ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਦੇ ਫੋਨ ਟੈਪ ਕਰਨ ਦੇ ਦੋਸ਼, ਧਰਨੇ ਕੋਲੋਂ ਬਰਾਮਦ ਹੋਇਆ ਇਕ ਫੋਨ

By  Ravinder Singh January 22nd 2023 06:41 PM

ਚੰਡੀਗੜ੍ਹ : ਮੁਹਾਲੀ ਵਿਚ ਚੱਲ ਰਹੇ ਬੰਦੀ ਸਿੰਘ ਮੋਰਚੇ ਵਿਚਾਲੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਿੱਖ ਆਗੂਆਂ ਨੇ ਗੰਭੀਰ ਦੋਸ਼ ਲਗਾਉਂਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਮੋਰਚੇ ਕੋਲੋਂ ਇਕ ਫੋਨ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਗਾਏ ਕਿ ਮੋਰਚੇ ਵਿਚ ਮੌਜੂਦ ਇਕ ਸਿੱਖ ਆਗੂ ਦਾ ਲਗਾਤਾਰ ਫੋਨ ਟੈਪ ਕੀਤਾ ਜਾ ਰਿਹਾ ਸੀ, ਜਿਸ ਦੀ ਆਵਾਜ਼ ਉਸ ਫੋਨ ਵਿਚ ਆਉਂਦੀ ਸੀ। ਸਿੱਖ ਆਗੂਆਂ ਨੇ ਸ਼ੱਕ ਜ਼ਾਹਿਰ ਕੀਤਾ ਪੁਲਿਸ ਵੱਲੋਂ ਉਨ੍ਹਾਂ ਦੇ ਫੋਨ ਟੈਪ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਫੋਨ ਕਿਸੇ ਪੁਲਿਸ ਮੁਲਾਜ਼ਮ ਦਾ ਡਿੱਗ ਗਿਆ ਅਤੇ ਉਹ ਇਕ ਸਿੱਖ ਨੂੰ ਮਿਲ ਗਿਆ। ਮੋਰਚੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਸੋਚਿਆ ਕਿ ਕਿਸੇ ਦਾ ਫੋਨ ਡਿੱਗ ਗਿਆ ਹੋਵੇਗਾ, ਉਹ ਮਾਲਕ ਦਾ ਪਤਾ ਲੱਗਣ ਉਤੇ ਵਾਪਸ ਕਰ ਦੇਣਗੇ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਫੋਨ ਉਤੇ ਇਕ ਸਿੱਖ ਨੇਤਾ ਦਾ ਫੋਨ ਲਗਾਤਾਰ ਟੈਪ ਕੀਤਾ ਜਾ ਰਿਹਾ ਸੀ ਅਤੇ ਜਦ ਸਿੱਖ ਨੇਤਾ ਕਿਸੇ ਨਾਲ ਗੱਲ ਕਰਦਾ ਸੀ ਜਾਂ ਫਿਰ ਉਸ ਨੂੰ ਫੋਨ ਆਉਂਦਾ ਸੀ ਤਾਂ ਉਸ ਦੀ ਲਾਈਵ ਗੱਲਬਾਤ ਇਸ ਫੋਨ ਉਤੇ ਸੁਣਵਾਈ ਦਿੰਦੀ ਸੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਬੇਖੌਫ ਲੁਟੇਰੇ, ਬਜ਼ੁਰਗ ਔਰਤ ਦੀਆਂ ਖੋਹੀਆਂ ਵਾਲੀਆਂ

ਮੋਰਚੇ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਇਹ ਫੋਨ ਮੁਹਾਲੀ ਦੇ ਐਸਐਸਪੀ ਨੂੰ ਦਿੱਤਾ ਜਾਵੇਗਾ ਤਾਂ ਨਾਲ ਹੀ ਇਹ ਵੀ ਮੰਗ ਕੀਤੀ ਜਾਵੇਗੀ ਕਿ ਉਹ ਕੋਈ ਗਲਤ ਕੰਮ ਨਹੀਂ ਕਰ ਰਹੇ ਤਾਂ ਉਨ੍ਹਾਂ ਦੇ ਫੋਨ ਟੈਪ ਕਿਉਂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਕੁਰਾਲੀ ਵਿਖੇ ਮਾਰਚ ਕੀਤਾ ਗਿਆ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।

Related Post