Tue, Mar 10, 2026
Whatsapp

ਮਹਿਲਾਵਾਂ ਖਿਲਾਫ਼ ਘਟੀਆ ਟਿੱਪਣੀਆਂ ਲਈ ਮਹਿਲਾ ਕਮਿਸ਼ਨ CM ਮਾਨ ਖਿਲਾਫ਼ ਸੂ ਮੋਟੋ ਲੈ ਕੇ ਮਾਮਲਾ ਦਰਜ ਕਰੇ

MLA Ganieve Kaur Majithia : ਬੀਬੀ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ " ਜੇਕਰ ਸਪੀਕਰ ਨੇ ਮੇਰਾ ਨਾਮ ਲਿਆ ਬੋਲਣ ਲਈ ਤਾਂ ਆਪ ਵਿਧਾਇਕਾਂ ਨੇ ਕਿਉਂ ਹੱਸਣਾ ਸ਼ੁਰੂ ਕਰ ਦਿੱਤਾ, ਕੀ ਸਦਨ ਵਿੱਚ ਤੁਸੀਂ ਸਾਰੇ ਇਸ ਤਰਾਂ ਮਹਿਲਾਵਾਂ ਦਾ ਸਨਮਾਨ ਕਰਦੇ ਹੋ ?

Reported by:  PTC News Desk  Edited by:  KRISHAN KUMAR SHARMA -- March 10th 2026 04:34 PM -- Updated: March 10th 2026 04:42 PM
ਮਹਿਲਾਵਾਂ ਖਿਲਾਫ਼ ਘਟੀਆ ਟਿੱਪਣੀਆਂ ਲਈ ਮਹਿਲਾ ਕਮਿਸ਼ਨ CM ਮਾਨ ਖਿਲਾਫ਼ ਸੂ ਮੋਟੋ ਲੈ ਕੇ ਮਾਮਲਾ ਦਰਜ ਕਰੇ

ਮਹਿਲਾਵਾਂ ਖਿਲਾਫ਼ ਘਟੀਆ ਟਿੱਪਣੀਆਂ ਲਈ ਮਹਿਲਾ ਕਮਿਸ਼ਨ CM ਮਾਨ ਖਿਲਾਫ਼ ਸੂ ਮੋਟੋ ਲੈ ਕੇ ਮਾਮਲਾ ਦਰਜ ਕਰੇ

Ganieve Kaur Majithia : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਵਿਧਾਇਕਾਂ ਬੀਬੀ ਗਨੀਵ ਕੌਰ ਨੇ ਅੱਜ ਪੰਜਾਬ ਵਿਧਾਨ ਵਿੱਚ ਗਰਜਦਿਆਂ ਕਿਹਾ ਕਿ ਮਹਿਲਾਵਾਂ ਦੀ ਇੱਜ਼ਤ ਮਾਣ ਦੀ ਗੱਲ ਕਰਨ ਵਾਲੀਆਂ ਆਮ ਆਦਮੀ ਪਾਰਟੀ (AAP Punjab) ਦੀਆਂ ਮਹਿਲਾ ਵਿਧਾਇਕ ਅਤੇ ਹੋਰ ਮੈਂਬਰ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਕਿ ਮੁੱਖ ਮੰਤਰੀ, ਜੋ ਆਪਣੀਆਂ ਸਪੀਚਾਂ ਵਿੱਚ ਔਰਤਾਂ ਨੂੰ ਲੈਕੇ ਸ਼ਬਦ ਵਰਤਦੇ ਹਨ ਉਸਦੀ ਨਿਖੇਧੀ ਕਰੋਗੇ ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਔਰਤਾਂ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਦੇ ਹਨ, ਕੀ ਇਸਦੀ ਆਲੋਚਨਾ ਸਦਨ 'ਚ ਕੋਈ ਕਰੇਗਾ?

ਬੀਬੀ ਮਜੀਠੀਆ ਨੇ ਕਿਹਾ ਕਿ ਬੀਤੇ ਦਿਨੀਂ ਆਂਗਨਵਾੜੀ ਬੀਬੀਆਂ ਨਾਲ ਜੋ ਕੀਤਾ ਗਿਆ, ਉਹ ਮਹਿਲਾਵਾਂ ਦੀ ਇੱਜ਼ਤ ਕੀਤੀ ਗਈ ਹੈ l ਇਸਦੇ ਇਲਾਵਾ ਜਦੋਂ ਸਪੀਕਰ ਨੇ ਬੀਬੀ ਗਨੀਵ ਕੌਰ ਦਾ ਨਾਮ ਲੈ ਕੇ ਬੋਲਣ ਦਾ ਮੌਕਾ ਦਿੱਤਾ ਗਿਆ ਤਾਂ ਸੱਤਾਧਿਰ ਆਮ ਆਦਮੀ ਪਾਰਟੀ ਵਾਲੇ ਪਾਸੇ ਬੈਠੇ ਕੁਝ ਮੈਬਰਾਂ ਨੇ ਹੱਸਣਾ ਸ਼ੁਰੂ ਕਰ ਦਿੱਤਾ ਜਿਸਤੇ ਇਤਰਾਜ਼ ਜਤਾਉਂਦੇ ਹੋਏ ਬੀਬੀ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ " ਜੇਕਰ ਸਪੀਕਰ ਨੇ ਮੇਰਾ ਨਾਮ ਲਿਆ ਬੋਲਣ ਲਈ ਤਾਂ ਆਪ ਵਿਧਾਇਕਾਂ ਨੇ ਕਿਉਂ ਹੱਸਣਾ ਸ਼ੁਰੂ ਕਰ ਦਿੱਤਾ, ਕੀ ਸਦਨ ਵਿੱਚ ਤੁਸੀਂ ਸਾਰੇ ਇਸ ਤਰਾਂ ਮਹਿਲਾਵਾਂ ਦਾ ਸਨਮਾਨ ਕਰਦੇ ਹੋ ?


ਇਸੇ ਦੌਰਾਨ ਆਪ ਪਾਰਟੀ ਦੀਆਂ ਕਈ ਵਿਧਾਇਕਾਂ ਖੜੀਆਂ ਹੋਕੇ ਬੀਬੀ ਮਜੀਠੀਆ ਨਾਲ ਬਹਿਸ ਕਰਨ ਲੱਗੀਆਂ ਪਰ ਇੱਕਲੀ ਬੀਬੀ ਮਜੀਠੀਆ ਨੇ ਸਾਰੀਆਂ ਆਪ ਦੀਆਂ ਮਹਿਲਾਂ ਵਿਧਾਇਕਾਂ ਨਾਲ ਬੜੀ ਹੀ ਦਲੇਰੀ ਨਾਲ ਜਵਾਬ ਦਿੱਤਾ ਜਿਸ ਮਗਰੋਂ ਬੀਬੀ ਮਜੀਠੀਆ ਦਾ ਮਾਈਕ ਬੰਦ ਕਰ ਦਿੱਤਾ ਗਿਆ l ਲੇਕਿਨ ਇਸ ਦੌਰਾਨ ਬੀਬੀ ਮਜੀਠੀਆ ਨੇ ਮੁੱਖਮੰਤਰੀ ਦੀ ਵਾਇਰਲ ਹੋ ਰਹੀ ਵੀਡਿਉ ਭਾਬੀ ਬਾਰੇ ਵੀ ਸਦਨ ਵਿਚ ਪੁੱਛਿਆ ਤਾਂ ਸਾਰੀ ਵਿਧਾਨਸਭਾ ਵਿਚ ਸੁੰਨ ਪਸਰ ਗਈ।

ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਬੀਬੀ ਗਨੀਵ ਕੌਰ ਮਜੀਠੀਆ ਨੇ ਪੰਜਾਬ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਵੀਡੀਓ, ਜਿਸ ਵਿੱਚ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਕੇ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਔਰਤਾਂ ਦਾ ਕਿੰਨਾ ਸਤਿਕਾਰ ਹੈ ਅਤੇ ਉਹ ਕਿੰਨੀਆਂ ਅਸ਼ਲੀਲ ਟਿੱਪਣੀਆਂ ਕਰ ਰਹੇ ਹਨ, ਜਦੋਂ ਕਿ ਭਾਰਤੀ ਸੰਵਿਧਾਨ ਵਿੱਚ ਔਰਤਾਂ ਨੂੰ ਅਧਿਕਾਰ ਦਿੱਤੇ ਗਏ ਹਨ, ਜਿਸ ਲਈ ਭਗਵੰਤ ਮਾਨ ਵਿਰੁੱਧ ਖੁਦ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

- PTC NEWS

Top News view more...

Latest News view more...

PTC NETWORK
PTC NETWORK