Fri, Jun 12, 2026
Whatsapp

Hoshiarpur Child Rescue : 70 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲਾ ਮਾਸੂਮ, ਗੁਰਕਰਨ ਸਿੰਘ ਨੂੰ ਬਾਹਰ ਕੱਢਣ ਲਈ ਰੈਸਕਿਊ ਅਪ੍ਰੇਸ਼ਨ ਜਾਰੀ

Hoshiarpur Child Rescue : ਹੁਸ਼ਿਆਰਪੁਰ ਦੇ ਪਿੰਡ ਚੱਕ ਸਮਾਣਾ ਵਿੱਚ ਇੱਕ 4 ਸਾਲਾ ਬੱਚਾ 70 ਫੁੱਟ ਡੂੰਘੇ ਬੋਰਵੈਲ 'ਚ ਡਿੱਗ ਆ ਹੈ। ਘਟਨਾ ਨਾਲ ਪਰਿਵਾਰ ਤੇ ਪਿੰਡ ਵਾਸੀਆਂ 'ਚ ਹੜਕੰਪ ਮੱਚ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

Reported by:  PTC News Desk  Edited by:  KRISHAN KUMAR SHARMA -- May 15th 2026 06:46 PM -- Updated: May 15th 2026 09:22 PM
Hoshiarpur Child Rescue : 70 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲਾ ਮਾਸੂਮ, ਗੁਰਕਰਨ ਸਿੰਘ ਨੂੰ ਬਾਹਰ ਕੱਢਣ ਲਈ ਰੈਸਕਿਊ ਅਪ੍ਰੇਸ਼ਨ ਜਾਰੀ

Hoshiarpur Child Rescue : 70 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲਾ ਮਾਸੂਮ, ਗੁਰਕਰਨ ਸਿੰਘ ਨੂੰ ਬਾਹਰ ਕੱਢਣ ਲਈ ਰੈਸਕਿਊ ਅਪ੍ਰੇਸ਼ਨ ਜਾਰੀ

Hoshirpur Child Rescue : ਹੁਸ਼ਿਆਰਪੁਰ ਤੋਂ ਇੱਕ ਚਿੰਤਿਤ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਹਰਿਆਣਾ ਥਾਣੇ ਦੇ ਅਧੀਨ ਪੈਂਦੇ ਪਿੰਡ ਚੱਕ ਸਮਾਣਾ ਵਿੱਚ ਇੱਕ 4 ਸਾਲਾ ਬੱਚਾ 70 ਫੁੱਟ ਡੂੰਘੇ ਬੋਰਵੈਲ 'ਚ ਡਿੱਗ ਆ ਹੈ। ਘਟਨਾ ਨਾਲ ਪਰਿਵਾਰ ਤੇ ਪਿੰਡ ਵਾਸੀਆਂ 'ਚ ਹੜਕੰਪ ਮੱਚ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।


ਦੱਸਿਆ ਜਾ ਰਿਹਾ ਹੈ ਕਿ ਬੱਚਾ ਪਿੰਡ ਚੱਕ ਸਮਾਣਾ 'ਚ ਆਪਣੇ ਘਰ ਨੇੜੇ ਖੇਡ ਰਿਹਾ ਸੀ, ਜਦੋਂ ਉਹ ਅਚਾਨਕ ਖੁੱਲ੍ਹੇ ਬੋਰਵੈਲ ਵਿੱਚ ਜਾ ਡਿੱਗਿਆ। ਬੱਚੇ ਗੁਰਕਰਨ ਸਿੰਘ (4) ਪੁੱਤਰ ਰਵਿੰਦਰ ਸਿੰਘ ਦੇ ਬੋਰਵੈਲ 'ਚ ਡਿੱਗਣ ਬਾਰੇ ਜਿਵੇਂ ਹੀ ਪਤਾ ਲੱਗਿਆ ਤਾਂ ਮਾਪਿਆਂ ਤੇ ਪਿੰਡ ਵਾਸੀਆਂ 'ਚ ਹੜਕੰਪ ਮੱਚ ਗਿਆ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

ਲੋਕਾਂ ਨੇ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਬੱਚਾ ਸਿੱਧਾ ਪਾਈਪ ਵਿੱਚ ਨਹੀਂ ਡਿੱਗਿਆ ਅਤੇ ਅੰਦਰੋਂ ਹਰਕਤ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਨਾਲ ਸਾਰਿਆਂ ਨੂੰ ਉਮੀਦ ਹੈ ਕਿ ਉਸਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ।

ਪੁਲਿਸ ਪ੍ਰਸ਼ਾਸਨ ਸਮੇਤ ਸਮਾਜਸੇਵੀ ਵੀ ਬਚਾਅ ਕਾਰਜਾਂ 'ਚ ਲੱਗੇ

ਸੂਚਨਾ ਮਿਲਣ ਡਿਪਟੀ ਕਮਿਸਨਰ ਦੀ ਅਗਵਾਈ ਹੇਠ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਨੇ ਪਹੁੰਚ ਕੇ ਬਚਾਅ ਕਾਰਜ ਅਰੰਭ ਦਿੱਤੇ ਹਨ। ਬੱਚੇ ਨੂੰ ਬੋਰਵੈਲ ਵਿੱਚ ਕੱਢਣ ਲਈ ਅਧਿਕਾਰੀਆਂ ਵੱਲੋਂ ਲਗਾਤਾਰ ਰੈਸਕਿਊ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਐਸਐਸਪੀ ਸੰਦੀਪ ਕੁਮਾਰ ਮਲਿਕ ਘਟਨਾ ਸਥਾਨ 'ਤੇ ਪਹੁੰਚ ਗਏ ਹਨ। ਪ੍ਰਸ਼ਾਸਨ ਨੇ ਖੁਦਾਈ ਲਈ ਚਾਰ ਜੇਸੀਬੀ ਮਸ਼ੀਨਾਂ ਤਾਇਨਾਤ ਕੀਤੀਆਂ ਹਨ। ਡਾਕਟਰਾਂ ਦੀ ਇੱਕ ਟੀਮ, ਇੱਕ ਐਂਬੂਲੈਂਸ, ਫਾਇਰ ਬ੍ਰਿਗੇਡ, ਐਨਡੀਆਰਐਫ ਅਤੇ ਐਸਡੀਆਰਐਫ ਘਟਨਾ ਸਥਾਨ 'ਤੇ ਮੌਜੂਦ ਹਨ।

ਘਟਨਾ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ, ਸਮਾਜਿਕ ਸੰਗਠਨਾਂ ਦੇ ਨਾਲ, ਬਚਾਅ ਕਾਰਜ ਵਿੱਚ ਸ਼ਾਮਲ ਹੋ ਗਿਆ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਵੀ ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਪੰਜਾਬ 'ਚ ਪਹਿਲਾਂ ਬੋਰਵੈਲ ਦੇ ਤਿੰਨ ਮਾਮਲੇ ਆਏ ਸਨ ਸਾਹਮਣੇ

ਜੂਨ 2019 ਵਿੱਚ, ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ, 2 ਸਾਲਾ ਫਤਿਹਵੀਰ ਆਪਣੇ ਘਰ ਦੇ ਨੇੜੇ ਖੇਡਦੇ ਹੋਏ 150 ਫੁੱਟ ਡੂੰਘੇ ਅਤੇ ਸਿਰਫ਼ 7 ਇੰਚ ਚੌੜੇ ਬੋਰਵੈਲ ਵਿੱਚ ਡਿੱਗ ਪਿਆ ਸੀ, ਜਿਸ ਦੀ ਦਮ ਘੁੱਟਣ ਤੇ ਅੰਗ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ।

ਇਸੇ ਤਰ੍ਹਾਂ ਮਈ 2022 ਵਿੱਚ, ਹੁਸ਼ਿਆਰਪੁਰ ਦੇ ਗੱਦੀਵਾਲਾ ਇਲਾਕੇ ਦੇ ਪਿੰਡ ਬੈਰਾਮਪੁਰ ਵਿੱਚ, ਇੱਕ ਪ੍ਰਵਾਸੀ ਮਜ਼ਦੂਰ ਦਾ ਪੁੱਤਰ 6 ਸਾਲਾ ਰਿਤਿਕ ਖੇਤਾਂ ਵਿੱਚ ਖੇਡਦਾ ਬੋਰਵੈਲ 'ਚ 70 ਫੁੱਟ 'ਤੇ ਡਿੱਗਿਆ ਸੀ। ਹਾਲਾਂਕਿ, 8-9 ਘੰਟੇ ਦੀ ਜੱਦੋ-ਜਹਿਦ ਜਦੋਂ ਬੱਚੇ ਨੂੰ ਕੱਢਿਆ ਗਿਆ ਤਾਂ ਉਸ ਦੀ ਹਸਪਤਾਲ ਜਾਂਦੇ ਮੌਤ ਹੋ ਗਈ ਸੀ।

ਹਾਲਾਂਕਿ, 2024 'ਚ ਫਾਜ਼ਿਲਕਾ 'ਚ ਬੋਰਵੈਲ ਦੇ ਬੱਚੇ ਦੇ ਡਿੱਗਣ ਮਾਮਲੇ 'ਚ ਰੈਸਕਿਊ ਸਫਲ ਰਿਹਾ ਸੀ ਅਤੇ ਪਿੰਡ ਵਾਸੀਆਂ ਦੀ ਸੂਝਬੂਝ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਇਸ ਨੰਨ੍ਹੀ ਜਾਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK