CM Bhagwant Mann ਦੀ ਸ਼ੁਕਰਾਨਾ ਯਾਤਰਾ ਆਈ ਸੁਰਖੀਆਂ ’ਚ; ਯਾਤਰਾ ਦੌਰਾਨ ਇੱਕ ਗਰਭਵਤੀ ਔਰਤ ਦਾ ਗਰਭ ਹੋਇਆ ਖਰਾਬ
ਦਰਅਸਲ ਬੀਤੇ ਦਿਨ ਅੰਮ੍ਰਿਤਸਰ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਗਈ ਇਸ ਦੌਰਾਨ ਯਾਤਰਾ ਦੇ ਚੱਲਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ।
CM Bhagwant Mann Shukrana yatra : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਸੁਰਖੀਆਂ ’ਚ ਆ ਗਈ ਹੈ। ਦੱਸ ਦਈਏ ਕਿ ਸ਼ੁਕਰਾਨਾ ਯਾਤਰਾ ਦੌਰਾਨ ਇੱਕ ਗਰਭਵਤੀ ਔਰਤ ਦਾ ਗਰਭ ਖਰਾਬ ਹੋ ਗਿਆ। ਜਿਸ ਕਾਰਨ ਪਤੀ ਪਤਨੀ ਸਣੇ ਪੂਰਾ ਪਰਿਵਾਰ ਸਦਮੇ ’ਚ ਚੱਲਿਆ ਗਿਆ ਹੈ। ਹੁਣ ਇਸ ਮਾਮਲੇ ਮਗਰੋਂ ਪਰਿਵਾਰ ਤੇ ਆਮ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਦਰਅਸਲ ਬੀਤੇ ਦਿਨ ਅੰਮ੍ਰਿਤਸਰ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਨਾ ਯਾਤਰਾ ਕੱਢੀ ਗਈ ਇਸ ਦੌਰਾਨ ਯਾਤਰਾ ਦੇ ਚੱਲਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ। ਇਨ੍ਹਾਂ ਪ੍ਰਬੰਧਾਂ ਦੌਰਾਨ ਕਈ ਮੁੱਖ ਰਸਤਿਆਂ ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਇਨ੍ਹਾਂ ਰਸਤਿਆਂ ਦੀ ਟ੍ਰੈਫਿਕ ਨੂੰ ਕਿਸੇ ਹੋਰ ਰਸਤੇ ਵੱਲ ਮੋੜ ਦਿੱਤਾ ਗਿਆ ਸੀ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ CM ਮਾਨ ’ਤੇ ਗੰਭੀਰ ਇਲਜ਼ਾਮ
ਦੂਜੇ ਪਾਸੇ ਇਸ ਮਾਮਲੇ ’ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸ਼ੁਕਰਾਨਾ ਯਾਤਰਾ ਕਾਰਨ ਲਗਾਈਆਂ ਗਈਆਂ ਟ੍ਰੈਫਿਕ ਪਾਬੰਦੀਆਂ ਨੇ ਇੱਕ ਮਾਂ ਦੀ ਕੁੱਖ ਨੂੰ ਉਜਾੜ ਦਿੱਤਾ ਹੈ। ਖਹਿਰਾ ਨੇ ਸੀਐੱਮ ਮਾਨ ’ਤੇ ਅਣਜੰਮੇ ਬੱਚੇ ਦੀ ਮੌਤ ਦੇ ਇਲਜ਼ਾਮ ਲਗਾਏ ਹਨ। ਤੁਹਾਡੇ ਵੀਵੀਆਈਪੀ ਰੂਟ ਕਾਰਨ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਗਈਆਂ। ਖਹਿਰਾ ਨੇ ਸੀਐੱਮ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਫਿਰ ਵੀ ਤੁਸੀਂ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਹੋ।
ਇਹ ਵੀ ਪੜ੍ਹੋ : "ਬੇਅਦਬੀ ਖਿਲਾਫ਼ ਕਾਨੂੰਨ ‘ਨਾ-ਮਨਜ਼ੂਰ’"; ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਨੂੰ ਮੱਦਾਂ ਵਿੱਚ ਸੋਧ ਲਈ 15 ਦਿਨ ਦਾ ਸਮਾਂ