Fire broke out in SBI Bank : ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

By  Ravinder Singh February 24th 2023 08:32 AM
Fire broke out in SBI Bank : ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

ਬਠਿੰਡਾ : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸੀਂਗੋ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿਚ ਰਾਤ ਸਮੇਂ ਭਿਆਨਕ ਅੱਗ ਲੱਗ ਗਈ। ਇਸ ਅੱਗ ਨਾਲ ਬੈਂਕ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਉਪਰ ਪੁੱਜੇ ਬੈਂਕ ਅਧਿਕਾਰੀਆਂ ਨੇ ਦੱਸਿਆ ਨਕਦੀ, strong room ਅਤੇ ਜ਼ਰੂਰੀ ਰਿਕਾਰਡ ਦਾ ਬਚਾਅ ਹੋ ਗਿਆ ਹੈ।


ਸੂਚਨਾ ਮਿਲਣ ਉਤੇ ਮੌਕੇ ਉਪਰ ਪੁੱਜੇ ਪੁੱਜੀਆਂ ਨਗਰ ਕੌਂਸਲ ਤਲਵੰਡੀ ਸਾਬੋ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਅੱਗੇ ਬੁਝਾਉਣ ਦੇ ਕੰਮ ਵਿਚ ਜੁੱਟ ਗਈਆਂ।


ਇਸ ਮੌਕੇ ਡੀਐਸਪੀ ਬੂਟਾ ਸਿੰਘ ਅਤੇ ਤਲਵੰਡੀ ਸਾਬੋ ਥਾਣਾ ਦੇ ਮੁਖੀ ਗੁਰਦੀਪ ਸਿੰਘ ਵੀ ਮੌਕੇ ਉਪਰ ਪੁੱਜ ਗਏ। ਬੈਂਕ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : Punjab cm and governor controversy:ਗਵਰਨਰ ਨੇ ਬਜਟ ਸੈਸ਼ਨ ਦੀ ਪ੍ਰਵਾਨਗੀ ਦੇਣ ਤੋਂ ਕੀਤਾ ਮਨ੍ਹਾ

Related Post