Birthday Special:67 ਸਾਲ ਦੇ ਹੋਏ ਪੰਜਾਬ ਦੇ ਗੁਰਦਾਸ ਮਾਨ, ਜੁੜੇ ਹਨ ਇਹ ਵਿਵਾਦ

By  KRISHAN KUMAR SHARMA January 4th 2024 04:33 PM

Gurdas Mann Birthday: ਪੰਜਾਬੀ ਗਾਇਕ ਤੇ ਪੰਜਾਬ ਦਾ ਮਾਣ ਗੁਰਦਾਸ ਮਾਨ (gurdas-mann) ਵੀਰਵਾਰ 67 ਸਾਲ ਦੇ ਹੋ ਗਏ ਹਨ। ਪੰਜਾਬੀ ਗਾਇਕ (punjabi-singer) ਨੂੰ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਅਤੇ ਮਿਲ ਕੇ ਜਨਮ-ਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ ਜਾ ਰਹੀ ਹੈ। ਗੁਰਦਾਸ ਮਾਨ ਨਾ ਸਿਰਫ ਪੰਜਾਬ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਆਪਣਾ ਲੋਹਾ ਮੰਨਵਾ ਚੁੱਕੇ ਹਨ।

4 ਜਨਵਰੀ 1957 ਨੂੰ ਗਿੱਦੜਬਾਹਾ 'ਚ ਜਨਮੇ ਗੁਰਦਾਸ ਮਾਨ ਆਪਣੀ ਵੱਖਰੀ ਗਾਇਕੀ ਕਰਕੇ ਸਾਲ 2010 'ਚ ਬ੍ਰਿਟੇਨ ਦੇ ਵੋਲਵਰਹੈਮਟਨ ਯੂਨੀਵਰਸਿਟੀ ਵੱਲੋਂ ਵੀ ਵਿਸ਼ਵ ਸੰਗੀਤ 'ਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਹਨ, ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਪੰਜਾਬੀ ਗਾਇਕ ਸਭ ਤੋਂ ਪਹਿਲਾਂ 1980 ਵਿੱਚ ਉਦੋਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਦਾ ਗੀਤ 'ਦਿਲ ਦਾ ਮਾਮਲਾ ਹੈ' ਸੁਪਰਹਿੱਟ ਰਿਹਾ। ਇਸ ਗੀਤ ਨੂੰ ਵਿਸ਼ਵ ਪੱਧਰ 'ਤੇ ਅਜਿਹੀ ਪਛਾਣ ਮਿਲੀ ਕਿ ਫਿਰ ਪੰਜਾਬ ਦੇ ਇਸ ਮਾਨ ਨੇ ਪਿਛੇ ਮੁੜ ਕੇ ਨਹੀਂ ਦੇਖਿਆ। ਗੁਰਦਾਸ ਮਾਨ ਨਾਲ ਭਾਵੇਂ ਅਨੇਕਾਂ ਦਿਲਚਸਪ ਕਿੱਸੇ ਜੁੜੇ ਹਨ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੇ ਕੁੱਝ ਵਿਵਾਦਾਂ ਬਾਰੇ ਵੀ ਦੱਸਾਂਗੇ...

  • ਗੁਰਦਾਸ ਮਾਨ ਦੇ ਨਾਂ ਨਾਲ ਸਭ ਤੋਂ ਵੱਡਾ ਵਿਵਾਦ ਉਦੋਂ ਜੁੜਿਆ ਜਦੋਂ ਉਨ੍ਹਾਂ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਇੱਕ ਰੇਡੀਓ ਸ਼ੋਅ 'ਤੇ ਹਿੰਦੀ ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ 'ਇੱਕ ਰਾਸ਼ਟਰ, ਇੱਕ ਭਾਸ਼ਾ' 'ਤੇ ਬਿਆਨ ਦਿੰਦੇ ਹੋਏ ਕਿਹਾ ਸੀ, “ਇਹ ਜ਼ਰੂਰੀ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ਬਾਨ ਤਾਂ ਹੋਣੀ ਹੀ ਚਾਹੀਦੀ ਹੈ, ਤਾਂ ਕਿ ਸਾਊਥ ਵਿੱਚ ਜਾ ਕੇ ਵੀ ਬੰਦਾ ਕਹਿ ਸਕੇ ਤੇ ਗੱਲ ਆਪਣੀ ਸਮਝਾ ਸਕੇ, ਜੇ ਉੱਥੇ ਸਮਝ ਨਾ ਆ ਸਕੀ ਤਾਂ ਫਾਇਦਾ ਕੀ ਹੈ ਹਿੰਦੁਸਤਾਨੀ ਹੋਣ ਦਾ।” ਜਿਸ ਤੋਂ ਬਾਅਦ ਗੁਰਦਾਸ ਮਾਨ ਨੂੰ ਪੰਜਾਬੀਆਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
  • ਭਾਸ਼ਾ ਨਾਲ ਸਬੰਧਤ ਵਿਵਾਦ ਨੂੰ ਲੈ ਕੇ ਅਜੇ ਮਾਮਲਾ ਠੰਡਾ ਨਹੀਂ ਹੋਇਆ ਸੀ, ਜਦੋਂ ਇੱਕ ਹੋਰ ਵਿਵਾਦ ਨੇ ਜਨਮ ਲੈ ਲਿਆ। ਗੁਰਦਾਸ ਮਾਨ 'ਤੇ ਇਲਜ਼ਾਮ ਲੱਗੇ ਸਨ ਕਿ ਉਨ੍ਹਾਂ ਨੇ ਇੱਕ ਮੰਚ ਤੋਂ ਭਾਸ਼ਣ ਸਿੱਖਾਂ ਦੇ ਤੀਜੇ ਗੁਰੂ (ਗੁਰੂ ਅਮਰ ਦਾਸ) ਦੀ ਤੁਲਨਾ ਕਿਸੇ ਹੋਰ ਨਾਲ ਕੀਤੀ। ਇਸਦੀ ਵੀਡੀਓ 'ਚ ਉਹ ਇਹ ਕਹਿੰਦੇ ਸੁਣੇ ਗਏ ਕਿ ਨਕੋਦਰ ਡੇਰੇ ਦੇ ਸਾਈਂ ਸਿੱਖਾਂ ਦੇ ‘ਤੀਜੇ ਗੁਰੂ ਦੇ ਅੰਸ਼-ਵੰਸ਼’ ਹਨ। ਹਾਲਾਂਕਿ ਗੁਰਦਾਸ ਮਾਨ ਨੇ ਭਾਰੀ ਵਿਰੋਧ ਪਿੱਛੋਂ ਮਾਫੀ ਮੰਗ ਲਈ ਸੀ। 
  • ਇਹ ਵੈਨਕੂਵਰ 'ਚ ਲਾਈਵ ਸ਼ੋਅ ਨਾਲ ਜੁੜਿਆ ਵਿਵਾਦ ਹੈ, ਜਦੋਂ ਉਨ੍ਹਾਂ ਨੇ ਇੱਕ ਪ੍ਰਸ਼ੰਸਕ ਨੂੰ ਅਪਸ਼ਬਦ ਕਹੇ। ਨਤੀਜਾ ਇਹ ਹੋਇਆ ਕਿ ਜਦੋਂ ਉਹ ਕਿਸਾਨ ਅੰਦੋਲਨ 'ਚ ਪਹੁੰਚੇ ਤਾਂ ਉਨ੍ਹਾਂ ਨੂੰ ਸਟੇਜ 'ਤੇ ਚੜ੍ਹਨ ਨਹੀਂ ਦਿੱਤਾ ਗਿਆ ਸੀ।

ਭਾਵੇਂ ਗੁਰਦਾਸ ਮਾਨ ਨਾਲ ਇਹ ਵਿਵਾਦ ਜੁੜੇ ਹੋਏ ਹਨ ਪਰ ਫਿਰ ਵੀ ਉਹ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਹਨ। ਉਹ ਗੀਤਕਾਰੀ ਤੋਂ ਇਲਾਵਾ ਪੰਜਾਬੀ ਫਿਲਮਾਂ ਵੀ ਕਰ ਚੁੱਕੇ ਹਨ। ‘ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ’ ਫ਼ਿਲਮ ਲਈ ਉਨ੍ਹਾਂ ਨੂੰ ਕੌਮੀ ਫ਼ਿਲਮ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਵੀ ਉਹ ਆਪਣੇ ਕੰਮਾਂ ਕਰਕੇ ਕਈ ਐਵਾਰਡ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ:

Bajra Idli: ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਬਾਜਰੇ ਦੀ ਇਡਲੀ ਦਾ ਸੇਵਨ

 

Related Post