Fri, May 1, 2026
Whatsapp

ਪੰਜਾਬ ’ਚ ਬੇਖੌਫ ਬਦਮਾਸ਼ ! ਖੰਨਾ ਦੇ ਮਸ਼ਹੂਰ ਪ੍ਰੇਮ ਢਾਬੇ ’ਤੇ ਚੱਲੀਆਂ ਗੋਲੀਆਂ, 2 ਨਕਾਬਪੋਸ਼ਾਂ ਨੇ ਦਿੱਤਾ ਘਟਨਾ ਨੂੰ ਅੰਜਾਮ

ਮਿਲੀ ਜਾਣਕਾਰੀ ਮੁਤਾਬਿਕ ਖੰਨਾ 'ਚ ਜੀਟੀ ਰੋਡ ਤੇ ਸਥਿਤ ਮਸ਼ਹੂਰ ਪ੍ਰੇਮ ਢਾਬੇ ਦੇ ਉੱਤੇ ਫਾਇਰਿੰਗ ਦੀ ਘਟਨਾ ਨੂੰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਅੰਜਾਮ ਦਿੱਤਾ ਗਿਆ, ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ।

Reported by:  PTC News Desk  Edited by:  Aarti -- May 01st 2026 09:44 AM
ਪੰਜਾਬ ’ਚ ਬੇਖੌਫ ਬਦਮਾਸ਼ !  ਖੰਨਾ ਦੇ ਮਸ਼ਹੂਰ ਪ੍ਰੇਮ ਢਾਬੇ ’ਤੇ ਚੱਲੀਆਂ ਗੋਲੀਆਂ, 2 ਨਕਾਬਪੋਸ਼ਾਂ ਨੇ ਦਿੱਤਾ ਘਟਨਾ ਨੂੰ ਅੰਜਾਮ

ਪੰਜਾਬ ’ਚ ਬੇਖੌਫ ਬਦਮਾਸ਼ ! ਖੰਨਾ ਦੇ ਮਸ਼ਹੂਰ ਪ੍ਰੇਮ ਢਾਬੇ ’ਤੇ ਚੱਲੀਆਂ ਗੋਲੀਆਂ, 2 ਨਕਾਬਪੋਸ਼ਾਂ ਨੇ ਦਿੱਤਾ ਘਟਨਾ ਨੂੰ ਅੰਜਾਮ

Khanna News : ਪੰਜਾਬ ’ਚ ਲਗਾਤਾਰ ਅਪਰਾਧਿਕ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਕਾਬਪੋਸ਼ਾਂ ਨੇ ਇੱਕ ਢਾਬੇ ’ਤੇ ਫਾਇਰਿੰਗ ਕੀਤੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪਰ ਇਸ ਮਾਮਲੇ ਮਗਰੋਂ ਇਲਾਕੇ ’ਚ ਦਹਿਸ਼ਤ ਦਾ  ਮਾਹੌਲ ਬਣ ਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਖੰਨਾ 'ਚ ਜੀਟੀ ਰੋਡ ਤੇ ਸਥਿਤ ਮਸ਼ਹੂਰ ਪ੍ਰੇਮ ਢਾਬੇ ਦੇ ਉੱਤੇ ਫਾਇਰਿੰਗ ਦੀ ਘਟਨਾ ਨੂੰ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਅੰਜਾਮ ਦਿੱਤਾ ਗਿਆ, ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ।

ਮਾਮਲੇ ਸਬੰਧੀ ਪੀੜਤ ਵਿਅਕਤੀ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਢਾਬੇ ਉੱਤੇ ਚਾਰ ਰਾਊਂਡ ਫਾਇਰ ਕੀਤੇ ਗਏ ਅਤੇ ਜਦੋਂ ਉਹ ਗੋਲੀਆਂ ਚਲਾ ਰਹੇ ਸਨ ਤਾਂ ਉਹ ਡਰ ਕੇ ਦੂਜੇ ਪਾਸੇ ਨੂੰ ਭੱਜ ਗਿਆ ਗੋਲੀਆਂ ਚਲਾਉਣ ਵਾਲਿਆਂ ਨੇ ਚਾਰ ਗੋਲੀਆਂ ਢਾਬੇ ਉੱਤੇ ਚਲਾਈਆਂ ਇਸ ਮਗਰੋਂ ਉਹ ਆਪਣੇ ਮੋਟਰਸਾਈਕਲ ’ਤੇ ਫਰਾਰ ਹੋ ਗਏ।

ਖੰਨਾ ’ਤੇ ਜੀਟੀ ਰੋਡ ਤੇ ਸਥਿਤ ਪ੍ਰੇਮ ਢਾਬੇ ਤੇ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਖੰਨਾ ਦੇ ਡੀਐਸਪੀ ਮੋਹਿਤ ਸਿੰਗਲਾ ਨੇ ਕਿਹਾ ਕਿ ਢਾਬੇ ਦੇ ਮਾਲਕ ਨੂੰ ਸ਼ਗਨਪ੍ਰੀਤ ਵੱਲੋਂ ਫਿਰੌਤੀ ਦੀ ਕਾਲ ਆਈ ਸੀ ਜਿਸ ਤੋਂ ਬਾਅਦ ਇਹ ਘਟਨਾ ਹੋਈ ਹੈ।

ਕਾਬਿਲੇਗੌਰ ਹੈ ਕਿ  ਇਸ ਤੋਂ ਪਹਿਲਾਂ ਅਜਿਹੀ ਘਟਨਾ ਪਾਇਲ ਵਿਖੇ ਇੱਕ ਆੜਤੀ ਦੀ ਦੁਕਾਨ ’ਤੇ ਵੀ ਹੋ ਚੁੱਕੀ ਹੈ, ਉਸ ਮਾਮਲੇ ਵਿੱਚ ਸ਼ਗਨਪ੍ਰੀਤ ਦੇ ਪਿਤਾ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਵੀ ਜਲਦੀ ਸ਼ੂਟਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ  : Commercial Lpg Cylinder Price Hike : 1 ਮਈ ਨੂੰ ਲੱਗਿਆ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ, ਇੰਨ੍ਹੇ ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ

- PTC NEWS

Top News view more...

Latest News view more...

PTC NETWORK
PTC NETWORK