Amritsar News : ਅਰਦਾਸ ਕਰ ਰਹੇ ਪਿਓ ’ਤੇ ਧੀ ਨੇ ਚਲਾਈ ਗੋਲੀ, ਜਾਣੋ ਵਾਰਦਾਤ ਦੀ ਵਜ੍ਹਾ

ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਲੜਕੀ ਸਨੇਹਦੀਪ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦੀ ਸੀ, ਜਿਸ ਕਰਕੇ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵੇਲੇ ਪਿਤਾ ਅਰਦਾਸ ਕਰ ਰਹੇ ਸਨ ਅਤੇ ਉੱਥੇ ਹੀ ਲਾਇਸੰਸੀ ਪਿਸਟਲ ਪਈ ਹੋਈ ਸੀ, ਜਿਸ ਨੂੰ ਚੁੱਕ ਕੇ ਸਨੇਹਦੀਪ ਨੇ ਗੋਲੀ ਚਲਾ ਦਿੱਤੀ।

By  Aarti May 16th 2026 06:43 PM

ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਅਧੀਨ ਪੈਂਦੇ ਇਲਾਕੇ ‘ਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਕ ਧੀ ਵੱਲੋਂ ਆਪਣੇ ਪਿਓ ਨੂੰ ਗੋਲੀ ਮਾਰ ਦਿੱਤੀ ਇਸ ਘਟਨਾ ਮਗਰੋਂ ਜਿੱਥੇ ਪਰਿਵਾਰ ਸਦਮੇ ’ਚ ਹੈ ਉੱਥੇ ਹੀ ਦੂਜੇ ਪਾਸੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। 

ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਲੜਕੀ ਸਨੇਹਦੀਪ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦੀ ਸੀ, ਜਿਸ ਕਰਕੇ ਉਸ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵੇਲੇ ਪਿਤਾ ਅਰਦਾਸ ਕਰ ਰਹੇ ਸਨ ਅਤੇ ਉੱਥੇ ਹੀ ਲਾਇਸੰਸੀ ਪਿਸਟਲ ਪਈ ਹੋਈ ਸੀ, ਜਿਸ ਨੂੰ ਚੁੱਕ ਕੇ ਸਨੇਹਦੀਪ ਨੇ ਗੋਲੀ ਚਲਾ ਦਿੱਤੀ।

ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਹੈ। ਫਿਲਹਾਲ ਜ਼ਖ਼ਮੀ ਪਿਤਾ ਦਾ ਇਲਾਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਵੀ ਸਪੱਸ਼ਟ ਕੀਤਾ ਕਿ ਕੁਝ ਥਾਵਾਂ ‘ਤੇ ਚੱਲ ਰਹੀਆਂ ਆਸਟ੍ਰੇਲੀਆ ਜਾਣ ਵਾਲੀ ਗੱਲ ਬਿਲਕੁਲ ਗਲਤ ਹੈ ਅਤੇ ਇਸ ਦਾ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ।

ਪੀੜਤ ਪਰਿਵਾਰ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਐਫਆਈਆਰ ਖਾਰਜ ਕਰਕੇ ਉਨ੍ਹਾਂ ਦੀ ਧੀ ਨੂੰ ਰਿਹਾ ਕੀਤਾ ਜਾਵੇ, ਕਿਉਂਕਿ ਉਹ ਮਾਨਸਿਕ ਤੌਰ ‘ਤੇ ਠੀਕ ਨਹੀਂ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Related Post