉਪਲਬਧ ਹੈ। ਨਾਲ ਹੀ ਬਾਲੀਵੁੱਡ ਦੇ ਸਿਤਾਰੇ ਵੀ ਲੁਧਿਆਣਾ ਦੀ ਚਾਟ ਟਿੱਕੀ ਦੇ ਦੀਵਾਨੇ ਹਨ। ਪਰ ਖਾਸ ਗੱਲ ਇਹ ਹੈ ਕਿ ਇਸ ਲਈ ਉੱਤਰਾਖੰਡ ਤੋਂ ਮਾਲੂ ਦੇ ਪੱਤੇ ਮੰਗਵਾਏ ਜਾਂਦੇ ਹਨ।

ਅੰਮ੍ਰਿਤਸਰ ਕੁਲਚਾ: ਜੇਕਰ ਤੁਸੀਂ ਪੰਜਾਬ ਆ ਕੇ ਅੰਮ੍ਰਿਤਸਰੀ ਕੁਲਚੇ ਦਾ ਸਵਾਦ ਨਾ ਲਿਆ ਤਾਂ ਫਿਰ ਕੁੱਝ ਨਹੀਂ ਕੀਤਾ। ਇਹ ਕੁਲਚਾ ਅੰਦਰੋਂ ਨਰਮ ਅਤੇ ਮੱਖਣ ਨਾਲ ਭਰਪੂਰ ਹੁੰਦਾ ਹੈ। ਕੁਲਚੇ ਦੇ ਨਾਲ ਛੋਲਿਆਂ ਅਤੇ ਪਿਆਜ਼ ਦੀ ਚਟਨੀ ਦਾ ਸਵਾਦ ਬਿਲਕੁਲ ਅਨੋਖਾ ਲੱਗਦਾ ਹੈ। ਪਰ ਵੱਡੀ ਗੱਲ ਇਹ ਹੈ ਕਿ ਇਹ ਬਾਜ਼ਾਰਾਂ ਅਤੇ ਚੌਰਾਹਿਆਂ 'ਤੇ ਘੱਟ ਕੀਮਤ 'ਤੇ ਮਿਲ ਜਾਂਦਾ ਹੈ।

ਛੋਲੇ-ਭਟੂਰੇ: ਪੰਜਾਬ ਦੇ ਛੋਲੇ-ਭਟੂਰੇ ਉੱਤਰੀ ਭਾਰਤ 'ਚ ਬਹੁਤ ਮਸ਼ਹੂਰ ਹਨ। ਦਸ ਦਈਏ ਕਿ ਤੁਸੀਂ ਵੀਕਐਂਡ ਦੌਰਾਨ ਆਪਣੇ ਪਰਿਵਾਰ ਨਾਲ ਇਸ ਦਾ ਆਨੰਦ ਲੈ ਸਕਦੇ ਹੋ। ਇਸ ਦਾ ਸੁਆਦ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ 'ਚ ਬਿਲਕੁਲ ਅਨੋਖਾ ਹੈ। ਛੋਲੇ ਭਟੂਰੇ ਨੂੰ ਤੁਸੀਂ ਕਈ ਰੈਸਟੋਰੈਂਟਾਂ 'ਚ ਖਾਧਾ ਹੋਵੇਗਾ ਪਰ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਆਪਣੀ ਰਸੋਈ 'ਚ ਬਣਾ ਕੇ ਇਸ ਦਾ ਸਵਾਦ ਲੈ ਸਕਦੇ ਹੋ।

ਦਹੀ ਭੱਲਾ: ਆਲੂ ਟਿੱਕੀ ਦੇ ਨਾਲ-ਨਾਲ ਪੰਜਾਬ ਦਾ ਦਹੀਂ ਭੱਲਾ ਵੀ ਕਾਫੀ ਮਸ਼ਹੂਰ ਹੈ। ਜੇਕਰ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕ ਇੱਕ ਵਾਰ ਇਸ ਦਾ ਸੇਵਨ ਕਰ ਲੈਣ ਤਾਂ ਉਹ ਇੱਥੇ ਦੇ ਪਕਵਾਨ ਨੂੰ ਪਸੰਦ ਕਰਨ ਲੱਗ ਪੈਂਦੇ ਹਨ। ਦਸ ਦਈਏ ਕਿ ਅੰਮ੍ਰਿਤਸਰ ਦਾ ਦਹੀਂ ਭੱਲਾ ਦੇਸ਼ ਭਰ 'ਚ ਬਹੁਤ ਮਸ਼ਹੂਰ ਹੈ। ਜੇਕਰ ਤੁਸੀਂ ਅੰਮ੍ਰਿਤਸਰ ਆ ਰਹੇ ਹੋ ਤਾਂ ਇੱਕ ਵਾਰ ਦਹੀਂ ਭਲੇ ਦਾ ਸਵਾਦ ਜ਼ਰੂਰ ਲਓ।

ਅੰਮ੍ਰਿਤਸਰੀ ਮੱਛੀ: ਪੰਜਾਬ 'ਚ ਚਿਕਨ ਅਤੇ ਮਟਨ ਸਭ ਤੋਂ ਵੱਧ ਪ੍ਰਸਿੱਧ ਹਨ। ਇੱਥੋਂ ਦੇ ਲੋਕ ਚਿਕਨ ਸਭ ਤੋਂ ਵੱਧ ਖਾਂਦੇ ਹਨ ਪਰ ਜੇਕਰ ਤੁਹਾਨੂੰ ਮੱਛੀ ਖਾਣ ਦਾ ਮਨ ਹੈ ਤਾਂ ਅੰਮ੍ਰਿਤਸਰੀ ਮੱਛੀ ਸਭ ਤੋਂ ਮਸਾਲੇਦਾਰ ਅਤੇ ਸਵਾਦਿਸ਼ਟ ਹੈ। ਨਾਲ ਹੀ ਜਲੰਧਰ ਅਤੇ ਲੁਧਿਆਣਾ ਦੀਆਂ ਮੱਛੀਆਂ ਦਾ ਸਵਾਦ ਅਨੋਖਾ ਹੈ।

Related Post