Tue, Mar 10, 2026
Whatsapp

Punjabi Film 'ਜੱਟ ਦੀ ਕੁਇਨ' ਦੀ ਸ਼ੂਟਿੰਗ ਹੋਈ ਸ਼ੁਰੂ, ਲੀਡ ਰੋਲ 'ਚ ਨਜ਼ਰ ਆਏਗਾ ਇਹ ਅਦਾਕਾਰ

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਦਰਸ਼ਕ ਕਈ ਸਾਲਾਂ ਤੋਂ ਇੱਕੋ ਗੱਲ ਕਹਿ ਰਹੇ ਸਨ, ਉਨ੍ਹਾਂ ਨੂੰ ਹੁਣ ਉਹੀ ਪੁਰਾਣੀਆਂ ਵਿਆਹ ਵਾਲੀਆਂ ਕਹਾਣੀਆਂ ਨਹੀਂ, ਅਤੇ ਜਬਰਦਸਤੀ ਦੀ ਕਾਮੇਡੀ ਨਹੀਂ ਚਾਹੀਦੀ ਹੈ।

Reported by:  PTC News Desk  Edited by:  Aarti -- March 10th 2026 04:31 PM -- Updated: March 10th 2026 05:21 PM
Punjabi Film 'ਜੱਟ ਦੀ ਕੁਇਨ' ਦੀ ਸ਼ੂਟਿੰਗ ਹੋਈ ਸ਼ੁਰੂ, ਲੀਡ ਰੋਲ 'ਚ ਨਜ਼ਰ ਆਏਗਾ ਇਹ ਅਦਾਕਾਰ

Punjabi Film 'ਜੱਟ ਦੀ ਕੁਇਨ' ਦੀ ਸ਼ੂਟਿੰਗ ਹੋਈ ਸ਼ੁਰੂ, ਲੀਡ ਰੋਲ 'ਚ ਨਜ਼ਰ ਆਏਗਾ ਇਹ ਅਦਾਕਾਰ

ਅਦਾਕਾਰ ਕਿੰਗ ਬੀ ਚੌਹਾਨ ਹੁਣ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਆਪਣਾ ਨਵਾਂ ਪੜਾਅ ਸ਼ੁਰੂ ਕਰਨ ਜਾ ਰਹੇ ਹਨ। ਦੱਸ ਦਈਏ ਕਿ ਕਿੰਗ ਬੀ ਚੌਹਾਨ ਜੱਟ ਦੀ ਕੁਇਨ ਫਿਲਮ ਦੀ ਸ਼ੂਟਿੰਗ ’ਚ ਰੁਝੇ ਹੋਏ ਹਨ। ਫਿਲਮ ’ਚ ਕਿੰਗ ਬੀ ਚੌਹਾਨ ਤੇ ਅਦਾਕਾਰਾ ਰੁਮਾਨ ਅਹਿਮਦ ਲੀਡ ਕਿਰਦਾਰ ’ਚ ਹਨ।

ਫਿਲਮ ਦੇ ਨਾਲ ਜੁੜੇ ਨਿਰਮਾਤਾ ਤੇ ਡਾਇਰੈਕਟਰ ਸੁਮਿਤ ਭਾਟੀਆ ਦਾ ਕਹਿਣਾ ਹੈ ਕਿ ਫਿਲਮ ਜੱਟ ਦੀ ਕੁਇਨ ਇੱਕ ਨਵੀਂ ਲਹਿਰ ਹੈ, ਜਿਸਦਾ ਪੰਜਾਬੀ ਸਿਨੇਮਾ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਦਰਸ਼ਕ ਕਈ ਸਾਲਾਂ ਤੋਂ ਇੱਕੋ ਗੱਲ ਕਹਿ ਰਹੇ ਸਨ, ਉਨ੍ਹਾਂ ਨੂੰ ਹੁਣ ਉਹੀ ਪੁਰਾਣੀਆਂ ਵਿਆਹ ਵਾਲੀਆਂ ਕਹਾਣੀਆਂ ਨਹੀਂ, ਅਤੇ ਜਬਰਦਸਤੀ ਦੀ ਕਾਮੇਡੀ ਨਹੀਂ ਚਾਹੀਦੀ ਹੈ। ਜੱਟ ਦੀ ਕੁਇਨ ਫਿਲਮ ਇਸੇ ਮਕਸਦ ਨਾਲ ਲੈ ਕੇ ਆ ਰਹੇ ਹਨ। 


ਅਦਾਕਾਰ ਕਿੰਗ ਬੀ ਚੌਹਾਨ ਫਿਲਮ ’ਚ ਹੈ ਮੁੱਖ ਕਿਰਦਾਰ 

ਉੱਥੇ ਹੀ ਜੇਕਰ ਅਦਾਕਾਰ ਕਿੰਗ ਬੀ ਚੌਹਾਨ ਦੀ ਗੱਲ ਕੀਤੀ ਜਾਵੇ ਤਾਂ ਕਿੰਗ ਬੀ ਚੌਹਾਨ ਇੱਕ ਵੱਖਰੇ ਕਿਸਮ ਦੇ ਹੀਰੋ ਹਨ। ਉਹ ਸਟੀਰੀਓਟਾਈਪ ਨਾਇਕ ਨਹੀਂ ਹਨ। ਉਨ੍ਹਾਂ ਵਿੱਚ ਆਧੁਨਿਕ ਸਟਾਈਲ, ਭਾਵਨਾਤਮਕ ਡੁੰਘਾਈ ਅਤੇ ਮਜ਼ਬੂਤ ਸਕ੍ਰੀਨ ਪ੍ਰਜ਼ੈਂਸ ਹੈ, ਜੋ ਇੱਕ ਨਵੇਂ ਦੌਰ ਦੀ ਸ਼ੁਰੂਆਤ ਦਾ ਸੰਕੇਤ ਦਿੰਦੀ ਹੈ। “ਜੱਟ ਦੀ ਕੁਇਨ” ਵਿੱਚ ਉਹ ਉਹੀ ਹੀਰੋ ਬਣਕੇ ਸਾਹਮਣੇ ਆ ਰਹੇ ਹਨ ,ਜਿਸਦਾ ਪੰਜਾਬੀ ਦਰਸ਼ਕ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। 

ਦੱਸ ਦਈਏ ਕਿ ਫ਼ਿਲਮ ਦਾ ਨਿਰਮਾਣ ਪ੍ਰਭ ਗੋਰਾਇਆ ਅਤੇ ਵਿੱਕੀ ਕੰਬੋਜ ਕਰ ਰਹੇ ਹਨ, ਅਤੇ ਇਸ ਵਿੱਚ ਵਧੀਆ ਪ੍ਰੋਡਕਸ਼ਨ ਦੇਖਣ ਨੂੰ ਮਿਲੇਗੀ। ਡਾਇਰੈਕਟਰ ਆਫ ਫੋਟੋਗ੍ਰਾਫੀ ਰਾਹ ਸ਼ਰਮਾ ਫ਼ਿਲਮ ਨੂੰ ਖੂਬਸੂਰਤ ਵਿਜ਼ੂਅਲਜ਼ ਵਿੱਚ ਕੈਦ ਕਰ ਰਹੇ ਹਨ, ਜਦਕਿ ਗਾਣੇ ਅਤੇ ਡਾਂਸ ਸੀਕਵੈਂਸ ਫ਼ਿਲਮ ਨੂੰ ਹੋਰ ਵੀ ਸਟਾਈਲਿਸ਼ ਅਤੇ ਉਰਜਾ ਨਾਲ ਭਰਪੂਰ ਬਣਾਉਣਗੇ।

ਕੀ ਹੈ ਫਿਲਮ ਦਾ ਸ਼ੂਟਿੰਗ ਸ਼ਡਿਊਲ ? 

ਜਾਣਕਾਰੀ ਮੁਤਾਬਿਕ ਫ਼ਿਲਮ ਦਾ ਪਹਿਲਾ ਸ਼ੂਟਿੰਗ ਸ਼ਡਿਊਲ ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ, ਜੋ ਇਸ ਵੱਡੇ ਸਿਨੇਮਾਈ ਸਫ਼ਰ ਦੀ ਸ਼ੁਰੂਆਤ ਹੈ। ਦੂਜਾ ਸ਼ਡਿਊਲ ਆਸਟ੍ਰੇਲੀਆ ਵਿੱਚ ਸ਼ੂਟ ਕੀਤਾ ਜਾਵੇਗਾ, ਜਿਸ ਨਾਲ ਫ਼ਿਲਮ ਨੂੰ ਅੰਤਰਰਾਸ਼ਟਰੀ ਵਿਸਥਾਰ ਅਤੇ ਵੱਡਾ ਵਿਜ਼ੂਅਲ ਕੈਨਵਸ ਮਿਲੇਗਾ।

ਕਲਾਕਾਰ 

ਇਸ ਫ਼ਿਲਮ ਵਿੱਚ ਕਿੰਗ ਬੀ ਚੌਹਾਨ ਅਤੇ ਅਦਾਕਾਰਾ ਰੁਮਾਨ ਅਹਿਮਦ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਹਨੀ ਮੱਟੂ, ਸੁਖਦੇਵ ਬਰਨਾਲਾ, ਸੈਮੀ ਗਿੱਲ, ਨੇਹਾ ਦਿਆਲ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ  : ਮੈ ਖੁਦ ਹਰਿਆਣਾ ਤੋਂ ਹਾਂ... ਨਵੇਂ ਵਿਵਾਦਿਤ ਗਾਣੇ 'ਟਟੀਰੀ' ਨੂੰ ਲੈ ਕੇ ਗਾਇਕ ਬਾਦਸ਼ਾਹ ਨੇ ਮੰਗੀ ਮੁਆਫੀ

- PTC NEWS

Top News view more...

Latest News view more...

PTC NETWORK
PTC NETWORK