AIIMS Bathinda Expansion : ਕੇਂਦਰ ਸਰਕਾਰ ਨੇ ਬਠਿੰਡਾ ਚ 300 ਬਿਸਤਰਿਆਂ ਦੇ ਟਰੌਮਾ ਸੈਂਟਰ ਨੂੰ ਦਿੱਤੀ ਮਨਜੂਰੀ, MP ਹਰਸਿਮਰਤ ਕੌਰ ਬਾਦਲ ਨੇ ਕੀਤਾ ਧੰਨਵਾਦ
ਸਾਂਸਦ ਹਰਸਿਮਰ ਕੌਰ ਬਾਦਲ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਹ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ ਨੱਡਾ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਏਮਜ਼, ਬਠਿੰਡਾ ਵਿੱਚ 300 ਬੈੱਡਾਂ ਦੇ ਟਰੌਮਾ ਸੈਂਟਰ ਦੀ ਸਥਾਪਨਾ ਲਈ ਮਨਜ਼ੂਰੀ ਦੇ ਦਿੱਤੀ ਹੈ।
AIIMS Bathinda Expansion : ਬਠਿੰਡਾ ਦੇ ਲੋਕਾਂ ਦੇ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਬਠਿੰਡਾ ’ਚ 300 ਬਿਸਤਰਿਆਂ ਦੇ ਟਰੌਮਾ ਸੈਂਟਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਦੇ ਲਈ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਦਾ ਧੰਨਵਾਦ ਕੀਤਾ ਹੈ।
ਦਰਅਸਲ ਬਠਿੰਡਾ ਦੇ 300 ਬਿਸਤਰਿਆਂ ਦੇ ਟਰੌਮਾ ਸੈਂਟਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਦਅਰਸਲ ਬਠਿੰਡਾ ਅਤੇ ਉਸ ਦੇ ਨੇੜੇ ਦੇ ਇਲਾਕੇ ’ਚ ਹੋਣ ਵਾਲੀ ਹਾਦਸਿਆਂ ਅਤੇ ਐਮਰਜੈਂਸੀ ਨਾਲ ਨਜਿੱਠਣ ਲਈ ਇਸ ਟਰਾਮਾ ਸੈਂਟਰ ਦੀ ਲੋੜ ਕਾਫੀ ਸਮੇਂ ਤੋਂ ਸੀ ਜਿਸ ਸਬੰਧੀ ਸਾਂਸਦ ਹਰਸਿਮਰਤ ਕੌਰ ਬਾਦਲ ਵੱਲੋਂ ਕਈ ਵਾਰ ਕੇਂਦਰ ਸਰਕਾਰ ਕੋਲੋਂ ਇਸ ਦੀ ਮੰਗ ਕੀਤੀ ਗਈ ਸੀ।
ਸਾਂਸਦ ਹਰਸਿਮਰ ਕੌਰ ਬਾਦਲ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਹ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ ਨੱਡਾ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਏਮਜ਼, ਬਠਿੰਡਾ ਵਿੱਚ 300 ਬੈੱਡਾਂ ਦੇ ਟਰੌਮਾ ਸੈਂਟਰ ਦੀ ਸਥਾਪਨਾ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਵੱਲੋਂ ਕਈ ਪ੍ਰਸਤਾਵਾਂ ਰਾਹੀਂ ਅਤੇ ਸੰਸਦ ਵਿੱਚ ਕਈ ਵਾਰੀ ਇਹ ਮੰਗ ਉਠਾਈ ਸੀ। ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਹਾਦਸਿਆਂ ਅਤੇ ਐਮਰਜੈਂਸੀ ਮਾਮਲਿਆਂ ਦੇ ਮੱਦੇਨਜ਼ਰ ਟਰੌਮਾ ਸੈਂਟਰ ਦੀ ਬਹੁਤ ਲੋੜ ਸੀ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਸੈਂਟਰ ਇਲਾਕੇ ਦੇ ਲੋਕਾਂ ਲਈ ਇੱਕ ਵਰਦਾਨ ਸਾਬਤ ਹੋਵੇਗਾ।
ਇਹ ਵੀ ਪੜ੍ਹੋ : Chandigarh News : ਸਾਲ 2022 ’ਚ ਸਕੂਲ ’ਚ ਰੁੱਖ ਡਿੱਗਣ ਕਾਰਨ ਬੱਚੀ ਦੀ ਹੋਈ ਮੌਤ ਦਾ ਮਾਮਲਾ; HC ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਇਹ ਹੁਕਮ