ਬਠਿੰਡਾ ’ਚ ਅਕਾਲੀ ਆਗੂ ਦੇ ਪੁੱਤਰ ਅਭਿਮਨਿਊ ਗਰਗ ’ਤੇ ਹਮਲਾ; ਹਮਲੇ ਦੀ ਥਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੈ ਪੁਲਿਸ ਚੌਂਕੀ
ਅਕਾਲੀ ਆਗੂ ਦਾ ਪੁੱਤਰ ਆਪਣੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਗੱਡੀ ਤੇ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰਿਵਾਰ ਅਤੇ ਅਕਾਲੀ ਆਗੂਆਂ ਨੇ ਹੁਣ ਦੋਸ਼ੀਆਂ ਨੂੰ ਲੱਭ ਕੇ ਸਖਤ ਕਾਰਵਾਈ ਦੀ ਮੰਗ ਉਠਾਈ ਹੈ।
ਇੱਕ ਪਾਸੇ ਜਿੱਥੇ ਪੰਜਾਬ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਚੱਲ ਰਹੀਆਂ ਹਨ ਉੱਥੇ ਹੀ ਪੁਲਿਸ ਇਹਨਾਂ ਚੋਣਾਂ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੀ ਗੱਲ ਕਰ ਰਹੀ ਹੈ ਪਰ ਅੱਜ ਜਿਲ੍ਹਾ ਬਠਿੰਡਾ ਦੇ ਮਲੋਟ ਰੋਡ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਸਪੁੱਤਰ ਉੱਪਰ ਜਾਨਲੇਵਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਅਕਾਲੀ ਆਗੂ ਦਾ ਪੁੱਤਰ ਆਪਣੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਗੱਡੀ ਤੇ ਹਮਲਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰਿਵਾਰ ਅਤੇ ਅਕਾਲੀ ਆਗੂਆਂ ਨੇ ਹੁਣ ਦੋਸ਼ੀਆਂ ਨੂੰ ਲੱਭ ਕੇ ਸਖਤ ਕਾਰਵਾਈ ਦੀ ਮੰਗ ਉਠਾਈ ਹੈ।
ਜਾਣਕਾਰੀ ਅਨੁਸਾਰ ਠੇਕੇਦਾਰ ਵਿਨੋਦ ਕੁਮਾਰ ਸੀਨੀਅਰ ਅਕਾਲੀ ਆਗੂ ਦਾ ਸਪੁੱਤਰ ਆਪਣੇ ਠੇਕੇਦਾਰੀ ਦੇ ਕੰਮ ਤੋਂ ਵਾਪਸ ਬਠਿੰਡਾ ਆ ਰਿਹਾ ਸੀ ਤਾਂ ਮਲੋਟ ਰੋਡ ਤੇ ਇੱਕ ਕਰੇਟਾ ਗੱਡੀ ਵਿੱਚ ਸਵਾਰ ਲੋਕਾਂ ਨੇ ਉਸ ਦੀ ਗੱਡੀ ਰੋਕਣੀ ਚਾਹੀਦੀ ਤੇ ਉਸ ਤੇ ਰਾੜਾ ਨਾਲ ਹਮਲਾ ਕਰਕੇ ਉਸਦੀ ਗੱਡੀ ਦੀ ਭੰਨਤੋੜ ਕਰ ਦਿੱਤੀ, ਪਰ ਅਕਾਲੀ ਆਗੂ ਦੇ ਪੁੱਤਰ ਨੇ ਸਮਝਦਾਰੀ ਅਪਣਾਉਂਦੇ ਹੋਏ ਉਥੋਂ ਗੱਡੀ ਭਜਾ ਕੇ ਆਪਣੀ ਮੁਸ਼ਕਿਲ ਨਾਲ ਜਾਣ ਬਚਾਈ।
ਅਕਾਲੀ ਆਗੂ ਨੇ ਇਸ ਹਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ ਕਿ ਉਹਨਾਂ ਨੂੰ ਚੋਣਾਂ ਵਿੱਚ ਦਬਾਉਣ ਲਈ ਅਜਿਹੇ ਹਮਲੇ ਕਰਵਾਏ ਜਾ ਰਹੇ ਹਨ
ਉਧਰ ਮੌਕੇ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਕਿਹਾ ਕਿ ਇਹ ਹਮਲਾ ਚੌਂਕੀ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਹੋਇਆ ਹੈ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਦੀ ਬਜਾਏ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਕੰਮ ਕਰ ਰਹੀ, ਉਹਨਾਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਤੁਰੰਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।