Thu, Apr 30, 2026
Whatsapp

ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਭੇਤਭਰੇ ਹਾਲਾਤ 'ਚ ਮੌਤ, 2024 'ਚ ਵਿਦੇਸ਼ ਗਿਆ ਸੀ ਮਹਿਕ ਸਿੰਘ

Ludhiana News : ਆਪਣੇ ਪਿਤਾ ਤੇ ਵੱਡੇ ਭਰਾ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਮਹਿਕ ਨੇ ਉਥੇ ਓਵਰਟਾਈਮ ਕੰਮ ਕੀਤਾ। ਅਮਰੀਕਾ ਜਾਣ ਤੋਂ ਪਹਿਲਾਂ ਉਹ ਲੁਧਿਆਣਾ 'ਚ ਆਈਟੀਆਈ ਡਿਪਲੋਮਾ ਕਰਨ ਮਗਰੋਂ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ।

Reported by:  PTC News Desk  Edited by:  KRISHAN KUMAR SHARMA -- April 30th 2026 09:36 PM -- Updated: April 30th 2026 09:37 PM
ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਭੇਤਭਰੇ ਹਾਲਾਤ 'ਚ ਮੌਤ, 2024 'ਚ ਵਿਦੇਸ਼ ਗਿਆ ਸੀ ਮਹਿਕ ਸਿੰਘ

ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਭੇਤਭਰੇ ਹਾਲਾਤ 'ਚ ਮੌਤ, 2024 'ਚ ਵਿਦੇਸ਼ ਗਿਆ ਸੀ ਮਹਿਕ ਸਿੰਘ

Ludhiana News : ਹਲਕਾ ਪਾਇਲ ਤੇ ਅਧੀਨ ਪੈਂਦੇ ਰਾੜਾ ਸਾਹਿਬ ਨੇੜਲੇ ਪਿੰਡ ਘਣਗਸ ਦਾ ਮਹਿਕ ਸਿੰਘ 22 ਅਪ੍ਰੈਲ ਨੂੰ ਅਮਰੀਕਾ ਦੇ ਇੰਗਲਜ਼ ਇੰਡੀਆਨਾ ਵਿੱਚ ਅਚਾਨਕ ਭੇਤ-ਭਰੀ ਹਾਲਤ ਵਿੱਚ ਰੱਬ ਨੂੰ ਪਿਆਰਾ ਹੋ ਗਿਆ। ਪਿਤਾ ਉਦੈ ਸਿੰਘ ਨੇ ਕਿਹਾ ਕਿ ਮਹਿਕ ਉਨ੍ਹਾਂ ਦਾ ਛੋਟਾ ਪੁੱਤ ਸੀ, ਜੋ 1 ਅਪਰੈਲ 2024 ਨੂੰ ਇੰਡੀਆਨਾ ਗਿਆ ਸੀ। ਆਪਣੇ ਪਿਤਾ ਤੇ ਵੱਡੇ ਭਰਾ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਮਹਿਕ ਨੇ ਉਥੇ ਓਵਰਟਾਈਮ ਕੰਮ ਕੀਤਾ। ਅਮਰੀਕਾ ਜਾਣ ਤੋਂ ਪਹਿਲਾਂ ਉਹ ਲੁਧਿਆਣਾ 'ਚ ਆਈਟੀਆਈ ਡਿਪਲੋਮਾ ਕਰਨ ਮਗਰੋਂ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ।

ਪਰਿਵਾਰ ਨੂੰ ਹਾਲੇ ਤੱਕ ਉਸ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਨਹੀਂ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਪਿਤਾ ਉਦੈ ਸਿੰਘ ਨੇ ਦੱਸਿਆ ਕਿ ਪਰਿਵਾਰ ਆਰਥਿਕ ਪੱਖੋਂ ਇਨਾ ਮਜਬੂਤ ਨਹੀਂ ਕਿ ਉਹ ਮ੍ਰਿਤਕ ਮਹਿਕ ਸਿੰਘ ਦੀ ਦੇਹ ਵਾਪਸ ਭਾਰਤ ਲਿਆ ਸਕੇ। ਇਸ ਮੌਕੇ ਹਲਕਾ ਪਾਇਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਨੇ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਮ੍ਰਿਤਕ ਦੇ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ।


ਮ੍ਰਿਤਕ ਮਹਿਕ ਸਿੰਘ ਦੀ ਭੂਆ, ਜਿਨਾਂ ਨੇ ਮਹਿਕ ਨੂੰ ਗੋਦ ਲਿਆ ਹੋਇਆ ਸੀ ਉਹਨਾਂ ਨੇ ਵੀ ਇਹੋ ਕਿਹਾ ਕਿ ਆਖਰੀ ਵਾਰ ਉਹਨਾਂ ਦੀ ਥੋੜੇ ਦਿਨ ਪਹਿਲਾਂ ਹੀ ਮਹਿਕ ਨਾਲ ਗੱਲ ਹੋਈ ਸੀ ਜਿਸ ਵਿੱਚ ਉਹ ਬਿਲਕੁਲ ਤੰਦਰੁਸਤ ਲੱਗ ਰਿਹਾ ਸੀ ਅਤੇ ਫਿਰ 22 ਅਪ੍ਰੈਲ ਨੂੰ ਉਸ ਦੇ ਦੋਸਤਾਂ ਦਾ ਫੋਨ ਆਉਂਦਾ ਹੈ ਕਿ ਮਹਿਕ ਸਿੰਘ ਅਚਾਨਕ ਰੱਬ ਨੂੰ ਪਿਆਰਾ ਹੋ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK