ਜ਼ਹਿਰੀਲੀ ਸ਼ਰਾਬ ਨਾਲ 27 ਲੋਕਾਂ ਦੀ ਮੌਤ 'ਤੇ ਮੰਤਰੀ ਦਾ ਬੇਤੁਕਾ ਬਿਆਨ, 'ਪਾਵਰ ਵਧਾਓ, ਸਭ ਬਰਦਾਸ਼ਤ ਕਰ ਲਵਾਂਗੇ'

By  Pardeep Singh December 15th 2022 08:48 AM

ਬਿਹਾਰ: ਬਿਹਾਰ ਦੇ ਛਪਰਾ  ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਬੁੱਧਵਾਰ ਰਾਤ 11 ਵਜੇ ਦੇ ਕਰੀਬ ਛਪਰਾ ਸਦਰ ਹਸਪਤਾਲ 'ਚ ਇਲਾਜ ਦੌਰਾਨ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਜਾਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

 ਬਿਹਾਰ ਦੇ ਉਦਯੋਗ ਮੰਤਰੀ ਸਮੀਰ ਮਹਾਸੇਠ ਨੇ ਬੇਤੁਕਾ ਬਿਆਨ  ਦਿੰਦੇ ਹੋਏ ਕਿਹਾ ਹੈ ਕਿ 'ਖੇਡਾਂ ਰਾਹੀਂ ਪਾਵਰ ਵਧਾਓ- ਤੁਸੀਂ ਜ਼ਹਿਰੀਲੀ ਸ਼ਰਾਬ ਨੂੰ ਬਰਦਾਸ਼ਤ ਕਰੋਗੇ'। ਮੰਤਰੀ ਨੇ ਅੱਗੇ ਕਿਹਾ ਹੈ ਕਿ ਬਿਹਾਰ ਵਿੱਚ ਪਾਈ ਜਾਣ ਵਾਲੀ ਸ਼ਰਾਬ ਜ਼ਹਿਰ ਹੈ ਅਤੇ ਜੇਕਰ ਤੁਸੀਂ ਇਸ ਜ਼ਹਿਰੀਲੀ ਸ਼ਰਾਬ ਨੂੰ ਪੀਣ ਅਤੇ ਮਰਨ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਇੰਮਊਨਿਟੀ ਪਾਵਰ ਵਧਾਓ।

ਇਸ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਰਾਮਬਲੀ ਚੰਦਰਵੰਸ਼ੀ ਦਾ ਕਹਿਣਾ ਹੈ ਕਿ ਲੋਕ ਸ਼ਰਾਬ ਕਾਰਨ ਮਰ ਰਹੇ ਹਨ ਉਹ ਹੋਰ ਬਿਮਾਰੀਆਂ ਅਤੇ ਹਾਦਸਿਆ ਕਾਰਨ ਵੀ ਮਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਰਨਾ ਜਾਂ ਜਿਊਣਾ ਕੋਈ ਵੱਡੀ ਗੱਲ ਨਹੀ ਹੈ।ਬੀਤੇ ਦਿਨ ਸਾਰਨ ਜ਼ਿਲ੍ਹੇ ਦੇ ਐਸ.ਪੀ. ਐਸ ਕੁਮਾਰ ਨੇ ਕਿਹਾ ਹੈ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਕੇ ਪਰਿਵਾਰਾਂ ਨੂੰ ਸੌਂਪ ਰਹੇ ਹਾਂ। 

Related Post