ਕੋਈ ਵੀ ਸਿੱਖ ਸਿੱਖੀ ਦੇ ਹੱਕ 'ਚ ਆਵਾਜ਼ ਉਠਾਵੇਗਾ ਤਾਂ ਉਸ ਨਾਲ ਹੋਰ ਕੋਈ ਖੜ੍ਹੇ ਜਾਂ ਨਾ ਖੜ੍ਹੇ ਪਰ ਅਕਾਲ ਤਖ਼ਤ ਸਾਹਿਬ ਜ਼ਰੂਰ ਖੜ੍ਹੇਗਾ : ਜਥੇਦਾਰ ਸਾਹਿਬ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋ ਰਹੀ ਇਕੱਤਰਤਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਦੁਨੀਆਂ 'ਚ ਜੇ ਕੋਈ ਵੀ ਸਿੱਖ ਸਿੱਖੀ ਦੇ ਹੱਕ 'ਚ ਆਵਾਜ਼ ਚੁੱਕੇਗਾ ਤਾਂ ਉਸ ਨਾਲ ਕੋਈ ਖੜ੍ਹੇ ਜਾਂ ਨਾ ਖੜ੍ਹੇ ਪਰ ਅਕਾਲ ਤਖ਼ਤ ਸਾਹਿਬ ਜ਼ਰੂਰ ਖੜ੍ਹੇਗਾ।

By  Ramandeep Kaur April 7th 2023 03:42 PM

ਤਲਵੰਡੀ ਸਾਬੋ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋ ਰਹੀ ਇਕੱਤਰਤਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਦੁਨੀਆਂ 'ਚ ਜੇ ਕੋਈ ਵੀ ਸਿੱਖ ਸਿੱਖੀ ਦੇ ਹੱਕ 'ਚ ਆਵਾਜ਼ ਚੁੱਕੇਗਾ ਤਾਂ ਉਸ ਨਾਲ ਕੋਈ ਖੜ੍ਹੇ ਜਾਂ ਨਾ ਖੜ੍ਹੇ ਪਰ ਅਕਾਲ ਤਖ਼ਤ ਸਾਹਿਬ ਜ਼ਰੂਰ ਖੜ੍ਹੇਗਾ।

ਇਸ ਦੌਰਾਨ ਉਹਨਾਂ ਨੇ ਫੇਕ ਨਿਊਜ਼ਾਂ, ਸਿੱਖਾਂ ਦਾ ਅਕਸ ਵਿਗਾੜਨ ਵਾਲੀਆਂ ਖ਼ਬਰਾਂ ਪੇਸ਼ ਕਰਨ ਤੇ ਵੀ ਮੀਡੀਆ ਨੂੰ ਚੇਤਾਵਨੀ ਦਿੱਤੀ। ਉਹਨਾਂ ਆਖਿਆ ਕਿ ਪੰਜਾਬ ਦਾ ਮਾਹੌਲ ਸਾਂਤ ਹੈ ਪਰ ਇਸ ਨੂੰ ਜਾਣਬੁੱਝ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ। 

ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ 'ਚ ਆ ਕੇ ਇਥੇ ਦਰਸ਼ਨ ਕਰੋ ਤੇ ਸਮਾਗਮਾਂ 'ਚ ਸ਼ਾਮਿਲ ਹੋਵੋ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਵੱਖ ਵੱਖ ਅਦਾਰਿਆਂ ਤੋਂ ਆਏ ਪੱਤਰਕਾਰਾਂ ਨੇ ਵੀ ਮੰਚ ਤੋਂ ਆਪਣੀ ਗੱਲ ਰੱਖੀ ਤੇ ਚੱਲ ਰਹੇ ਮਾਹੌਲ ਸਬੰਧੀ ਚਿੰਤਾ ਜਾਹਿਰ ਕੀਤੀ। 

ਇਹ ਵੀ ਪੜ੍ਹੋ: ਨੌਕਰੀ ਦੇ ਨਾਂ 'ਤੇ 100 ਤੋਂ ਵੱਧ ਲੋਕਾਂ ਨਾਲ ਠੱਗੀ ਮਾਰਨ ਵਾਲੇ ਤਿੰਨ ਗ੍ਰਿਫਤਾਰ

Related Post