ਪੰਜਾਬ ਦੇ 12 IAS ਅਧਿਕਾਰੀਆਂ ਨੂੰ ਵਾਧੂ ਚਾਰਜ ਮਿਲਿਆ

By  Ravinder Singh December 20th 2022 04:22 PM -- Updated: December 20th 2022 04:24 PM

ਜਲੰਧਰ : ਪੰਜਾਬ ਸਰਕਾਰ ਨੇ 12 ਆਈਏਐਸ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤੇ ਹਨ। ਦਰਅਸਲ ਪੰਜਾਬ ਦੇ 12 ਆਈਏਐਸ ਅਧਿਕਾਰੀ 19 ਦਸੰਬਰ ਤੋਂ 13 ਜਨਵਰੀ ਤੱਕ ਮਿਡ ਕੈਰੀਅਰ ਟ੍ਰੇਨਿੰਗ ਉਤੇ ਚਲੇ ਗਏ ਹਨ। ਇਨ੍ਹਾਂ ਅਧਿਕਾਰੀਆਂ ਦੀ ਜਗ੍ਹਾਂ ਉਤੇ 12 ਹੋਰ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੇ ਟਰੇਨਿੰਗ ਉਪਰ ਜਾਣ ਕਾਰਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਉਥੋਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

 ਪੜ੍ਹੋ  : ਸੂਚੀ ਨੱਥੀ ਕੀਤੀ ਗਈ ਹੈ

ਆਈਏਐੱਸ ਸੁਰਭੀ ਮਲਿਕ 19 ਦਸੰਬਰ ਤੋਂ 13 ਜਨਵਰੀ 2023 ਤਕ ਮਸੂਰੀ ਵਿਖੇ ਟ੍ਰੇਨਿੰਗ ਉਤੇ ਚਲੇ ਗਏ ਹਨ। ਇਸ ਲਈ ਉਨ੍ਹਾਂ ਦੇ ਟਰੇਨਿੰਗ ਉਪਰ ਰਹਿਣ ਦੌਰਾਨ ਡੀਸੀ ਜਸਪ੍ਰੀਤ ਲੁਧਿਆਣੇ ਦਾ ਕੰਮਕਾਜ ਵੀ ਦੇਖਣਗੇ।

ਇਹ ਵੀ ਪੜ੍ਹੋ : ਧੁੰਦ ਦੀ ਚਿੱਟੀ ਚਾਦਰ ਤੇ ਸੀਤ ਲਹਿਰ ਨੇ ਜ਼ਿੰਦਗੀ ਦੀ ਰਫ਼ਤਾਰ ਕੀਤੀ ਹੌਲੀ



Related Post