Tarn Taran ਦੇ ਪਿੰਡ ਜਗਤਪੁਰਾ ਚ 7 ਸਾਲਾਂ ਮਾਸੂਮ ਦੀ ਭੇਦਭਰੀ ਹਾਲਤ ਚ ਹੋਈ ਮੌਤ
Tarn Taran News : ਤਰਨਤਾਰਨ ਦੇ ਪਿੰਡ ਜਗਤਪੁਰ ਵਿਖੇ ਸੱਤ ਸਾਲਾਂ ਬੱਚੇ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਨਰਾਜ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਘਰੋਂ ਖੇਡਣ ਲਈ ਬਾਹਰ ਗਿਆ ਸੀ ਜਦ ਘਰ ਨਾ ਪਰਤਿਆ ਤਾਂ ਪਰਿਵਾਰ ਵੱਲੋਂ ਭਾਲ ਕਰਨ 'ਤੇ ਉਸਦੀ ਲਾਸ਼ ਘਰ ਦੇ ਨੇੜੇ ਇੱਕ ਬੰਦ ਮਕਾਨ ਤੋਂ ਮਿਲੀ ਹੈ
Tarn Taran News : ਤਰਨਤਾਰਨ ਦੇ ਪਿੰਡ ਜਗਤਪੁਰ ਵਿਖੇ ਸੱਤ ਸਾਲਾਂ ਬੱਚੇ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਨਰਾਜ ਸਿੰਘ ਵੱਜੋਂ ਹੋਈ ਹੈ। ਮ੍ਰਿਤਕ ਘਰੋਂ ਖੇਡਣ ਲਈ ਬਾਹਰ ਗਿਆ ਸੀ ਜਦ ਘਰ ਨਾ ਪਰਤਿਆ ਤਾਂ ਪਰਿਵਾਰ ਵੱਲੋਂ ਭਾਲ ਕਰਨ 'ਤੇ ਉਸਦੀ ਲਾਸ਼ ਘਰ ਦੇ ਨੇੜੇ ਇੱਕ ਬੰਦ ਮਕਾਨ ਤੋਂ ਮਿਲੀ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਵੱਲੋਂ ਜ਼ਹਿਰੀਲਾ ਪਦਾਰਥ ਦੇ ਕੇ ਮਾਰਨ ਦਾ ਖਦਸ਼ਾ ਪ੍ਰਗਟ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਥਾਣਾ ਝਬਾਲ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਮਿਰਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।