ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਲਈ ਸਿੱਧੀ ਜ਼ਿੰਮੇਵਾਰ AAP ਦੀ ਸਰਕਾਰ : ਸੁਖਬੀਰ ਸਿੰਘ ਬਾਦਲ

Sukhbir Singh Badal on Sohana Kabbadi Player Murder : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਮੋਹਾਲੀ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਦੀ ਸਿੱਧੀ ਜਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ।

By  KRISHAN KUMAR SHARMA December 15th 2025 09:27 PM -- Updated: December 15th 2025 09:38 PM

Sukhbir Singh Badal on Kabbadi Player Murder : ਮੋਹਾਲੀ ਦੇ ਸੋਹਾਣਾ ਵਿਖੇ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ (ਕੰਵਰ ਦਿਗਵਿਜੇ ਸਿੰਘ) ਦੇ ਕਤਲ ਲਈ ਵਿਰੋਧੀ ਪਾਰਟੀਆਂ ਵੱਲੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੂੰ ਇਸ ਘਟਨਾ ਲਈ ਜ਼ਿੰਮੇਵਾਰੀ ਠਹਿਰਾਇਆ ਗਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਮੋਹਾਲੀ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਕਤਲ ਦੀ ਸਿੱਧੀ ਜਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸੋਹਾਣਾ (ਮੋਹਾਲੀ) ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਅੱਜ ਸ਼ਾਮ ਨੂੰ ਕਬੱਡੀ ਖਿਡਾਰੀ ਅਤੇ ਪ੍ਰੋਮੋਟਰ ਰਾਣਾ ਬਲਾਚੌਰੀਆ ਦੀ ਗੋਲੀਆਂ ਨਾਲ ਹੋਈ ਮੌਤ ਨੇ ਇੱਕ ਵਾਰ ਫ਼ਿਰ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਹੈ।

ਪੋਸਟ 'ਚ ਅੱਗੇ ਲਿਖਿਆ ਗਿਆ ਹੈ, ''ਸੂਬੇ ਦੀ ਮਾੜੀ ਸਰਕਾਰ ਦੌਰਾਨ ਅਪਰਾਧੀ ਤੱਤਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਹ ਚਲਦੇ ਮੈਚ ਦੌਰਾਨ ਪੂਰੀ ਭੀੜ ਵਿਚਕਾਰ ਵੀ ਗੋਲੀਆਂ ਚਲਾਉਣ ਤੋਂ ਨਹੀਂ ਡਰਦੇ। ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਲਾਇਕੀ ਹੈ ਕਿ ਪੰਜਾਬ ਅੰਦਰ ਕਤਲ, ਫਿਰੌਤੀਆਂ ਅਤੇ ਅਨੇਕਾਂ ਹੋਰ ਦਹਿਸ਼ਤਗਰਦ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ, ਪਰ ਪੁਲਿਸ ਕਾਨੂੰਨ ਵਿਵਸਥਾ ਦੀ ਥਾਂ ਸਿਆਸੀ ਬਦਲਾਖ਼ੋਰੀ ਵਾਲੇ ਸਰਕਾਰੀ ਹੁਕਮਾਂ ਨੂੰ ਲਾਗੂ ਕਰਨ ‘ਤੇ ਲੱਗੀ ਹੋਈ ਹੈ।''

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਜਿੱਥੇ ਅੱਜ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਉੱਥੇ ਹੀ ਇਸ ਤੋਂ ਪਹਿਲਾਂ ਹੋਏ ਕਤਲਾਂ (ਜਿਨ੍ਹਾਂ ਵਿੱਚ ਕਈ ਕਬੱਡੀ ਖਿਡਾਰੀ ਵੀ ਸਨ) ਦੇ ਇਨਸਾਫ਼ ਦੀ ਵੀ ਮੰਗ ਦੁਹਰਾਉਂਦੇ ਹਨ।

Related Post