Chandigarh News : ਅਲਬਾ ਸਮੇਰਿਗਲਿਓ ਚੰਡੀਗੜ੍ਹ ਲਈ ਨਵੀਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨਿਯੁਕਤ , UK ਦੀ ਕਰਦੀ ਹੈ ਨੁਮਾਇੰਦਗੀ
Chandigarh News : ਅਲਬਾ ਸਮੇਰਿਗਲਿਓ ਨੇ ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਉਹ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ, ਉਤਰਾਖੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਯੂਨਾਈਟਿਡ ਕਿੰਗਡਮ (ਯੂਕੇ) ਦੀ ਨੁਮਾਇੰਦਗੀ ਕਰਦੀ ਹੈ।

ਅਲਬਾ ਇੱਕ ਤਜਰਬੇਕਾਰ ਰਾਜਨਾਇਕ ਹੈ ਅਤੇ ਉਹ ਲੰਡਨ ਅਤੇ ਵਿਦੇਸ਼ਾਂ ਵਿੱਚ ਕਈ ਜ਼ਿੰਮੇਵਾਰ ਭੂਮਿਕਾਵਾਂ ਨਿਭਾ ਚੁੱਕੀ ਹੈ। ਉਸ ਦੀਆਂ ਪਹਿਲਾਂ ਦੀਆਂ ਤਾਇਨਾਤੀਆਂ ਵਿੱਚ ਮੌਂਟਸੇਰਾਟ ਸ਼ਾਮਲ ਹੈ, ਜਿੱਥੇ ਉਹ ਪ੍ਰੋਗਰਾਮ ਅਤੇ ਦਫ਼ਤਰ ਮੁਖੀ ਵਜੋਂ ਸੇਵਾ ਨਿਭਾਉਂਦੀ ਰਹੀ। ਇਸ ਤੋਂ ਇਲਾਵਾ, ਉਹ ਕੈਰੇਬੀਅਨ ਖੇਤਰ ਅਤੇ ਦੱਖਣੀ ਏਸ਼ੀਆ ਵਿੱਚ ਵੀ ਅਹਿਮ ਅਹੁਦਿਆਂ 'ਤੇ ਕੰਮ ਕਰ ਚੁੱਕੀ ਹੈ।
ਲੰਡਨ ਵਿੱਚ, ਉਸ ਨੇ ਆਰਥਿਕ ਵਿਕਾਸ, ਲੋਕਤੰਤਰਿਕ ਪ੍ਰਬੰਧਨ, ਸੁਰੱਖਿਆ ਸਹਿਯੋਗ ਅਤੇ ਮਨੁੱਖੀ ਅਧਿਕਾਰਾਂ ਵਰਗੇ ਕਈ ਨੀਤਿਗਤ ਖੇਤਰਾਂ ਵਿੱਚ ਕੰਮ ਕੀਤਾ ਹੈ। ਅਲਬਾ ਨੇ ਲੰਡਨ ਸਕੂਲ ਆਫ ਈਕਾਨਾਮਿਕਸ ਐਂਡ ਪਾਲਿਟਿਕਲ ਸਾਇੰਸ ਤੋਂ ਅੰਤਰਰਾਸ਼ਟਰੀ ਵਿਕਾਸ ਵਿੱਚ ਬੀਐਸਸੀ, ਯੂਨੀਵਰਸਿਟੀ ਆਫ ਐਬਰਡਿਨ ਤੋਂ ਐਮਏ, ਅਤੇ ਯੂਨੀਵਰਸਿਟੀ ਆਫ ਸਿਏਨਾ ਤੋਂ ਰਾਜਨੀਤੀ ਵਿੱਚ ਸਨਾਤਕੋੱਤਰ ਡਿਗਰੀ ਹਾਸਲ ਕੀਤੀ ਹੈ।