Amazon India 'ਚ ਛਾਂਟੀ ਦੀ ਸੰਭਾਵਨਾ, 1000 ਕਰਮਚਾਰੀਆਂ ’ਤੇ ਡਿੱਗ ਸਕਦੀ ਹੈ ਗਾਜ਼

ਐਮਾਜ਼ਾਨ ਕੰਪਨੀ ਦੁਨੀਆ ਭਰ 'ਚ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਜਿਸ ਤੋਂ ਬਾਅਦ ਭਾਰਤ ਵਿੱਚ ਵੀ ਐਮਾਜ਼ਾਨ ਕੰਪਨੀ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ।

By  Aarti January 7th 2023 10:59 AM

Amazon Layoff: ਦੇਸ਼ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ਾਨ ਨੇ ਭਾਰਤ ਵਿੱਚ ਲਗਭਗ 1,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਦੁਨੀਆ ਭਰ 'ਚ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਜਿਸ ਤੋਂ ਬਾਅਦ ਭਾਰਤ ਵਿੱਚ ਵੀ ਐਮਾਜ਼ਾਨ ਕੰਪਨੀ ਆਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ।   

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਐਮਾਜ਼ਾਨ ਕੰਪਨੀ ਦੁਨੀਆ ਭਰ ਵਿੱਚ 18,000 ਤੋਂ ਵੱਧ ਅਹੁਦਿਆਂ ਨੂੰ ਖਤਮ ਕਰ ਸਕਦੀ ਹੈ। ਜਿਸ ਨਾਲ ਭਾਰਤ ਦੇ ਲਗਭਗ 1,000 ਕਰਮਚਾਰੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। 

ਹਾਲਾਂਕਿ ਇਸ ਸਬੰਧ ’ਚ ਐਮਾਜ਼ਾਨ ਇੰਡੀਆ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਐਮਾਜ਼ਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ Andy Jesse ਨੇ ਇੱਕ ਲੇਖ ਸਾਂਝਾ ਕੀਤਾ ਹੈ ਜਿਸ ’ਚ ਉਨ੍ਹਾਂ ਨੇ ਵਿਸ਼ਵ ਪੱਧਰ 'ਤੇ 18,000 ਪੋਸਟਾਂ ਨੂੰ ਖਤਮ ਕਰਨ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਲਿਖਿਆ ਕਿ ਉਹ ਕਰੀਬ 18000 ਅਹੁਦਿਆਂ ਨੂੰ ਸਮਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ ਇਸ ਫੈਸਲੇ ਤੋਂ ਕਈ ਸਮੂਹ ਪ੍ਰਭਾਵਿਤ ਹੋਣਗੇ। ਹਾਲਾਂਕਿ ਜਿਆਦਾਤਰ ਅਹੁਦੇ ਐਮਾਜ਼ਨ ਸਟੋਰ ਅਤੇ ਪੀਐਕਸਟੀ ਨਾਲ ਸਬੰਧਿਤ ਹਨ। 

Related Post