Punjab Debt News : ਕਰਜ਼ੇ ਦੀ ਦਲਦਲ 'ਚ ਪੰਜਾਬ ! ਪੰਜਾਬ ਸਰਕਾਰ ਨੇ ਮੁੜ ਲਿਆ 2500 ਕਰੋੜ ਰੁਪਏ ਦਾ ਕਰਜ਼
Punjab Debt News : ਪੰਜਾਬ ਸਰਕਾਰ ’ਤੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ 2500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਗਿਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਸਰਕਾਰ ਵੱਲੋਂ ਇਹ ਕਰਜ਼ਾ ਤਿੰਨ ਹਿੱਸਿਆਂ ’ਚ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਨੇ 1,000 ਕਰੋੜ ਰੁਪਏ ਦੇ ਨਵੇਂ ਕਰਜ਼ੇ ਦਾ ਐਲਾਨ ਕੀਤਾ ਹੈ। ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਹ 18 ਸਾਲਾਂ ਦਾ ਸਰਕਾਰੀ ਬਾਂਡ ਹੋਵੇਗਾ। ਨਿਲਾਮੀ 19 ਮਈ, 2026 ਨੂੰ ਭਾਰਤੀ ਰਿਜ਼ਰਵ ਬੈਂਕ, ਮੁੰਬਈ ਰਾਹੀਂ ਕੀਤੀ ਜਾਵੇਗੀ।
ਸਰਕਾਰ ਨੇ ਕਿਹਾ ਹੈ ਕਿ ਇਸ ਰਕਮ ਦੀ ਵਰਤੋਂ ਪੂੰਜੀ ਖਰਚ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਫੰਡ ਦੇਣ ਲਈ ਕੀਤੀ ਜਾਵੇਗੀ। ਕਰਜ਼ਾ 20 ਮਈ, 2044 ਨੂੰ ਵਾਪਸ ਕੀਤਾ ਜਾਵੇਗਾ। ਬਾਂਡ 'ਤੇ ਵਿਆਜ ਦਰ ਨਿਲਾਮੀ 'ਤੇ ਨਿਰਧਾਰਤ ਕੱਟ-ਆਫ ਉਪਜ 'ਤੇ ਅਧਾਰਤ ਹੋਵੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 800 ਕਰੋੜ ਰੁਪਏ ਦਾ 15 ਸਾਲ ਮਿਆਦ ਵਾਲਾ ਸਰਕਾਰੀ ਲੋਨ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਿਕ ਇਹ ਰਾਸ਼ੀ ਵਿਕਾਸ ਯੋਜਨਾਵਾਂ ਅਤੇ ਪੂੰਜੀਗਤ ਖਰਚਿਆਂ ਦੇ ਲਈ ਇੱਕਠੀ ਕੀਤੀ ਜਾਵੇਗੀ।
ਇਹ ਬਾਂਡ 19 ਮਈ, 2026 ਨੂੰ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ ਇੱਕ ਨਿਲਾਮੀ ਪ੍ਰਕਿਰਿਆ ਰਾਹੀਂ ਜਾਰੀ ਕੀਤਾ ਜਾਵੇਗਾ। ਸਫਲ ਬੋਲੀਕਾਰਾਂ ਨੂੰ 20 ਮਈ, 2026 ਨੂੰ ਭੁਗਤਾਨ ਕਰਨ ਦੀ ਲੋੜ ਹੋਵੇਗੀ।
ਸਰਕਾਰ ਦੇ ਅਨੁਸਾਰ, ਇਸ ਸਰਕਾਰੀ ਸਟਾਕ ਦੀ ਮਿਆਦ ਪੂਰੀ ਹੋਣ ਦੀ ਮਿਆਦ 15 ਸਾਲ ਹੋਵੇਗੀ ਅਤੇ ਇਸਨੂੰ 20 ਮਈ, 2041 ਨੂੰ ਰੀਡੀਮ ਕੀਤਾ ਜਾਵੇਗਾ। ਵਿਆਜ ਦਰ ਨਿਲਾਮੀ ਵਿੱਚ ਨਿਰਧਾਰਤ ਕੱਟ-ਆਫ ਉਪਜ ਦੇ ਅਧਾਰ ਤੇ ਨਿਰਧਾਰਤ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ 700 ਕਰੋੜ ਰੁਪਏ ਇਕੱਠੇ ਕਰਨ ਲਈ 7.84% ਪੰਜਾਬ ਐਸਜੀਐਸ 2038 ਬਾਂਡ ਦੁਬਾਰਾ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ 19 ਮਈ, 2026 ਨੂੰ ਈ-ਕੁਬੇਰ ਪ੍ਰਣਾਲੀ ਰਾਹੀਂ ਇਨ੍ਹਾਂ ਬਾਂਡਾਂ ਦੀ ਨਿਲਾਮੀ ਕਰੇਗਾ।
ਸਰਕਾਰ ਦੇ ਅਨੁਸਾਰ, ਇਸ ਰਕਮ ਦੀ ਵਰਤੋਂ ਰਾਜ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਪੂੰਜੀ ਖਰਚਿਆਂ ਨੂੰ ਫੰਡ ਦੇਣ ਲਈ ਕੀਤੀ ਜਾਵੇਗੀ। ਇਨ੍ਹਾਂ ਬਾਂਡਾਂ ਦੀ ਮਿਆਦ 12 ਸਾਲ ਹੋਵੇਗੀ ਅਤੇ ਇਹ 22 ਅਪ੍ਰੈਲ, 2038 ਨੂੰ ਪਰਿਪੱਕ ਹੋਣਗੇ। ਨਿਵੇਸ਼ਕਾਂ ਨੂੰ 7.84% ਦੀ ਸਾਲਾਨਾ ਵਿਆਜ ਦਰ ਮਿਲੇਗੀ। ਪੰਜਾਬ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਉਧਾਰ ਨੂੰ ਸੰਵਿਧਾਨ ਦੀ ਧਾਰਾ 293(3) ਦੇ ਤਹਿਤ ਕੇਂਦਰ ਸਰਕਾਰ ਦੀ ਪ੍ਰਵਾਨਗੀ ਮਿਲ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ 700 ਕਰੋੜ… 800 ਕਰੋੜ… 1000 ਕਰੋੜ, ਕੁੱਲ 2500 ਕਰੋੜ ਦਾ ਨਵਾਂ ਕਰਜ਼ਾ ! ਪੰਜਾਬ ਪਹਿਲਾਂ ਹੀ 5 ਲੱਖ ਕਰੋੜ ਦੇ ਕਰਜ਼ੇ ਦੇ ਨੇੜੇ ਪਹੁੰਚਦਾ ਜਾ ਰਿਹਾ ਹੈ, ਪਰ “ਕੱਟੜ ਇਮਾਨਦਾਰ” ਟੋਲੀ ਨੂੰ ਪੰਜਾਬ ਨਹੀ ਆਪਣੀਆਂ ਕੁਰਸੀਆਂ ਅਤੇ ਇਸ਼ਤਿਹਾਰਬਾਜ਼ੀ ਦੀ ਚਿੰਤਾ ਹੈ। ਜਿਸ ਰਫ਼ਤਾਰ ਨਾਲ ਕਰਜ਼ੇ ਚੁੱਕੇ ਜਾ ਰਹੇ ਹਨ, ਲੱਗਦਾ ਹੈ ਹਰ ਜਨਮ ਲੈਂਦਾ ਪੰਜਾਬੀ ਬੱਚਾ ਲੱਖਾਂ ਰੁਪਏ ਦਾ ਕਰਜ਼ਈ ਬਣਾਇਆ ਜਾਵੇਗਾ।
???? “Punjab is being drowned in debt to sustain the luxurious lifestyle of those in power!” ????
???? Punjab’s youth is struggling with unemployment…
???? Farmers remain buried under mounting debt…
???? Government employees are protesting on the streets for their rightful demands…
Yet,… pic.twitter.com/BunRUJTuAu — Bikram Singh Majithia (@bsmajithia) May 19, 2026
ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੱਸਣ.. ਕੀ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਲੈ ਕੇ ਜਾ ਰਹੇ ਹੋ ਜਾਂ ਕਰਜ਼ੇ ਦੀ ਖੱਡ ਵਿੱਚ ਧੱਕ ਰਹੇ ਹੋ? ਆਮ ਆਦਮੀ ਪਾਰਟੀ ਦਾ ਮਾਡਲ ਦਿੱਲੀ ਦੀ ਐਸ਼, ਪੰਜਾਬ ਦੇ ਸਿਰ ਕਰਜ਼!
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਹੁਣ 5 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ’ਤੇ ਹੋ ਚੁੱਕਿਆ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦਾ ਦਾਅਵਿਆਂ ਦੀ ਗੱਲ ਆਖੀ ਜਾਂਦੀ ਹੈ ਜਿਸ ’ਚ ਸੁਵਿਧਾਵਾਂ, ਨੌਕਰੀਆਂ ਸ਼ਾਮਲ ਹਨ ਪਰ ਜੇਕਰ ਦੂਜੀ ਤਸਵੀਰ ਦੇਖੀ ਜਾਵੇ ਤਾਂ ਅਜੇ ਤੱਕ ਹਰ ਇੱਕ ਵਿਭਾਗ ਵੱਲੋਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਨਾ ਹੀ ਤਨਖਾਹਾਂ ਤੇ ਡੀਏ ਦਾ ਬਕਾਇਆ ਵੀ ਨਹੀਂ ਦਿੱਤਾ ਗਿਆ ਹੈ। ਸਫਾਈ ਕਰਮਚਾਰੀ ਆਪਣੀ ਹੱਕੀਂ ਮੰਗਾਂ ਦੇ ਚੱਲਦੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਫਿਲਹਾਲ ਹੁਣ ਹਰ ਇੱਕ ਵਿਰੋਧੀ ਪਾਰਟੀ ਵੱਲੋਂ ਇਹੀ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਆਖਰੀ ਕਿਉਂ ਹਰ ਵਾਰ ਕਰਜ਼ਾ ਕਿਉਂ ਚੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Punjab MC 2026 : 'ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਬਾਰੇ 48 ਘੰਟਿਆਂ 'ਚ ਦੱਸਿਆ ਜਾਵੇ ਕਾਰਨ', ਹਾਈਕੋਰਟ ਨੇ ਪੰਜਾਬ ਚੋਣ ਕਮਿਸ਼ਨ ਨੂੰ ਦਿੱਤੇ ਹੁਕਮ
- PTC NEWS