PM Modi Security Breach Update: PM ਦੀ ਸੁਰੱਖਿਆ ਚ ਕੁਤਾਹੀ ਮਾਮਲੇ ਚ Action, SP ਤੋਂ ਇਲਾਵਾ 6 ਹੋਰ ਪੁਲਿਸ ਵਾਲੇ ਕੀਤੇ ਸਸਪੈਂਡ

ਜਾਂਚ ਕਮੇਟੀ ਨੇ ਤਤਕਾਲੀਨ ਗ੍ਰਹਿ ਸਕੱਤਰ ਅਤੇ ਤਤਕਾਲੀਨ ਡੀਜੀਪੀ ਖਿਲਾਫ ਵੀ ਕਾਰਵਾਈ ਕਰਨ ਲਈ ਆਖਿਆ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

By  Aarti November 26th 2023 10:42 AM

PM Modi Security Breach Update: ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਹੋਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਐਸਪੀ ਅਤੇ ਦੋ ਡੀਐਸਪੀ ਸਣੇ 7 ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਜਾਂਚ ਕਮੇਟੀ ਨੇ ਤਤਕਾਲੀਨ ਗ੍ਰਹਿ ਸਕੱਤਰ ਅਤੇ ਤਤਕਾਲੀਨ ਡੀਜੀਪੀ ਖਿਲਾਫ ਵੀ ਕਾਰਵਾਈ ਕਰਨ ਲਈ ਆਖਿਆ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। 

ਬੀਤੇ ਦਿਨ ਪੰਜਾਬ ਵਿੱਚ ਤਤਕਾਲੀ ਐਸਪੀ (ਆਪ੍ਰੇਸ਼ਨਜ਼) ਗੁਰਬਿੰਦਰ ਸਿੰਘ ਨੂੰ ਜਨਵਰੀ 2022 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਕਮੀ ਦੇ ਸਬੰਧ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਰਿਪੋਰਟ ਪੰਜਾਬ ਦੇ ਡੀਜੀਪੀ ਵੱਲੋਂ 18 ਅਕਤੂਬਰ 2023 ਨੂੰ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਐਸਪੀ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ।

ਇਹ ਵੀ ਪੜ੍ਹੋ: Farmer Protest Today: ਅੱਜ ਤੋਂ ਚੰਡੀਗੜ ’ਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ, ਇੱਥੇ ਪੜ੍ਹੋ ਕੀ ਹਨ ਮੰਗਾਂ

Related Post