Ajnala News : ਪਿੰਡ ਮਲਕਪੁਰ ਚ ਗੁੰਡਾਗਰਦੀ ! 150 ਦੇ ਲਗਭਗ ਲੋਕਾਂ ਵੱਲੋਂ ਮਾਮੂਲੀ ਝਗੜੇ ਨੂੰ ਲੈ ਕੇ ਦੂਜੀ ਧਿਰ ਤੇ ਹਮਲਾ, ਘਰ ਚ ਵੜ ਕੇ ਭੰਨਤੋੜ

Ajnala News : ਥਾਣਾ ਰਮਦਾਸ ਦੇ ਐਸਐਚਓ ਆਗਿਆਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਖਿਲਾਫ ਮੁਕਦਮਾ ਦਰਜ ਕਰਕੇ ਦੋਨਾਂ ਧਿਰਾਂ ਦਾ ਇੱਕ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਜਾਰੀ ਹੈ।

By  KRISHAN KUMAR SHARMA November 10th 2025 10:43 AM -- Updated: November 10th 2025 10:45 AM

Ajnala News : ਅਜਨਾਲਾ ਦੇ ਪਿੰਡ ਮਲਕਪੁਰ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਮਾਮੂਲੀ ਝਗੜੇ ਕਾਰਨ ਇੱਕ ਧਿਰ ਵੱਲੋਂ ਵੱਡੀ ਗਿਣਤੀ 'ਚ ਮੁੰਡਿਆਂ ਨੂੰ ਨਾਲ ਲਾ ਕੇ ਦੂਸਰੀ ਧਿਰ ਧਿਰ ਦੇ ਪੰਜ ਘਰਾਂ ਤੇ ਹਮਲਾ ਕਰ ਦਿੱਤਾ ਗਿਆ। ਇਸ ਸਬੰਧੀ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਬੀਤੀ ਰਾਤ ਦੋ ਧਿਰਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਵਿੱਚ ਮੈਂ ਛਡਵਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਉਨ੍ਹਾਂ ਨੇ ਪੰਜ ਘਰਾਂ 'ਤੇ ਹਮਲਾ ਕਰਕੇ ਘਰ ਦਾ ਸਾਰਾ ਸਮਾਨ ਦੀ ਤੋੜ ਭੰਨ ਕਰ ਦਿੱਤੀ ਗਈ ਅਤੇ ਕੁਝ ਘਰਾਂ ਦੇ ਵਿੱਚੋਂ ਨਕਦੀ ਅਤੇ ਸੋਨਾ ਵੀ ਚੋਰੀ ਕਰਕੇ ਲੈ ਗਏ।

ਪੀੜਤ ਸ਼ਾਂਤੀ ਦੇਵੀ ਨੇ ਲਾਏ ਇਲਜ਼ਾਮ

ਇਸ ਸਬੰਧੀ ਪੀੜਤ ਸ਼ਾਂਤੀ ਨੇ ਕਿਹਾ ਅਸੀਂ ਆਪਣੇ ਘਰ ਵਿੱਚ ਬੈਠੇ ਹੋਏ ਟੀਵੀ ਦੇਖ ਰਹੇ ਸੀ ਕਿ ਵਿਰੋਧੀ ਧਿਰ ਵਲੋਂ ਬਾਹਰੋਂ ਮੁੰਡੇ ਮੰਗਵਾ ਕੇ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ। ਉਹਨਾਂ ਅੱਗੇ ਕਿਹਾ ਅਸੀਂ ਮਿਹਨਤ ਮਜਦੂਰੀ ਕਰਕੇ ਆਪਣਾ ਘਰ ਬਣਾਇਆ ਸੀ ਪਰ ਸਾਡੇ ਘਰ ਦਾ ਸਾਰਾ ਸਮਾਨ ਤੋੜ ਭੰਨ ਕਰ ਦਿੱਤਾ ਗਿਆ ਅਤੇ ਘਰ ਦੇ ਵਿੱਚ ਪਿਆ ਕੈਸ਼ ਅਤੇ ਗਹਿਣੇ ਵੀ ਚੋਰੀ ਕਰਕੇ ਲੈ ਗਏ। ਪੀੜਤ ਨੇ ਅੱਗੇ ਦੱਸਿਆ ਸਾਨੂੰ ਪਿਸਟਲ ਦਿਖਾ ਕੇ ਡਰਾਇਆ ਧਮਕਾਇਆ ਗਿਆ ਤੇ ਸਾਡੀ ਗਰਭਵਤੀ ਨੂੰਹ ਦੀ ਖਿੱਚ ਤੂੰ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ।

ਥਾਣਾ ਰਮਦਾਸ ਦੇ ਐਸਐਚਓ ਆਗਿਆਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਖਿਲਾਫ ਮੁਕਦਮਾ ਦਰਜ ਕਰਕੇ ਦੋਨਾਂ ਧਿਰਾਂ ਦਾ ਇੱਕ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਜਾਰੀ ਹੈ।

Related Post