Punjab Assembly Election 2027 ਤੋਂ ਪਹਿਲਾਂ ਫਾਜ਼ਿਲਕਾ ’ਚ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ

ਦੱਸ ਦਈਏ ਕਿ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ’ਤੇ ਵਰਕਰਾਂ ਨੂੰ ਅਣਗੌਲਿਆ ਕਰਨ ਦੇ ਇਲਜ਼ਾਮ ਲਗਾਏ ਹਨ।

By  Aarti August 26th 2026 12:28 PM

Fazilka News : ਇੱਕ ਪਾਸੇ ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ 2026 ਨੂੰ ਕੁਝ ਹੀ ਮਹੀਨੇ ਰਹਿ ਗਏ ਹਨ, ਜਿਸਦੇ ਚੱਲਦੇ ਵੱਖ-ਵੱਖ ਪਾਰਟੀਆਂ ਵੱਲੋਂ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰ ਦੂਜੇ ਪਾਸੇ  ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਫਾਜ਼ਿਲਕਾ ’ਚ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਪ੍ਰਧਾਨਾਂ ਸਣੇ 11 ਵੱਡੇ ਆਗੂਆਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ ਹੈ। ਦੱਸ ਦਈਏ ਕਿ  ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ’ਤੇ ਵਰਕਰਾਂ ਨੂੰ ਅਣਗੌਲਿਆ ਕਰਨ ਦੇ ਇਲਜ਼ਾਮ ਲਗਾਏ ਹਨ। 

ਜ਼ਿਲ੍ਹਾ ਪ੍ਰਧਾਨਾਂ ਸਣੇ 11 ਵੱਡੇ ਆਗੂਆਂ ਨੇ ਦਿੱਤਾ ਸਮੂਹਿਕ ਅਸਤੀਫਾ 

ਦੱਸ ਦਈਏ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਆਮ ਆਦਮੀ ਪਾਰਟੀ ਵਿਚਕਾਰ ਵੱਡੇ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਤੇ ਇਲਜਾਮ ਲਾਉਂਦਿਆਂ ਆਪਣੇ ਅਸਤੀਫੇ ਦਿੱਤੇ ਹਨ ਜਿਸ ਤੋਂ ਬਾਅਦ ਪਾਰਟੀ ਵਿਚ ਵੱਡੇ ਪੱਧਰ ’ਤੇ ਬਗਾਵਤ ਦੇ ਸੁਰ ਸਾਹਮਣੇ ਆਉਣ ਲੱਗੇ ਹਨ।


ਸੋਸ਼ਲ ਮੀਡੀਆ ’ਤੇ ਵਾਇਰਲ ਪੱਤਰ 

ਦੱਸ ਦਈਏ ਕਿ ਸਮੂਹਿਕ ਅਸਤੀਫਿਆਂ ਵਾਲਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ । ਇਸ ਬਾਬਤ ਜਦ PTC ਨਿਊਜ਼ ਨੇ ਨੇ ਇਸ ਪੱਤਰ ਦੀ ਪ੍ਰਮਾਣਿਕਤਾ ਬਾਰੇ ਪਤਾ ਕਰਨ ਲਈ ਇਨ੍ਹਾਂ ਅਸਤੀਫਾ ਦੇਣ ਵਾਲਿਆ ਵਿਚ ਇਕ ਆਗੂ ਨਰਿਪਜਿਤ ਸਿੰਘ ਚਹਿਲ ਜ਼ਿਲ੍ਹਾ ਇੰਚਾਰਜ ਕਿਸਾਨ ਵਿੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪੱਤਰ ਪਾਰਟੀ ਦੇ ਉੱਚ ਆਗੂਆਂ ਤੱਕ ਭੇਜਿਆ ਹੈ। ਪਰ ਸੋਸ਼ਲ ਮੀਡੀਆ ’ਤੇ ਕਿਵੇਂ ਵਾਇਰਲ ਹੋ ਗਿਆ।

ਆਗੂਆਂ ਨੇ ਲਗਾਇਆ ਇਹ ਇਲਜ਼ਾਮ 

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲੇਨਿੰਗ ਬੋਰਡ ਚੇਅਰਮੈਨ ਉਪਕਾਰ ਸਿੰਘ ਜਾਖੜ ਵਲੋਂ ਉਨ੍ਹਾਂ ਸਾਰਿਆਂ ਨੂੰ ਅਣਗੌਲਿਆ ਕੀਤਾ ਗਿਆ। ਇਸ ਕਰਕੇ ਉਨ੍ਹਾਂ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਸਮੂਹਿਕ ਅਸਤੀਫਾ ਪਾਰਟੀ ਨੂੰ ਭੇਜ ਦਿੱਤੇ ਹਨ। 

ਉਨ੍ਹਾਂ ਇਸ ਗੱਲ ਦਾ ਵੀ ਜਿਕਰ ਕੀਤਾ ਕਿ ਉਨ੍ਹਾਂ ਦੇ ਸੰਪਰਕ ਵਿਚ ਵੱਡੀ ਗਿਣਤੀ ਵਿਚ ਨਾ ਸਿਰਫ ਆਮ ਆਦਮੀ ਪਾਰਟੀ ਵਰਕਰ ਹਨ ਬਲਕਿ ਵੱਡੀ ਗਿਣਤੀ ਵਿਚ ਬਲਾਕ ਪੱਧਰ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਵੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਉਨ੍ਹਾਂ ਆਪਣਾ ਰੋਸ ਜਾਹਿਰ ਕਰਦਿਆਂ ਇਹ ਅਸਤੀਫੇ ਆਪਣੇ ਅਹੁਦਿਆਂ ਤੋਂ ਦਿੱਤੇ ਹਨ ਪਾਰਟੀ ਲਈ ਕੰਮ ਕਰਦੇ ਰਹਾਂਗੇ।

ਕਾਬਿਲੇਗੌਰ ਹੈ ਕਿ ਹੁਣ ਇਹ ਵੱਡੇ ਸਵਾਲ ਵੀ ਪੈਦਾ ਹੋ ਰਹੇ ਹਨ ਕਿ ਜਿਸ ਪਾਰਟੀ ਵਿਚ ਆਪਣੀਆਂ ਦੀ ਕਦਰ ਨਹੀਂ , ਪੁੱਛਗਿੱਛ ਨਹੀਂ ਤੇ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਤਾਂ ਉਹ ਆਮ ਵਿਅਕਤੀ ਜਾ ਪੰਜਾਬ ਦੇ ਖੇਰਖਵਾ ਕਿਵੇਂ ਹੋ ਸਕਦੀ ਹੈ । 

ਇਹ ਵੀ ਪੜ੍ਹੋ  :  Real Estate Scam News : ED ਨੇ ਸਾਬਕਾ ਚੀਫ ਸੈਕਟਰੀ ਅਨੁਰਾਮ ਵਰਮਾ ਨੂੰ ਭੇਜਿਆ ਸੰਮਨ; ਕੰਵਲਪ੍ਰੀਤ ਬਰਾੜ ਨੂੰ ਵੀ ਮੁੜ ਪੇਸ਼ ਹੋਣ ਦੇ ਹੁਕਮ

Related Post