PTC News
Search
🔍 Search

Shocking News : 2 ਕਰੋੜ ਦੇ ਬੀਮੇ ਲਈ ਪਤਨੀ ਨੇ ਰਚੀ ਖ਼ੌਫ਼ਨਾਕ ਸਾਜ਼ਿਸ਼, ਪਤੀ ਸਮੇਤ ਪਰਿਵਾਰ ਦੇ ਹੋਰ ਜੀਆਂ ਨੂੰ ਦਿੱਤਾ Slow Poison

ਗਾਜ਼ੀਆਬਾਦ ਤੋਂ ਹੈਰਾਨੀਜਨਕ ਮਾਮਲਾ ਆਇਆ ਸਾਹਮਣੇ

By  Jaswinder Kaur November 27th 2026 12:25 PM

A Wife gives Slow Poison to husband and other family members : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 42 ਸਾਲਾ ਔਰਤ ਨੂੰ ਆਪਣੇ ਪਤੀ, 16 ਸਾਲਾ ਪੁੱਤਰ ਅਤੇ ਭਤੀਜੇ ਨੂੰ ਕਥਿਤ ਤੌਰ 'ਤੇ ਜ਼ਹਿਰ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਔਰਤ ਨੇ ਇਹ ਸਭ ਆਪਣੇ ਪਤੀ ਦੀ 2 ਕਰੋੜ ਰੁਪਏ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਦਾ ਕਲੇਮ ਹਾਸਲ ਕਰਨ ਅਤੇ ਕਰੋੜਾਂ ਰੁਪਏ ਦੇ ਟਰੈਵਲ ਕਾਰੋਬਾਰ 'ਤੇ ਕਬਜ਼ਾ ਕਰਨ ਲਈ ਕੀਤਾ।

ਜਾਣਕਾਰੀ ਮੁਤਾਬਕ ਗਾਜ਼ੀਆਬਾਦ ਪੁਲਿਸ ਨੇ 23 ਨਵੰਬਰ ਨੂੰ ਮੁਲਜ਼ਮ ਰੇਣੂ ਭਟਨਾਗਰ ਨੂੰ ਦਿੱਲੀ ਦੇ ਵਿਵੇਕ ਵਿਹਾਰ ਸਥਿਤ ਉਸ ਦੇ ਪੇਕੇ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : 

Paternity leave : ਪਿਤਾ ਬਣਨ 'ਤੇ ਮਿਲੇਗੀ 15 ਦਿਨਾਂ ਦੀ ਛੁੱਟੀ, ਸੂਬੇ 'ਚ ਪਹਿਲੀ ਵਾਰ ਲਾਗੂ ਕੀਤੀ ਗਈ ਯੋਜਨਾ

ਜਾਣਕਾਰੀ ਅਨੁਸਾਰ ਗਾਜ਼ੀਆਬਾਦ ਦੇ ਵਸੁੰਧਰਾ ਇਲਾਕੇ ਵਿੱਚ ਰਹਿਣ ਵਾਲੇ ਕਾਰੋਬਾਰੀ ਸੁਸ਼ੀਲ ਭਟਨਾਗਰ ਦੀ ਸਿਹਤ ਪਿਛਲੇ ਸਾਲ ਤੋਂ ਲਗਾਤਾਰ ਖ਼ਰਾਬ ਰਹਿਣ ਲੱਗ ਪਈ ਸੀ। 21 ਅਗਸਤ ਨੂੰ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੈਕਸ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਉਣਾ ਪਿਆ। ਉੱਥੇ ਕੀਤੇ ਗਏ ਖੂਨ ਦੇ ਟੈਸਟਾਂ ਵਿੱਚ ਉਨ੍ਹਾਂ ਦੇ ਸਰੀਰ ਅੰਦਰ ਲੈੱਡ (ਪਾਰਾ) ਦੀ ਮਾਤਰਾ ਆਮ ਨਾਲੋਂ ਕਾਫ਼ੀ ਜ਼ਿਆਦਾ ਪਾਈ ਗਈ।

ਇਲਾਜ ਤੋਂ ਬਾਅਦ ਉਹ ਘਰ ਤਾਂ ਪਰਤ ਆਏ, ਪਰ ਉਨ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਜਾਰੀ ਰਹੀਆਂ। ਇਸ ਦੌਰਾਨ ਉਨ੍ਹਾਂ ਦੀ 12 ਸਾਲਾ ਧੀ ਨੇ ਕਥਿਤ ਤੌਰ 'ਤੇ ਪਿਤਾ ਨੂੰ ਦੱਸਿਆ ਕਿ ਉਸ ਨੇ ਆਪਣੀ ਮਾਂ ਨੂੰ ਖਾਣੇ 'ਤੇ ਕੋਈ ਚੀਜ਼ ਛਿੜਕਦੇ ਦੇਖਿਆ ਸੀ। ਹਾਲਾਂਕਿ, ਸ਼ੁਰੂਆਤ ਵਿੱਚ ਸੁਸ਼ੀਲ ਨੇ ਧੀ ਦੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਪਰ ਕਰੀਬ ਇੱਕ ਸਾਲ ਬਾਅਦ ਜਦੋਂ ਦੁਬਾਰਾ ਖੂਨ ਦੀ ਜਾਂਚ ਕਰਵਾਈ ਗਈ ਤਾਂ ਰਿਪੋਰਟ ਵਿੱਚ ਲੰਬੇ ਸਮੇਂ ਤੋਂ ਲੈੱਡ ਪੋਇਜ਼ਨਿੰਗ ਹੋਣ ਦੀ ਪੁਸ਼ਟੀ ਹੋਈ। ਸੁਸ਼ੀਲ ਦੀ ਸ਼ਿਕਾਇਤ ਮੁਤਾਬਕ ਡਾਕਟਰਾਂ ਨੇ ਉਨ੍ਹਾਂ ਦੇ ਸਰੀਰ ਵਿੱਚ ਸੀਸੇ ਦੀ ਖ਼ਤਰਨਾਕ ਮਾਤਰਾ ਦੇਖਦਿਆਂ ਪੁਲਿਸ ਹੈਲਪਲਾਈਨ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।

ਇਸ ਤੋਂ ਬਾਅਦ ਜਦੋਂ ਸੁਸ਼ੀਲ ਨੇ ਆਪਣੀ ਪਤਨੀ ਰੇਣੂ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਕਥਿਤ ਤੌਰ 'ਤੇ ਘਰ ਛੱਡ ਕੇ ਫਰਾਰ ਹੋ ਗਈ। ਪੁਲਿਸ ਨੇ 24 ਸਤੰਬਰ ਨੂੰ ਰੇਣੂ, ਉਸ ਦੀ ਮਾਂ ਅਤੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।

5 ਤੋਂ 6 ਕਰੋੜ ਰੁਪਏ ਦੇ ਕਾਰੋਬਾਰ 'ਤੇ ਸੀ ਨਜ਼ਰ !

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਇੰਦਿਰਾਪੁਰਮ ਦੇ ਸਹਾਇਕ ਪੁਲਿਸ ਕਮਿਸ਼ਨਰ ਅਭੈ ਰਾਜੇਂਦਰ ਡਾਗਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਰੇਣੂ ਨੇ ਦੱਸਿਆ ਕਿ ਉਸ ਦੇ ਪਤੀ ਦੀ ਟਰੈਵਲ ਏਜੰਸੀ ਦਾ ਕਾਰੋਬਾਰ 5 ਤੋਂ 6 ਕਰੋੜ ਰੁਪਏ ਦੇ ਕਰੀਬ ਹੈ। ਇਸ ਤੋਂ ਇਲਾਵਾ ਸੁਸ਼ੀਲ ਦੇ ਨਾਮ 'ਤੇ 2 ਕਰੋੜ ਰੁਪਏ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਵੀ ਸੀ, ਜਿਸ ਵਿੱਚ ਰੇਣੂ ਨੂੰ ਨੋਮਿਨੀ ਬਣਾਇਆ ਗਿਆ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਰੇਣੂ ਨੇ ਪਰਿਵਾਰ ਦੇ ਖਾਣੇ ਵਿੱਚ ਲੈੱਡ ਮਿਲਾ ਕੇ ਉਨ੍ਹਾਂ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਏਜੰਸੀਆਂ ਮੁਤਾਬਕ ਇਸ ਪਿੱਛੇ ਕਥਿਤ ਮਕਸਦ ਪਤੀ ਦੀ ਮੌਤ ਤੋਂ ਬਾਅਦ ਬੀਮੇ ਦੀ ਰਕਮ ਹਾਸਲ ਕਰਨਾ ਅਤੇ ਉਸ ਦੇ ਕਾਰੋਬਾਰ ਤੇ ਹੋਰ ਜਾਇਦਾਦਾਂ 'ਤੇ ਕਬਜ਼ਾ ਕਰਨਾ ਹੋ ਸਕਦਾ ਹੈ।

ਪੁਲਿਸ ਨੇ ਰੇਣੂ ਭਟਨਾਗਰ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਜ਼ਹਿਰ ਰਾਹੀਂ ਨੁਕਸਾਨ ਪਹੁੰਚਾਉਣ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Related Post