Sri Muktsar Sahib : ਸ੍ਰੀ ਮੁਕਤਸਰ ਸਾਹਿਬ ਚ ਅਕਾਲੀ ਦਲ ਨੇ ਬਣਾਇਆ ਬਲਾਕ ਸੰਮਤੀ ਦਾ ਚੇਅਰਮੈਨ, ਆਪ ਦੇ ਜਿੱਤੇ 3 ਮੈਂਬਰ ਰਹੇ ਗ਼ੈਰ-ਹਾਜ਼ਰ

Sri Muktsar News : ਅੱਜ ਸ੍ਰੀ ਮੁਕਤਸਰ ਸਾਹਿਬ ਹਲਕੇ ਦੀ ਬਲਾਕ ਸੰਮਤੀ (Block Samiti) ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਨਿਯੁਕਤੀ ਕੀਤੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 17 ਅਤੇ ਤਿੰਨ ਆਪ ਪਾਰਟੀ ਦੇ ਉਮੀਦਵਾਰ ਜੇਤੂ ਹੋਏ ਸਨ।

By  KRISHAN KUMAR SHARMA March 13th 2026 08:35 PM -- Updated: March 13th 2026 08:39 PM

Sri Muktsar News : ਅੱਜ ਸ੍ਰੀ ਮੁਕਤਸਰ ਸਾਹਿਬ ਹਲਕੇ ਦੀ ਬਲਾਕ ਸੰਮਤੀ (Block Samiti) ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ  ਨਿਯੁਕਤੀ ਕੀਤੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 17 ਅਤੇ ਤਿੰਨ ਆਪ ਪਾਰਟੀ ਦੇ ਉਮੀਦਵਾਰ ਜੇਤੂ ਹੋਏ ਸਨ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਬੀਡੀਪੀਓ ਦਫਤਰ ਦੇ ਵਿੱਚ 3 ਵਜੇ ਦਾ ਟਾਈਮ ਚੋਣ ਲਈ ਨਿਯੁਕਤ ਕੀਤਾ ਗਿਆ ਸੀ। ਇਸ ਦੌਰਾਨ 20 ਵਿੱਚੋਂ 17 ਬਲਾਕ ਸੰਮਤੀ ਜਿੱਤਣ ਵਾਲੀ ਅਕਾਲੀ ਦਲ ਪਾਰਟੀ (Shiromani Akali Dal) ਦੇ 16 ਬਲਾਕ ਸੰਮਤੀ ਮੈਂਬਰ ਮੌਜੂਦ ਸਨ ਅਤੇ ਇੱਕ ਮੈਂਬਰ ਗੈਰ ਹਾਜ਼ਰ ਸੀ ਜਦਕਿ ਆਮ ਆਦਮੀ ਪਾਰਟੀ ਦੇ ਜਿੱਤੇ ਤਿੰਨ ਬਲਾਕ ਸੰਮਤੀ ਮੈਂਬਰ ਅਤੇ ਖੁਦ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਗੈਰ-ਹਾਜ਼ਰ ਸਨ।

ਜਗਦੇਵ ਸਿੰਘ ਰੂੜਿਆਂਵਾਲੀ ਬਣੇ ਚੇਅਰਮੈਨ

ਚੋਣਾਂ ਦੌਰਾਨ ਜਗਦੇਵ ਸਿੰਘ ਰੂੜਿਆਂਵਾਲੀ ਨੂੰ ਬਲਾਕ ਸੰਮਤੀ ਦਾ ਚੇਅਰਮੈਨ ਅਤੇ ਮਾਤਾ ਜਸਮੇਲ ਕੌਰ ਕਾਨੇਵਾਲੀ ਨੂੰ ਉਪ ਚੇਅਰਮੈਨ ਚੁਣਿਆ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰੋਜੀ ਬਰਕੰਦੀ ਵੱਲੋਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਫਿਰ ਪਾਰਟੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ।

ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਇਹ ਵਰਕਰਾਂ ਦੀ ਮਿਹਨਤ ਸਦਕਾ ਹੀ ਚੋਣ ਜਿੱਤੀ ਗਈ ਹੈ ਕਿਉਂਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਵਰਕਰਾਂ ਨੂੰ ਥਾਪੀ ਦਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਨਾਲ ਹੀ ਜੋ ਬਲਾਕ ਸੰਮਤੀ ਦੇ ਚੇਅਰਮੈਨ ਬਣਾਏ ਗਏ। ਉਹਨਾਂ ਦਾ ਕਹਿਣਾ ਸੀ ਕਿ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕਵਰਜੀਤ ਸਿੰਘ ਰੋਜੀ ਬਰਕੰਦੀ ਦਾ ਧੰਨਵਾਦ ਕਰਦਾ ਹਾਂ।

Related Post