Patiala Murder : ਪਟਿਆਲਾ ਦੇ ਪਿੰਡ ਰੌਂਗਲਾਂ ਚ ਬਜ਼ੁਰਗ ਮਹਿਲਾ ਦਾ ਕਤਲ, ਆਪ ਸਰਪੰਚ ਦੇ ਮੁੰਡੇ ਤੇ ਲੱਗੇ ਇਲਜ਼ਾਮ
Patiala Murder : ਹਮਲੇ ਵਿੱਚ ਬਜ਼ੁਰਗ ਮਹਿਲਾ ਬਲਜੀਤ ਕੌਰ ਦੀ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਨਾਲ ਜੁੜੇ ਸਰਪੰਚ ਉਪਰ ਗੁਰਵਿੰਦਰ ਸਿੰਘ ਗੋਲਡੀ 'ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਸ ਦਾ ਪੁੱਤਰ ਝੂਠੇ ਕੇਸ ਵਿੱਚ ਫਸਾ ਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ।
Patiala Murder : ਪੰਜਾਬ 'ਚ ਰੋਜ਼ਾਨਾ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ 'ਚ ਇੱਕ ਹੋਰ ਵਾਰਦਾਤ ਉਦੋਂ ਜੁੜ ਗਈ, ਜਦੋਂ ਪਟਿਆਲਾ ਦੇ ਪਿੰਡ ਰੌਂਗਲਾਂ 'ਚ ਇੱਕ ਬਜ਼ੁਰਗ ਮਹਿਲਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਹਮਲੇ ਵਿੱਚ ਬਜ਼ੁਰਗ ਮਹਿਲਾ ਬਲਜੀਤ ਕੌਰ ਦੀ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਨਾਲ ਜੁੜੇ ਸਰਪੰਚ ਉਪਰ ਗੁਰਵਿੰਦਰ ਸਿੰਘ ਗੋਲਡੀ 'ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਸ ਦਾ ਪੁੱਤਰ ਝੂਠੇ ਕੇਸ ਵਿੱਚ ਫਸਾ ਕੇ ਪੈਸਿਆਂ ਦੀ ਮੰਗ ਕਰ ਰਿਹਾ ਸੀ।
ਪਰਿਵਾਰ ਨੇ ਇਨਸਾਫ਼ ਨਾ ਮਿਲਣ ਤੱਕ ਪੋਸਟਮਾਰਟ ਤੇ ਸਸਕਾਰ ਨਾ ਕਰਨ ਬਾਰੇ ਕਿਹਾ
ਪੀੜਤ ਪਰਿਵਾਰ ਨੇ ਇਸ ਸਬੰਧੀ ਸਰਪੰਚ ਦੇ ਪੁੱਤਰ ਦੀ ਇੱਕ ਕਥਿਤ ਆਡੀਓ ਵੀ ਜਨਤਕ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਨੇ ਇਲਜ਼ਾਮ ਲਾਏ ਹਨ। ਇਸ ਦੇ ਨਾਲ ਹੀ ਪਰਿਵਾਰ ਨੇ ਪੁਲਿਸ 'ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ 6 ਘੰਟਿਆਂ ਤੋਂ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਮੁਲਜ਼ਮਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਬਲਜੀਤ ਕੌਰ ਦਾ ਪੋਸਟਮਮਾਰਟ ਅਤੇ ਸਸਕਾਰ ਨਹੀਂ ਕੀਤਾ ਜਾਵੇਗਾ।
'ਝੂਠੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ'
ਪੀੜਤ ਪਰਿਵਾਰ ਨੇ ਕਿਹਾ ਕਿ ਸਰਪੰਚ ਦੇ ਪੁੱਤ ਵੱਲੋਂ ਉਨ੍ਹਾਂ ਦੇ 14 ਸਾਲ ਦੇ ਮੁੰਡੇ ਨੂੰ ਗੋਲੀ ਚੱਲਣ ਦੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਡੇਢ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਪਰਿਵਾਰ ਨੇ ਕਿਹਾ ਕਿ ਪਹਿਲਾਂ ਵੀ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਡੀਐਸਪੀ ਦੀ ਹਾਜ਼ਰ 'ਚ ਸਮਝੌਤਾ ਹੋਇਆ ਸੀ, ਪਰੰਤੂ ਇਹ ਫਿਰ ਵੀ ਧਮਕੀਆਂ ਦਿੰਦਾ ਰਿਹਾ ਅਤੇ ਡਰਾਉਂਦਾ ਆ ਰਿਹਾ ਸੀ।
ਉਧਰ, ਹਸਪਤਾਲ ਦੇ ਬਾਹਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।