Gursimran Singh Mand : ਅੰਬਾਲਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਕੀਤਾ ਲਾਠੀਚਾਰਜ, ਹੰਝੂ ਗੈਸ ਦੇ ਛੱਡੇ ਗੋਲੇ, ਮੰਡ ਤੇ ਉਸ ਦੇ ਮੁੰਡੇ ਤੇ FIR

Ambala : ਸਿੱਖ ਸੰਗਤ ਵੱਲੋਂ ਖਬਰ ਲਿਖੇ ਜਾਣ ਤੱਕ ਨੈਸ਼ਨਲ ਹਾਈਵੇਅ 'ਤੇ ਦੋਵੇਂ ਪਾਸੇ ਧਰਨਾ ਜਾਰੀ ਸੀ ਅਤੇ ਨੌਜਵਾਨਾਂ ਨੂੰ ਰਿਹਾਅ ਕਰਨ 'ਤੇ ਮੰਗ ਕੀਤੀ ਜਾ ਰਹੀ ਸੀ। ਇਸਤੋਂ ਪਹਿਲਾਂ ਹਰਿਆਣਾ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਮਾਮਲੇ 'ਤੇ ਗੱਲਬਾਤ ਵੀ ਹੋਈ, ਪਰੰਤੂ ਕੋਈ ਸਹਿਮਤੀ ਨਹੀਂ ਬਣੀ।

By  KRISHAN KUMAR SHARMA August 13th 2026 07:45 PM -- Updated: August 13th 2026 09:55 PM

Gursimran Singh Mand : ਅੰਬਾਲਾ ਦੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਝਗੜੇ ਦਾ ਮਾਮਲਾ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਸਿੱਖ ਸੰਗਤ ਵੱਲੋਂ ਖਬਰ ਲਿਖੇ ਜਾਣ ਤੱਕ ਨੈਸ਼ਨਲ ਹਾਈਵੇਅ 'ਤੇ ਦੋਵੇਂ ਪਾਸੇ ਧਰਨਾ ਜਾਰੀ ਸੀ ਅਤੇ ਨੌਜਵਾਨਾਂ ਨੂੰ ਰਿਹਾਅ ਕਰਨ 'ਤੇ ਮੰਗ ਕੀਤੀ ਜਾ ਰਹੀ ਸੀ। ਇਸਤੋਂ ਪਹਿਲਾਂ ਹਰਿਆਣਾ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਮਾਮਲੇ 'ਤੇ ਗੱਲਬਾਤ ਵੀ ਹੋਈ, ਪਰੰਤੂ ਕੋਈ ਸਹਿਮਤੀ ਨਹੀਂ ਬਣੀ।

ਹਾਲਾਂਕਿ, ਸਿੱਖ ਸੰਗਤ ਦੇ ਦਬਾਅ ਹੇਠ ਪੁਲਿਸ ਵੱਲੋਂ ਮੰਗ ਮੰਨਦੇ ਹੋਏ ਮਾਮਲੇ 'ਚ ਗੁਰਸਿਮਰਨ ਸਿੰਘ ਮੰਡ ਅਤੇ ਉਸ ਦੇ ਮੁੰਡੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ 307 ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਦਕਿ ਨੌਜਵਾਨਾਂ ਦੀ ਰਿਹਾਈ ਦੇ ਮਾਮਲੇ 'ਤੇ ਸਹਿਮਤੀ ਨਹੀਂ ਬਣ ਸਕੀ ਹੈ।

ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਮੁੜ ਕੀਤਾ ਲਾਠੀਚਾਰਜ

ਪੁਲਿਸ ਨੇ ਸਿੱਖ ਸੰਗਤ ਤੋਂ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਦੋ ਦਿਨ ਦਾ ਸਮਾਂ ਮੰਗਿਆ ਗਿਆ, ਪਰੰਤੂ ਸਿੱਖ ਸੰਗਤ ਵੱਲੋਂ ਨੌਜਵਾਨਾਂ ਦੀ ਰਿਹਾਈ ਮੰਗੀ ਜਾ ਰਹੀ ਹੈ ਅਤੇ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਸਿੱਖ ਨੌਜਵਾਨਾਂ ਦੀ ਰਿਹਾਈ ਨਹੀਂ ਹੁੰਦੀ, ਉਦੋਂ ਤੱਕ ਉਹ ਸੜਕ 'ਤੇ ਧਰਨਾ ਲਾ ਕੇ ਬੈਠੇ ਰਹਿਣਗੇ। ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੇ ਇਸ ਵਿਵਹਾਰ ਨੂੰ ਪੂਰੀ ਤਰ੍ਹਾਂ ਨਕਾਰਿਦਿਆਂ ਖਦੇੜਨ ਲਈ ਲਾਠੀਚਾਰਜ ਕਰ ਦਿੱਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਪੁਲਿਸ ਨੇ ਨੈਸ਼ਨਲ ਹਾਈਵੇਅ ਤੋਂ ਸਿੱਖਾਂ ਨੂੰ ਹਟਾ ਦਿੱਤਾ ਹੈ ਅਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ।

Sukhbir Singh Badal Attacked : ਸੁਖਬੀਰ ਸਿੰਘ ਬਾਦਲ 'ਤੇ ਹਮਲੇ ਨੂੰ 'ਆਪ' ਵੱਲੋਂ ਕਿਉਂ ਦਿੱਤੀ ਜਾ ਰਹੀ ਰਾਜਨੀਤਕ ਰੰਗਤ ? ਕੀ ਹੈ ਇਸ ਪਿੱਛੇ ਮਨਸ਼ਾ ? ਕਲਿੱਕ ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਅੰਮ੍ਰਿਤਸਰ-ਦਿੱਲੀ ਰਾਸ਼ਟਰੀ ਰਾਜਮਾਰਗ ਦੁਪਹਿਰ 1:30 ਵਜੇ ਤੋਂ ਜਾਮ ਹੈ। ਪੁਲਿਸ ਨੇ ਇਸ ਸਮੇਂ ਸਿਮਰਨਜੀਤ ਸਿੰਘ ਮੰਡ ਅਤੇ ਉਨ੍ਹਾਂ ਦੇ ਪੁੱਤਰ 'ਤੇ ਧਾਰਾ 307 ਲਗਾਏ ਜਾਣ ਬਾਰੇ ਐਲਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਝੀਂਡਾ ਨੇ ਸਾਰਿਆਂ ਦੇ ਸਾਹਮਣੇ ਕੀਤਾ। ਹਾਲਾਂਕਿ, ਨਾਕਾਬੰਦੀ ਖੋਲ੍ਹਣ ਤੋਂ ਪਹਿਲਾਂ, ਸਿੱਖ ਭਾਈਚਾਰੇ ਨੇ ਕਿਹਾ ਕਿ ਉਹ ਉਦੋਂ ਤੱਕ ਨਾਕਾਬੰਦੀ ਨਹੀਂ ਖੋਲ੍ਹਣਗੇ, ਜਦੋਂ ਤੱਕ ਉਨ੍ਹਾਂ ਦੇ ਗ੍ਰਿਫਤਾਰ ਬੱਚੇ ਵਾਪਸ ਨਹੀਂ ਆਉਂਦੇ।

ਪੁਲਿਸ ਨੇ ਸੰਗਤ 'ਤੇ ਛੱਡੇ ਸਨ ਹੰਝੂ ਗੈਸ ਦੇ ਗੋਲੇ

ਇਸਤੋਂ ਪਹਿਲਾਂ ਅੰਬਾਲਾ ਦੇ ਪੰਜੋਖਰਾ ਸਾਹਿਬ ਗੁਰਦੁਆਰੇ ਵਿਖੇ ਸਿੱਖ ਭਾਈਚਾਰੇ ਅਤੇ ਪੁਲਿਸ ਵਿਚਕਾਰ ਗੱਲਬਾਤ ਅਸਫਲ ਹੋਣ ਤੋਂ ਬਾਅਦ, ਰੋਸ ਵਜੋਂ ਸਿੱਖ ਭਾਈਚਾਰੇ ਨੇ ਰਾਸ਼ਟਰੀ ਰਾਜਮਾਰਗ ਨੰਬਰ 1 ਵੱਲ ਮਾਰਚ ਕੀਤਾ। ਪੁਲਿਸ ਨੇ ਰਸਤੇ ਵਿੱਚ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਿੱਖ ਭਾਈਚਾਰੇ ਨੇ ਬੈਰੀਕੇਡ ਤੋੜ ਦਿੱਤੇ।

ਪੁਲਿਸ ਨੇ ਪੰਜੋਖਰਾ ਤੋਂ ਅੰਬਾਲਾ ਜਾਣ ਵਾਲੇ ਰਸਤੇ 'ਤੇ ਹੋਰ ਬੈਰੀਕੇਡਾਂ ਅਤੇ ਪਾਣੀ ਦੀਆਂ ਤੋਪਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਜਿਵੇਂ ਹੀ ਸਿੱਖ ਸੰਗਤ ਅੱਗੇ ਵਧੀ ਤਾਂ ਉਨ੍ਹਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ।

ਇਹ ਵੀ ਪੜ੍ਹੋ...  ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਮਲਾਵਰ ਗ੍ਰਿਫ਼ਤਾਰ, ਮਹਾਰਾਸ਼ਟਰ ਦੇ CM ਨੇ ਦਿੱਤੇ ਜਾਂਚ ਦੇ ਹੁਕਮ

OMR ਸ਼ੀਟ 'ਚ ਛੇੜਛਾੜ ਨਾਲ 520 ਤੋਂ 85 ਅੰਕਾਂ ਕਰਨ 'ਤੇ NEET-UG ਵਿਦਿਆਰਥਣ ਨੇ NTA ਨੂੰ ਹਾਈ ਕੋਰਟ 'ਚ ਘਸੀਟਿਆ

Related Post