Sat, May 16, 2026
Whatsapp

Rajpura ’ਚ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਪੰਜ-ਪੰਜ ਫੁੱਟ ਉੱਚੇ ਢੇਰ; ਵੱਡੀ ਬਿਮਾਰੀ ਫੈਲਣ ਦਾ ਖ਼ਤਰਾ

ਟਾਊਨ ਦੇ ਝੰਡਾ ਗਰਾਊਂਡ ਨੇੜੇ ਪੰਜ-ਪੰਜ ਫੁੱਟ ਅਤੇ ਪੁਰਾਣਾ ਰਾਜਪੁਰਾ ਦੇ ਮਾਡਰਨ ਬੱਸ ਸਟੈਂਡ ਨੇੜੇ ਛੇ-ਛੇ ਫੁੱਟ ਉੱਚੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਨੂੰ ਆਵਾਰਾ ਜਾਨਵਰ ਫਰੋਲ ਰਹੇ ਹਨ। ਇਸੇ ਜਗ੍ਹਾ ਦੇ ਬਿਲਕੁਲ ਨੇੜੇ 'ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨੰਬਰ-6' ਹੈ।

Reported by:  PTC News Desk  Edited by:  Aarti -- May 16th 2026 06:32 PM
Rajpura ’ਚ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਪੰਜ-ਪੰਜ ਫੁੱਟ ਉੱਚੇ ਢੇਰ; ਵੱਡੀ ਬਿਮਾਰੀ ਫੈਲਣ ਦਾ ਖ਼ਤਰਾ

Rajpura ’ਚ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ 'ਚ ਲੱਗੇ ਗੰਦਗੀ ਦੇ ਪੰਜ-ਪੰਜ ਫੁੱਟ ਉੱਚੇ ਢੇਰ; ਵੱਡੀ ਬਿਮਾਰੀ ਫੈਲਣ ਦਾ ਖ਼ਤਰਾ

ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਆਪਣੀਆਂ ਹੱਕੀ ਮੰਗਾਂ ਪੂਰੀਆਂ ਨਾ ਹੋਣ ਕਾਰਨ 'ਸਫਾਈ ਸੇਵਕ ਯੂਨੀਅਨ ਪੰਜਾਬ' ਵੱਲੋਂ ਲਗਾਤਾਰ 6 ਮਈ ਤੋਂ ਰਾਜਪੁਰਾ ਵਿੱਚ ਹੜਤਾਲ ਕੀਤੀ ਹੋਈ ਹੈ। ਸਫਾਈ ਸੇਵਕ ਕੰਮ ਛੱਡ ਕੇ ਬੈਠੇ ਹਨ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਗੰਦਗੀ ਦੇ ਅੰਬਾਰ ਲੱਗ ਗਏ ਹਨ।

ਟਾਊਨ ਦੇ ਝੰਡਾ ਗਰਾਊਂਡ ਨੇੜੇ ਪੰਜ-ਪੰਜ ਫੁੱਟ ਅਤੇ ਪੁਰਾਣਾ ਰਾਜਪੁਰਾ ਦੇ ਮਾਡਰਨ ਬੱਸ ਸਟੈਂਡ ਨੇੜੇ ਛੇ-ਛੇ ਫੁੱਟ ਉੱਚੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਨੂੰ ਆਵਾਰਾ ਜਾਨਵਰ ਫਰੋਲ ਰਹੇ ਹਨ। ਇਸੇ ਜਗ੍ਹਾ ਦੇ ਬਿਲਕੁਲ ਨੇੜੇ 'ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਨੰਬਰ-6' ਹੈ।

ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਮੂੰਹ 'ਤੇ ਕੱਪੜਾ ਬੰਨ੍ਹ ਕੇ ਲੰਘਣਾ ਪੈ ਰਿਹਾ ਹੈ। ਸਕੂਲ ਅਤੇ ਧਾਰਮਿਕ ਅਸਥਾਨ ਨੇੜੇ ਹੋਣ ਕਰਕੇ ਲੋਕਾਂ ਨੇ ਇਸ ਗੰਦਗੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਅਤੇ ਸ਼ਾਇਦ ਕਿਸੇ ਵੱਡੀ ਬਿਮਾਰੀ ਦੇ ਫੈਲਣ ਦੀ ਉਡੀਕ ਕਰ ਰਿਹਾ ਹੈ।

ਸਿਆਸੀ ਆਗੂਆਂ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਗੜ੍ਹੀ ਨੇ ਇਸ ਸਥਿਤੀ 'ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਨੂੰ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਦੀ ਅੱਖ ਨਹੀਂ ਖੁੱਲ੍ਹ ਰਹੀ ਅਤੇ ਉਹ ਸਫਾਈ ਸੇਵਕਾਂ ਦੀਆਂ ਹੱਕੀ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ।

ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਮਸਲੇ ਦਾ ਤੁਰੰਤ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਹੋ ਸਕੇ। ਇਸ ਤੋਂ ਇਲਾਵਾ ਰਾਜਪੁਰਾ ਦੇ ਚਿਲਡਰਨ ਪਾਰਕ ਨੇੜੇ ਵੀ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਉੱਥੇ ਆਉਣ ਵਾਲੇ ਬੱਚੇ ਅਤੇ ਬਜ਼ੁਰਗ ਭਾਰੀ ਮੁਸ਼ਕਿਲ ਵਿੱਚ ਹਨ।

ਇਹ ਵੀ ਪੜ੍ਹੋ  : ਬੇਅਦਬੀ ਐਕਟ ਸਬੰਧੀ ਪੰਥਕ ਇਤਰਾਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ SGPC ਦਾ ਵੱਡਾ ਕਦਮ, ਲਗਵਾਏ ਫਲੈਕਸ ਬੋਰਡ

- PTC NEWS

Electrical Saftey authority

Top News view more...

Latest News view more...

PTC NETWORK
PTC NETWORK