Dalai Lama Controversy: ਵੀਡੀਓ ਵਿਵਾਦ ਤੋਂ ਬਾਅਦ ਦਲਾਈ ਲਾਮਾ ਨੇ ਬੱਚੇ ਅਤੇ ਉਸਦੇ ਪਰਿਵਾਰ ਤੋਂ ਮੰਗੀ ਮੁਆਫ਼ੀ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਬੱਚੇ ਨੇ ਅਧਿਆਤਮਿਕ ਨੇਤਾ ਨੂੰ ਸ਼ਰਧਾਂਜਲੀ ਦੇਣ ਲਈ ਮੱਥਾ ਟੇਕਿਆ ਤਾਂ ਦਲਾਈ ਲਾਮਾ ਨੇ ਉਸ ਦੀ 'ਜੀਭ ਚੂਸਣ' ਲਈ ਕਿਹਾ।

By  Jasmeet Singh April 10th 2023 04:59 PM

Dalai Lama Controversy: ਵਾਇਰਲ ਵੀਡੀਓ ਮਾਮਲੇ ਵਿੱਚ ਦਲਾਈ ਲਾਮਾ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਹ ਉਕਤ ਲੜਕੇ ਅਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੇ ਸ਼ਬਦਾਂ ਨਾਲ ਹੋਈ ਠੇਸ ਲਈ ਮੁਆਫੀ ਮੰਗਦੇ ਹਨ। ਦਰਅਸਲ ਦਲਾਈ ਲਾਮਾ ਦੇ ਇੱਕ ਬੱਚੇ ਨੂੰ ਬੁੱਲਾਂ 'ਤੇ ਚੁੰਮਣ ਅਤੇ ਫਿਰ ਉਸਨੂੰ "ਜੀਭ ਚੂਸਣ" ਲਈ ਕਹਿਣ ਦੇ ਇੱਕ ਵੀਡੀਓ ਨੇ ਵਿਵਾਦ ਛੇੜ ਦਿੱਤਾ ਹੈ।

ਪੂਰੀ ਖ਼ਬਰ ਪੜ੍ਹੋ: ਪਪਲਪ੍ਰੀਤ ਨੂੰ ਕੱਥੂਨੰਗਲ ਤੋਂ ਅੰਮ੍ਰਤਿਸਰ ਦਿਹਾਤੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ - ਆਈ.ਜੀ. ਪੰਜਾਬ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਬੱਚਾ ਅਧਿਆਤਮਕ ਗੁਰੂ ਨੂੰ ਸ਼ਰਧਾਂਜਲੀ ਦੇਣ ਲਈ ਮੱਥਾ ਟੇਕਦਾ ਤਾਂ ਉਹ ਉਸ ਨੂੰ ਅਜਿਹਾ ਕਰਨ ਲਈ ਆਖਦੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ।

ਵੀਡੀਓ 'ਚ ਬੋਧੀ ਭਿਕਸ਼ੂ ਆਪਣੀ ਜੀਭ ਬਾਹਰ ਕੱਢਦੇ ਹੋਏ ਬੱਚੇ ਨੂੰ ਜੀਭ ਚੂਸਣ ਲਈ ਕਹਿ ਰਹੇ ਹਨ। ਵੀਡੀਓ ਵਿੱਚ ਉਹ ਨਾਬਾਲਗ ਲੜਕੇ ਨੂੰ ਪੁੱਛਦੇ ਹੋਏ ਸੁਣੇ ਗਏ "ਕੀ ਤੁਸੀਂ ਮੇਰੀ ਜੀਭ ਚੂਸ ਸਕਦੇ ਹੋ।" ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਗੁੱਸੇ 'ਚ ਆ ਰਹੇ ਹਨ। ਇਸ ਸਿਲਸਿਲੇ 'ਚ ਦਲਾਈ ਲਾਮਾ ਨੇ ਮੁਆਫੀ ਮੰਗ ਲਈ ਹੈ।

ਪੂਰੀ ਖ਼ਬਰ ਪੜ੍ਹੋ: ਫ਼ਰਾਰ ਅੰਮ੍ਰਿਤਪਾਲ ਸਿੰਘ ਦਾ ਸਾਥੀ ਪਪਲਪ੍ਰੀਤ ਗ੍ਰਿਫ਼ਤਾਰ, ਪੰਜਾਬ ਸਰਕਾਰ ਨੇ ਕੀਤੀ ਪੁਸ਼ਟੀ

ਦਲਾਈ ਲਾਮਾ ਨੇ 2019 ਵਿੱਚ ਇਹ ਕਹਿ ਕੇ ਇੱਕ ਵੱਡਾ ਵਿਵਾਦ ਛੇੜ ਦਿੱਤਾ ਸੀ ਕਿ ਉਸਦੀ ਉੱਤਰਾਧਿਕਾਰੀ ਇੱਕ ਔਰਤ ਹੋਣੀ ਚਾਹੀਦੀ ਹੈ ਤੇ ਉਸਨੂੰ "ਆਕਰਸ਼ਕ" ਵੀ ਹੋਣਾ ਚਾਹੀਦਾ ਹੈ। ਦਲਾਈ ਲਾਮਾ ਦੀ ਇਸ ਟਿੱਪਣੀ ਦੀ ਦੁਨੀਆ ਭਰ ਵਿੱਚ ਆਲੋਚਨਾ ਹੋਈ ਸੀ। ਬਾਅਦ 'ਚ ਉਨ੍ਹਾਂ ਨੇ ਆਪਣੀ ਵਿਵਾਦਿਤ ਟਿੱਪਣੀ ਲਈ ਮੁਆਫ਼ੀ ਵੀ ਮੰਗੀ ਸੀ।

Related Post