Amritsar ਦੇ ਪਿੰਡ ਘੋਨੇਵਾਲ ਚ ਡੇਢ ਕਰੋੜ ਦਾ ਆਲੀਸ਼ਾਨ ਘਰ ਰਾਵੀ ਦਰਿਆ ਨੇ ਕੀਤਾ ਤਬਾਹ

Ajnala News : ਹੜ੍ਹਾਂ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਦਿੱਤੀ ਹੈ। ਉਥੇ ਹੀ ਅਜਨਾਲਾ ਦੇ ਪਿੰਡ ਘੋਨੇਵਾਲ ਦੇ ਰਹਿਣ ਵਾਲੇ ਅਜੇਪਾਲ ਸਿੰਘ ਨੇ ਆਪਣੀ ਦਿਲ ਦਹਲਾ ਦੇਣ ਵਾਲੀ ਕਹਾਣੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦੀ ਡੇਢ ਕਰੋੜ ਦੀ ਕੋਠੀ ਹੜ੍ਹ ਦੇ ਪਾਣੀ ਕਾਰਨ ਢਹਿ ਕੇ ਖੰਡਰ ਬਣ ਗਈ, ਜਿਸ ਲਈ ਉਹਨਾਂ ਅਤੇ ਪਰਿਵਾਰ ਨੇ 9 ਸਾਲਾਂ ਤੱਕ ਮਿਹਨਤ ਕੀਤੀ ਸੀ

By  Shanker Badra September 3rd 2025 03:46 PM

Ajnala News : ਹੜ੍ਹਾਂ ਨੇ ਕਈ ਪਰਿਵਾਰਾਂ ਦੀ ਜ਼ਿੰਦਗੀ ਉਜਾੜ ਦਿੱਤੀ ਹੈ। ਉਥੇ ਹੀ ਅਜਨਾਲਾ ਦੇ ਪਿੰਡ ਘੋਨੇਵਾਲ ਦੇ ਰਹਿਣ ਵਾਲੇ ਅਜੇਪਾਲ ਸਿੰਘ ਨੇ ਆਪਣੀ ਦਿਲ ਦਹਲਾ ਦੇਣ ਵਾਲੀ ਕਹਾਣੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦੀ ਡੇਢ ਕਰੋੜ ਦੀ ਕੋਠੀ ਹੜ੍ਹ ਦੇ ਪਾਣੀ ਕਾਰਨ ਢਹਿ ਕੇ ਖੰਡਰ ਬਣ ਗਈ, ਜਿਸ ਲਈ ਉਹਨਾਂ ਅਤੇ ਪਰਿਵਾਰ ਨੇ 9 ਸਾਲਾਂ ਤੱਕ ਮਿਹਨਤ ਕੀਤੀ ਸੀ। ਇਹ ਕੋਠੀ 2014 ਵਿੱਚ ਬਣਾਉਣੀ ਸ਼ੁਰੂ ਕੀਤੀ ਗਈ ਸੀ ਅਤੇ ਹੁਣੇ ਹੀ ਮੁਕੰਮਲ ਹੋਣ ਵਾਲੀ ਸੀ ਪਰ ਹੜ੍ਹ ਨੇ ਸਾਰੀ ਮਿਹਨਤ ਤੇ ਸੁਪਨੇ ਖਤਮ ਕਰ ਦਿੱਤੇ।

ਅਜੇਪਾਲ ਸਿੰਘ ਨੇ ਦੱਸਿਆ ਕਿ ਹੜ੍ਹ ਤੋਂ ਬਾਅਦ ਕੁਝ ਲੋਕਾਂ ਨੇ ਫੇਕ ਆਈਡੀਆਂ ਬਣਾ ਕੇ ਝੂਠੇ ਤਰੀਕੇ ਨਾਲ ਫੰਡ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਅਪੀਲ ਕੀਤੀ ਕਿ ਕੋਈ ਵੀ ਉਹਨਾਂ ਠਗਾਂ ਦੇ ਝਾਸੇ ਵਿੱਚ ਨਾ ਆਵੇ। ਜੇਕਰ ਕੋਈ ਮਦਦ ਕਰਨੀ ਹੈ ਤਾਂ ਸਿੱਧਾ ਸੰਪਰਕ ਕੀਤਾ ਜਾਵੇ ਨਹੀਂ ਤਾਂ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ।

ਉਹਨਾਂ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ ਸਾਲਾਂ ਦੀ ਕਮਾਈ ਇਕ ਪਲ ਵਿੱਚ ਹੜ੍ਹ ਨੇ ਲੈ ਲਈ ਹੈ। ਇੰਜੀਨੀਅਰ ਬੁਲਾ ਕੇ ਵੀ ਘਰ ਬਚਾਇਆ ਨਹੀਂ ਜਾ ਸਕਿਆ, ਲੈਂਟਰ ਟੁੱਟ ਗਿਆ ਅਤੇ ਸਾਰੀ ਕੋਠੀ ਢਹਿ ਗਈ। ਉਹਨਾਂ ਕਿਹਾ ਕਿ ਹੁਣ ਉਹ ਅਤੇ ਉਹਨਾਂ ਦਾ ਪਰਿਵਾਰ ਕੁਝ ਸਮੇਂ ਲਈ ਕਿਰਾਏ ਦੇ ਘਰ ਵਿੱਚ ਰਹੇਗਾ ਅਤੇ ਮੁੜ ਤੋਂ ਕਮਾਈ ਕਰਕੇ ਜੀਵਨ ਸ਼ੁਰੂ ਕਰੇਗਾ।

ਅਜੇਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਨਾ ਸਰਕਾਰ ’ਤੇ ਕੋਈ ਭਰੋਸਾ ਹੈ, ਨਾ ਪ੍ਰਸ਼ਾਸਨ ’ਤੇ, ਸਿਰਫ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੀ ਉਹਨਾਂ ਨੂੰ ਅੱਗੇ ਦਾ ਰਾਹ ਦਿਖੇਗਾ। ਉਹਨਾਂ ਕਿਹਾ ਕਿ ਉਹ ਮਦਦ ਵਜੋਂ ਮਿਲਣ ਵਾਲੇ ਪੈਸੇ ਨਾਲ ਖੁਦ ਲਈ ਨਹੀਂ, ਸਗੋਂ ਲੋਕਾਂ ਲਈ ਲੰਗਰ ਚਲਾਉਣਗੇ ਅਤੇ ਗਰੀਬਾਂ ਦੀ ਸਹਾਇਤਾ ਕਰਨਗੇ।

Related Post