Tue, Jan 31, 2023
Whatsapp

ਲੁਧਿਆਣਾ ’ਚ ਬੇਖੌਫ ਲੁਟੇਰੇ, ਬਜ਼ੁਰਗ ਔਰਤ ਦੀਆਂ ਖੋਹੀਆਂ ਵਾਲੀਆਂ

ਲੁਧਿਆਣਾ ਦੇ ਕਿਦਵਾਈ ਨਗਰ ’ਚ ਬਾਈਕ ਸਵਾਰ ਬਦਮਾਸ਼ਾਂ ਨੇ ਸਬਜ਼ੀ ਖਰੀਦ ਕੇ ਘਰ ਜਾ ਰਹੀ ਸੀ ਰਸਤੇ ’ਚ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਕਾਰਨ ਔਰਤ ਨੂੰ ਸੱਟਾਂ ਵੀ ਲੱਗੀਆਂ।

Written by  Aarti -- January 22nd 2023 02:44 PM
ਲੁਧਿਆਣਾ ’ਚ ਬੇਖੌਫ ਲੁਟੇਰੇ, ਬਜ਼ੁਰਗ ਔਰਤ ਦੀਆਂ ਖੋਹੀਆਂ ਵਾਲੀਆਂ

ਲੁਧਿਆਣਾ ’ਚ ਬੇਖੌਫ ਲੁਟੇਰੇ, ਬਜ਼ੁਰਗ ਔਰਤ ਦੀਆਂ ਖੋਹੀਆਂ ਵਾਲੀਆਂ

ਲੁਧਿਆਣਾ: ਸੂਬੇ ਭਰ ’ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਬੇਖੌਫ ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ ਕਿਦਵਾਈ ਨਗਰ ਚ ਬਾਈਕ ਸਵਾਰ ਬਦਮਾਸ਼ਾਂ ਨੇ ਸਬਜ਼ੀ ਖਰੀਦ ਕੇ ਘਰ ਜਾ ਰਹੀ ਸੀ ਰਸਤੇ ’ਚ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਕਾਰਨ ਔਰਤ ਨੂੰ ਸੱਟਾਂ ਵੀ ਲੱਗੀਆਂ। 

ਦੱਸ ਦਈਏ ਕਿ ਬਾਈਕ ਸਵਾਰ ਬਦਮਾਸ਼ਾਂ ਨੇ ਸਬਜ਼ੀ ਖਰੀਦ ਕੇ ਘਰ ਜਾ ਰਹੀ ਬਜ਼ੁਰਗ ਔਰਤ ਦੇ ਕੰਨਾਂ ਚੋਂ ਵਾਲੀਆਂ ਝਪਟ ਲਈਆਂ। ਇਸ ਦੌਰਾਨ ਬਦਮਾਸ਼ਾਂ ਨੇ ਔਰਤ ਨੂੰ ਚਾਕੂ ਵੀ ਵਿਖਾਇਆ ਜਿਸ ਤੋਂ ਬਾਅਦ ਔਰਤ ਥੱਲੇ ਡਿੱਗ ਪਈ ਜਿਸ ਕਾਰਨ ਔਰਤ ਨੂੰ ਸੱਟਾਂ ਵੀ ਲੱਗੀਆਂ। ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੀੜਤ ਔਰਤ ਦੀ ਪਛਾਣ ਦਵਿੰਦਰ ਕੌਰ ਦੇ ਨਾਂ ਵਜੋਂ ਹੋਈ ਹੈ। 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੀੜਤ ਮਹਿਲਾ ਦਵਿੰਦਰ ਕੌਰ ਸਮਾਜ ਸੇਵੀ ਹੈ। ਦਵਿੰਦਰ ਕੌਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵੀਟ ਗ੍ਰਾਸ ਜੂਸ ਬਣਾ ਕੇ ਕੈਂਸਰ ਪੀੜਤ ਲੋਕਾਂ ਨੂੰ ਪਿਲਾਉਂਦੀ ਹੈ ਅਤੇ ਨਾਲ ਹੀ ਲੋਕਾਂ ਨੂੰ ਖੇਤੀ ਕਰਨ ਦਾ ਢੰਗ ਵੀ ਦੱਸਦੀ ਹੈ।

-ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ...

ਇਹ ਵੀ ਪੜ੍ਹੋ:  ਪਟਿਆਲਾ ’ਚ 12 ਸਾਲਾ ਲੜਕੀ ਨਾਲ ਜ਼ਬਰ ਜਨਾਹ, ਇੱਕ ਮੁਲਜ਼ਮ ਗ੍ਰਿਫਤਾਰ

- PTC NEWS

adv-img

Top News view more...

Latest News view more...