Tamannaah Bhatia: ਮਹਾਰਾਸ਼ਟਰ ਸਾਈਬਰ ਪੁਲਿਸ ਨੇ ਤਮੰਨਾ ਭਾਟੀਆ ਨੂੰ ਭੇਜਿਆ ਸੰਮਨ, IPL ਨਾਲ ਜੁੜਿਆ ਹੈ ਮਾਮਲਾ

ਸੰਜੇ ਦੱਤ ਤੋਂ ਬਾਅਦ ਅਦਾਕਾਰਾ ਤਮੰਨਾ ਭਾਟੀਆ ਨੂੰ ਹੁਣ ਫੇਅਰਪਲੇ ਐਪ 'ਤੇ IPL 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਮਾਮਲੇ 'ਚ ਪੁੱਛਗਿੱਛ ਲਈ 29 ਅਪ੍ਰੈਲ ਨੂੰ ਮਹਾਰਾਸ਼ਟਰ ਪੁਲਸ ਦੀ ਸਾਈਬਰ ਯੂਨਿਟ ਸਾਹਮਣੇ ਪੇਸ਼ ਹੋਣਾ ਹੋਵੇਗਾ।

By  Aarti April 25th 2024 12:49 PM

Tamannaah Bhatia: ਮਹਾਰਾਸ਼ਟਰ ਸਾਈਬਰ ਸੈੱਲ ਨੇ ਫੇਅਰਪਲੇ ਐਪ 'ਤੇ ਆਈਪੀਐੱਲ 2023 ਦੀ ਗੈਰ-ਕਾਨੂੰਨੀ ਸਟ੍ਰੀਮਿੰਗ ਦੇ ਮਾਮਲੇ 'ਚ ਅਭਿਨੇਤਰੀ ਤਮੰਨਾ ਭਾਟੀਆ ਨੂੰ ਪੁੱਛਗਿੱਛ ਲਈ ਸੰਮਨ ਕੀਤਾ ਹੈ, ਜਿਸ ਨਾਲ ਵਾਇਆਕਾਮ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਸੀ। ਉਸ ਨੂੰ 29 ਅਪ੍ਰੈਲ ਨੂੰ ਮਹਾਰਾਸ਼ਟਰ ਸਾਈਬਰ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਸ ਸਬੰਧ 'ਚ ਤਮੰਨਾ ਤੋਂ ਪਹਿਲਾਂ 23 ਅਪ੍ਰੈਲ ਨੂੰ ਅਭਿਨੇਤਾ ਸੰਜੇ ਦੱਤ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਉਨ੍ਹਾਂ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਸ ਦੇ ਲਈ ਸੰਜੇ ਦੱਤ ਨੇ ਆਪਣਾ ਬਿਆਨ ਦਰਜ ਕਰਵਾਉਣ ਲਈ ਨਵੀਂ ਤਰੀਕ ਅਤੇ ਸਮੇਂ ਦੀ ਮੰਗ ਕੀਤੀ ਹੈ। ਕਿਉਂਕਿ ਜਿਸ ਦਿਨ ਸੰਜੇ ਦੱਤ ਨੂੰ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਬੁਲਾਇਆ ਸੀ, ਉਸ ਦਿਨ ਉਹ ਭਾਰਤ 'ਚ ਨਹੀਂ ਸੀ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਾਈਬਰ ਸੈੱਲ ਨੇ ਵਾਇਆਕਾਮ ਦੀ ਸ਼ਿਕਾਇਤ 'ਤੇ ਫੇਅਰ ਪਲੇ ਐਪ ਦੇ ਖਿਲਾਫ ਐੱਫ.ਆਈ.ਆਰ. ਤਮੰਨਾ ਨੇ ਫੇਅਰ ਪਲੇ ਨੂੰ ਪ੍ਰਮੋਟ ਕੀਤਾ ਸੀ। ਸਾਈਬਰ ਪੁਲਿਸ ਭਾਟੀਆ ਤੋਂ ਇਹ ਸਮਝਣਾ ਚਾਹੁੰਦੀ ਹੈ ਕਿ ਫੇਅਰ ਫਲੇ ਨੂੰ ਪ੍ਰਮੋਟ ਕਰਨ ਲਈ ਉਨ੍ਹਾਂ ਨਾਲ ਕਿਸਨੇ ਸੰਪਰਕ ਕੀਤਾ, ਕਿੰਨਾ ਭੁਗਤਾਨ ਕੀਤਾ ਗਿਆ, ਕਿਸ ਦੁਆਰਾ ਕੀਤਾ ਗਿਆ ਆਦਿ। ਵਿਆਕੌਮ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਫੇਅਰ ਫਲੇ ਨੇ ਗੈਰ-ਕਾਨੂੰਨੀ ਢੰਗ ਨਾਲ ਆਈਪੀਐਲ 2023 ਦੀ ਸਕ੍ਰੀਨਿੰਗ ਕੀਤੀ ਅਤੇ ਇਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋਇਆ। 

Related Post