Sangrur News : AAP ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਆਪਣੇ ਹੀ ਪਿੰਡ ਭਰਾਜ ਦੇ ਲੋਕਾਂ ਨੇ ਕਿਉਂ ਨਕਾਰਿਆ ? ਸੁਣੋ ਲੋਕਾਂ ਦੇ ਦੁੱਖੜੇ
AAP MLA Narinder Kaur Bharaj : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਉਸ ਦੇ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਿਉਂ ਨਕਾਰਿਆ, ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵਿਧਾਇਕਾ ਨੂੰ ਆਪਣੇ ਹੀ ਪਿੰਡ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਪਈਆਂ ਸਨ। ਇਸ ਵਾਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ, ਲੋਕਾਂ ਨੇ ਦੁਖੜੇ ਸੁਣਾਏ ਹਨ। ਪੀਟੀਸੀ ਨਿਊਜ਼ ਵੱਲੋਂ ਪਿੰਡ ਭਰਾਜ ਪਿੰਡ ਦੇ ਬਸਿੰਦਿਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ
AAP MLA Narinder Kaur Bharaj : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਉਸ ਦੇ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਿਉਂ ਨਕਾਰਿਆ, ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵਿਧਾਇਕਾ ਨੂੰ ਆਪਣੇ ਹੀ ਪਿੰਡ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਪਈਆਂ ਸਨ। ਇਸ ਵਾਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਹਾਰ ਦਾ ਸਾਹਮਣਾ ਕਿਉਂ ਕਰਨਾ ਪਿਆ, ਲੋਕਾਂ ਨੇ ਦੁਖੜੇ ਸੁਣਾਏ ਹਨ। ਪੀਟੀਸੀ ਨਿਊਜ਼ ਵੱਲੋਂ ਪਿੰਡ ਭਰਾਜ ਪਿੰਡ ਦੇ ਬਸਿੰਦਿਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਵਿਧਾਇਕਾ ਜਿੱਤਣ ਤੋਂ ਬਾਅਦ ਲੋਕਾਂ ਨੂੰ ਮਿਲਣ ਲਈ ਮੁੜ ਕੇ ਕਦੇ ਵੀ ਪਿੰਡ ਨਹੀਂ ਆਈ। ਜੇਕਰ ਕਦੇ ਆਉਂਦੀ ਸੀ ਤਾਂ ਨਾਲ ਦੋ -ਦੋ ਗੱਡੀਆਂ ਦੇ ਕਾਫਲੇ ਲੈ ਕੇ ਆਉਂਦੀ ਸੀ। ਜਦੋਂ ਕਿ ਪਹਿਲਾਂ ਉਹ ਸਕੂਟਰੀ ਉੱਤੇ ਆਮ ਹੀ ਲੋਕਾਂ ਨਾਲ ਵਿਚਰਦੀ ਹੁੰਦੀ ਸੀ। ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਲੋਕਾਂ ਨੇ ਦੱਸਿਆ ਕਿ ਵਿਧਾਇਕਾ ਨੇ ਪਿੰਡ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ, ਜੋ ਕੰਮ ਕਰਵਾਏ ਹਨ ,ਉਹ ਲੋਕਾਂ ਦੇ ਉਲਟ ਹੀ ਕਰਵਾਏ ਹਨ।
ਉਨ੍ਹਾਂ ਕਿਹਾ ਕਿ ਵਿਧਾਇਕਾ ਨੇ ਕਲੋਨੀਆਂ ਵਿੱਚ ਪਾਣੀ ਅਤੇ ਬਿਜਲੀ ਦੀ ਸਪਲਾਈ ਦਾ ਕੰਮ ਰੁਕਵਾਇਆ,ਸਕੂਲ ਦੇ ਨਾਲ ਬਣੇ ਸਟੇਡੀਅਮ ਦੇ ਵਿੱਚ ਧੱਕੇ ਨਾਲ ਭਾਰੀ ਫੋਰਸ ਲਿਆ ਕੇ ਗੰਦੇ ਪਾਣੀ ਦਾ ਟੋਭਾ ਬਣਵਾਉਣਾ। ਲੋਕਾਂ ਨੇ ਕਿਹਾ ਕਿ ਟੋਬੇ ਦੀ ਪਿੰਡ ਦੇ ਲੋਕਾਂ ਨੂੰ ਕੋਈ ਵੀ ਜਰੂਰਤ ਨਹੀਂ ਸੀ ਜਦ ਕਿ ਪਿੰਡ ਦਾ ਪਾਣੀ ਇੱਕ ਪਾਸੇ ਨਾਲਿਆਂ ਦੇ ਵਿੱਚ ਨਿਕਲ ਰਿਹਾ ਸੀ। ਇਸ ਟੋਬੇ ਦੇ ਵਿੱਚ ਸਿਰਫ ਅੱਠ-ਦਸ ਘਰਾਂ ਦਾ ਪਾਣੀ ਹੀ ਨਿਕਾਸੀ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ।
ਪਿੰਡ ਦੇ ਹਾਦਸਾ ਪੀੜਤ ਪਰਿਵਾਰਾਂ ਅਤੇ ਅੱਤ ਦਰਜੇ ਦੇ ਗਰੀਬ ਲੋਕਾਂ ਲਈ ਕੋਈ ਵੀ ਸਰਕਾਰੀ ਮਦਦ ਨਹੀਂ ਕੀਤੀ ਗਈ।