ਆਪ ਚ ਸਿਆਸੀ ਘਮਾਸਾਣ ! ਫਾਜ਼ਿਲਕਾ ਚ ਅਸਤੀਫਾ ਦੇਣ ਵਾਲੇ ਆਗੂਆਂ ਨੂੰ ਦਿੱਲੀ ਟੀਮ ਨੇ ਚੰਡੀਗੜ੍ਹ ਸੱਦਿਆ
AAP Fazilka News : ਚੰਡੀਗੜ੍ਹ 43 ਸਥਿਤ ਪਾਰਟੀ ਦਫ਼ਤਰ ਵਿਚ ਅੱਜ 31 ਅਗਸਤ ਦੀ ਦੁਪਿਹਰ 2 ਵਜੇ ਮੀਟਿੰਗ ਹੋਵੇਗੀ। ਪਾਰਟੀ ਦੀ ਦਿੱਲੀ ਟੀਮ ਦੇ ਆਗੂ ਦੀਪਕ ਚੌਹਾਨ, ਆਦਿਲ ਖਾਨ, ਇੰਦਰਜੀਤ ਸਿੰਘ ਮਾਨ ਸਟੇਟ ਸੈਕਟਰੀ ਮਾਲਵਾ ਜੋਨ ਅਤੇ ਦਿੱਲੀ ਟੀਮ ਦੇ ਹੋਰ ਆਗੂਆਂ ਨਾਲ ਮੀਟਿੰਗ ਹੋਣੀ ਹੈ।
Fazilka News : ਆਮ ਆਦਮੀ ਪਾਰਟੀ (AAP) ਦੇ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਉਪਕਾਰ ਸਿੰਘ ਜਾਖੜ ਖਿਲਾਫ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਜ਼ਿਲ੍ਹਾ ਪੱਧਰੀ ਆਗੂਆਂ ਨੂੰ ਮਨਾਉਣ ਲਈ ਸੱਦਿਆ ਗਿਆ। ਚੰਡੀਗੜ੍ਹ 43 ਸਥਿਤ ਪਾਰਟੀ ਦਫ਼ਤਰ ਵਿਚ ਅੱਜ 31 ਅਗਸਤ ਦੀ ਦੁਪਿਹਰ 2 ਵਜੇ ਮੀਟਿੰਗ ਹੋਵੇਗੀ। ਪਾਰਟੀ ਦੀ ਦਿੱਲੀ ਟੀਮ ਦੇ ਆਗੂ ਦੀਪਕ ਚੌਹਾਨ, ਆਦਿਲ ਖਾਨ, ਇੰਦਰਜੀਤ ਸਿੰਘ ਮਾਨ ਸਟੇਟ ਸੈਕਟਰੀ ਮਾਲਵਾ ਜੋਨ ਅਤੇ ਦਿੱਲੀ ਟੀਮ ਦੇ ਹੋਰ ਆਗੂਆਂ ਨਾਲ ਮੀਟਿੰਗ ਹੋਣੀ ਹੈ।
ਯਾਦ ਰਹੇ ਕਿ ਬੀਤੇ ਦਿਨ ਇਨ੍ਹਾਂ ਆਗੂਆਂ ਵੱਲੋਂ ਦਿੱਤੇ ਗਏ ਸਮੂਹਿਕ ਅਸਤੀਫਿਆਂ ਬਾਰੇ PTC NEWS ਵੱਲੋਂ ਪ੍ਰਮੁੱਖਤਾ ਨਾਲ ਇਹ ਖ਼ਬਰ ਨਸ਼ਰ ਕੀਤੀ ਗਈ ਸੀ ਤੇ ਇਸਤੋਂ ਬਾਅਦ ਹੀ ਦਿੱਲੀ ਟੀਮ ਵੱਲੋਂ ਇਨ੍ਹਾਂ ਅਸਤੀਫਾ ਦੇਣ ਵਾਲੇ ਆਗੂਆਂ ਨਾਲ ਰਾਫਤਾ ਕਾਇਮ ਕਰਕੇ ਗੱਲਬਾਤ ਕਰਨ ਲਈ ਮੀਟਿੰਗ ਕਰਨ ਦੀ ਕਵਿਆਦ ਸ਼ੁਰੂ ਹੋ ਗਈ ਸੀ ਪਰ ਇਕ ਵਾਰੀ ਦਿੱਲੀ ਟੀਮ ਵੱਲੋਂ ਅਤੇ ਇਕ ਵਾਰੀ ਅਸਤੀਫਾ ਦੇਣ ਵਾਲੇ ਆਗੂਆਂ ਵੱਲੋਂ ਦੋ ਵਾਰੀ ਮੀਟਿੰਗ ਦਾ ਸਮਾਂ ਮੁਕੱਰਰ ਹੋਣ ਦੇ ਬਾਵਜੂਦ ਮੀਟਿੰਗ ਕੈਂਸਲ ਹੋ ਗਈ ਸੀ।

2 ਵਜੇ ਦਿੱਲੀ ਟੀਮ ਨਾਲ ਹੋਵੇਗੀ ਬਾਗੀ ਆਗੂਆਂ ਦੀ ਮੀਟਿੰਗ
ਹੁਣ ਅੱਜ 2 ਵਜੇ ਦਾ ਸਮੇ ਮੁਕੱਰਰ ਹੋਇਆ ਹੈ ਤੇ ਅਸਤੀਫਾ ਦੇਣ ਵਾਲੇ ਸਾਰੇ ਆਗੂ ਚੰਡੀਗੜ੍ਹ ਲਈ ਰਵਾਨਾ ਹੋ ਚੁੱਕੇ ਹਨ। ਇਹੀ ਨਹੀਂ ਇਨ੍ਹਾਂ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ 'ਤੇ ਅਣਗੌਲਿਆ ਕਰਨ, ਪਾਰਟੀ ਦੇ ਵਿੱਚ ਆਏ ਨਵੇਂ ਲੋਕਾਂ ਨੂੰ ਨੇੜੇ ਲਾਉਣਾ, ਉਨ੍ਹਾਂ ਨੂੰ ਚੇਅਰਮੈਨੀ ਸਣੇ ਹੋਰ ਅਹੁਦੇ ਦਿਵਾਉਣਾ, ਸਣੇ ਹੋਰ ਕਈ ਇਲਜ਼ਾਮ ਲਾਏ ਗਏ ਹਨ ਅਤੇ ਇਸ ਕਰਕੇ ਸਮੂਹਿਕ ਅਸਤੀਫਾ ਆਪਣੇ ਅਹੁਦਿਆਂ ਤੋਂ ਦਿੱਤੇ ਗਏ।
ਕਿਹੜੇ 11 ਵੱਡੇ ਆਗੂਆਂ ਨੇ ਦਿੱਤਾ ਸੀ ਸਮੂਹਿਕ ਅਸਤੀਫਾ ?
ਦੱਸ ਦਈਏ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਆਮ ਆਦਮੀ ਪਾਰਟੀ 'ਚ ਵੱਡੇ ਪੱਧਰ 'ਤੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ 'ਤੇ ਇਲਜਾਮ ਲਾਉਂਦਿਆਂ ਆਪਣੇ ਅਸਤੀਫੇ ਦਿੱਤੇ ਹਨ, ਜਿਸ ਤੋਂ ਬਾਅਦ ਪਾਰਟੀ ਵਿਚ ਵੱਡੇ ਪੱਧਰ ’ਤੇ ਬਗਾਵਤ ਦੇ ਸੁਰ ਸਾਹਮਣੇ ਆਉਣ ਲੱਗੇ ਹਨ।
ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਨਿਕਲਿਆ 7 ਕਰੋੜ ਦਾ ਰੱਖੜੀ ਬੰਪਰ, ਅਚਾਨਕ ਖਰੀਦੀ ਸੀ ਲਾਟਰੀ ਟਿਕਟ
ਇਨ੍ਹਾਂ 11 ਵੱਡੇ ਆਗੂਆਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ ਸੀ, ਜਿਨ੍ਹਾਂ ਵਿੱਚ ਸੁਖਮਨ ਜੋਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਬਲਜਿੰਦਰ ਸਿੰਘ ਮੂਲਿਆਂਵਾਲੀ ਜ਼ਿਲ੍ਹਾ ਪ੍ਰਧਾਨ ਮੀਡੀਆ, ਕੇਵਲ ਕੰਬੋਜ ਜਿਲਾ ਪ੍ਰਧਾਨ ਬੀਸੀ ਵਿੰਗ, ਸਿੰਦਰਪਾਲ ਸਿੰਘ ਗੋਸ਼ਾ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ, ਨਵਦੀਪ ਕੰਦਵਾਲੀਆ ਜ਼ਿਲ੍ਹਾ ਪ੍ਰਧਾਨ ਨਸ਼ਾ ਮੁਕਤੀ, ਪਰਮਜੀਤ ਸਿੰਘ ਜੱਟ ਵਾਲੀ ਜ਼ਿਲ੍ਹਾ ਸੈਕਟਰੀ ਸੋਸ਼ਲ ਮੀਡੀਆ, ਨਰੇਸ਼ ਘੁਬਾਇਆ ਜ਼ਿਲ੍ਹਾ ਜਰਨਲ ਸਕੱਤਰ, ਚਰਨਜੀਤ ਕੌਰ ਮੈਨੀ ਜ਼ਿਲ੍ਹਾ ਪ੍ਰਧਾਨ ਐਜੂਕੇਸ਼ਨ, ਜੀਤ ਸਿੰਘ ਵਾਰਵਲ ਜ਼ਿਲ੍ਹਾ ਪ੍ਰਧਾਨ ਸੋਸ਼ਲ, ਨਿਪਜੀਤ ਚਹਿਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਤੇ ਸ਼ਾਬਾਜ਼ ਸੰਧੂ ਹਲਕਾ ਸੰਗਠਨ ਇੰਚਾਰਜ ਬੱਲੂਆਣਾ ਸ਼ਾਮਲ ਹਨ।
ਸੂਤਰਾਂ ਮੁਤਾਬਿਕ ਇਸਤੋਂ ਬਾਅਦ ਅਬੋਹਰ, ਬੱਲੂਆਣਾ ਸਣੇ ਜ਼ਿਲ੍ਹੇ ਦੇ ਹੋਰ ਹਲਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਧਾਨ ਉਪਕਾਰ ਜਾਖੜ ਖਿਲਾਫ ਆਪਣਾ ਰੋਸ ਜਤਾਉਂਦਿਆਂ ਆਗੂਆਂ ਵੱਲੋਂ ਆਪਣੇ ਅਸਤੀਫੇ, ਸਮੂਹਿਕ ਅਸਤੀਫਾ ਦੇਣ ਵਾਲੇ ਆਗੂਆਂ ਕੋਲ ਭੇਜੇ ਗਏ ਹਨ ਜਾਂ ਉਨ੍ਹਾਂ ਆਪਣੀ ਨਰਾਜਗੀ ਉਨ੍ਹਾਂ ਕੋਲ ਪ੍ਰਗਟਾਈ ਹੈ।