BSF firing on drone : ਡਰੋਨ ਦੀ ਹਲਚਲ ਮਗਰੋਂ ਬੀਐਸਐਫ ਜਵਾਨਾਂ ਨੇ ਕੀਤੀ ਫਾਇਰਿੰਗ, ਤਲਾਸ਼ੀ ਮੁਹਿੰਮ ਜਾਰੀ

By  Ravinder Singh February 27th 2023 08:35 AM -- Updated: February 27th 2023 08:36 AM

ਤਰਨਤਾਰਨ :  ਪਾਕਿਸਤਾਨ ਵਾਲੇ ਪਾਸਿਓਂ ਡਰੋਨ ਜਾਂ ਘੁਸਪੈਠ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਤਕਰੀਬਨ ਰੋਜ਼ਾਨਾ ਹੀ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਭੇਜੇ ਰਹੇ ਹਨ ਜਿਨ੍ਹਾਂ ਨੂੰ ਬੀਐਸਐਫ ਦੇ ਜਵਾਨ ਨਾਕਾਮ ਕਰ ਰਹੇ ਹਨ।


ਬੀਐਸਐਫ ਜਵਾਨਾਂ ਵੱਲੋਂ ਚੌਕਸੀ ਨਾਲ ਹਰ ਵਾਰ ਦੁਸ਼ਮਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰਦਿਆਂ ਡਰੋਨ ਸੁੱਟੇ ਜਾਂਦੇ ਰਹੇ ਹਨ।  ਸੋਮਵਾਰ ਰਾਤ ਨੂੰ ਲਗਭਗ ਦੇਰ ਰਾਤ ਬੀ.ਐਸ.ਐਫ 103 ਬੀ.ਐਨ.  ਅਮਰਕੋਟ ਨੇ ਬੀਓਪੀ ਕਲਸ, ਥਾਣਾ ਖੇਮਕਰਨ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਪਾਸੇ ਵੱਲ ਡਰੋਨ ਆਉਣ ਦੀ ਸ਼ੱਕੀ ਆਵਾਜ਼ ਸੁਣੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਇਸ ਸ਼ੱਕੀ ਆਵਾਜ਼ ਵੱਲ ਲਗਭਗ 23 ਰਾਊਂਡ ਫਾਇਰ ਕੀਤੇ।  ਇਸ ਦੌਰਾਨ ਇਹ ਸ਼ੱਕੀ ਆਵਾਜ਼ ਪਾਕਿਸਤਾਨ ਵਾਲੇ ਪਾਸੇ ਵਾਪਸ ਚਲੀ ਗਈ। ਇਸ ਮਗਰੋਂ ਬੀਐਸਐਫ ਦੇ ਜਵਾਨਾਂ ਵੱਲੋਂ  ਬੀਓਪੀ ਦੇ ਨੇੜਲੇ ਇਲਾਕਿਆਂ ਵਿਚ ਮੁਹਿੰਮ ਚਲਾਈ ਗਈ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਦੀ ਬੀਓਪੀ ਚੌਕੀ ਦੇਰ ਰਾਤ ਬੀਐਸਐਫ ਦੀ 103 ਬਟਾਲੀਅਨ ਅਮਰਕੋਟ ਵੱਲੋਂ ਡਰੋਨ 'ਤੇ 23 ਰਾਊਂਡ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਇਹ ਡਰੋਨ ਮੁੜ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਫਿਲਹਾਲ ਬੀਐਸਐਫ ਦੀ 103ਵੀਂ ਬਟਾਲੀਅਨ ਵੱਲੋਂ ਇਲਾਕੇ ਨੂੰ ਸੀਲ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Delhi liquor scam: ਮਨੀਸ਼ ਸਿਸੋਦੀਆ ਨੇ ਸੀਬੀਆਈ ਹੈੱਡਕੁਆਰਟਰ 'ਚ ਕੱਟੀ ਰਾਤ, 'ਆਪ' ਕਰੇਗੀ ਦੇਸ਼ਵਿਆਪੀ ਰੋਸ ਪ੍ਰਦਰਸ਼ਨ

ਬੀਤੇ ਕੱਲ੍ਹ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਸ਼ਹਿਜ਼ਾਦਾ ਨੇੜੇ ਇਲਾਕੇ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਡਰੋਨ ਨੂੰ ਸੁੱਟਿਆ ਸੀ। ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਸੀ ਕਿ ਤੜਕੇ 02.11 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਫੋਰਸ ਨੇ ਪਿੰਡ ਸ਼ਹਿਜ਼ਾਦਾ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਨੇੜੇ ਦੇ ਇਲਾਕੇ ਵਿਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿਚ ਇਕ ਸ਼ੱਕੀ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ।


Related Post