Thu, Aug 13, 2026
Whatsapp

Sukhbir Singh Badal Attacked : ਸੁਖਬੀਰ ਸਿੰਘ ਬਾਦਲ 'ਤੇ ਹਮਲੇ ਨੂੰ 'ਆਪ' ਵੱਲੋਂ ਕਿਉਂ ਦਿੱਤੀ ਜਾ ਰਹੀ ਰਾਜਨੀਤਕ ਰੰਗਤ ? ਕੀ ਹੈ ਇਸ ਪਿੱਛੇ ਮਨਸ਼ਾ ?

Sukhbir Singh Badal Attacked : ਭੂੰਦੜ ਨੇ ਸਵਾਲ ਕੀਤਾ ਕਿ ਆਖਿਰ ਪੰਜਾਬ ਵਿੱਚ ਕੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਪੂਰੇ ਮਾਮਲੇ ਦੀ ਅਸਲੀਅਤ ਕੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਪੁੱਛਿਆ ਕਿ ਇਹ ਕਿਸ ਦੀ ਸਾਜ਼ਿਸ਼ ਹੈ ਅਤੇ ਘਟਨਾ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ?

Reported by:  PTC News Desk  Edited by:  KRISHAN KUMAR SHARMA -- August 13th 2026 06:39 PM -- Updated: August 13th 2026 06:51 PM
Sukhbir Singh Badal Attacked : ਸੁਖਬੀਰ ਸਿੰਘ ਬਾਦਲ 'ਤੇ ਹਮਲੇ ਨੂੰ 'ਆਪ' ਵੱਲੋਂ ਕਿਉਂ ਦਿੱਤੀ ਜਾ ਰਹੀ ਰਾਜਨੀਤਕ ਰੰਗਤ ? ਕੀ ਹੈ ਇਸ ਪਿੱਛੇ ਮਨਸ਼ਾ ?

Sukhbir Singh Badal Attacked : ਸੁਖਬੀਰ ਸਿੰਘ ਬਾਦਲ 'ਤੇ ਹਮਲੇ ਨੂੰ 'ਆਪ' ਵੱਲੋਂ ਕਿਉਂ ਦਿੱਤੀ ਜਾ ਰਹੀ ਰਾਜਨੀਤਕ ਰੰਗਤ ? ਕੀ ਹੈ ਇਸ ਪਿੱਛੇ ਮਨਸ਼ਾ ?

Sukhbir Singh Badal Attacked : ਮਹਾਰਾਸ਼ਟਰਾ ਦੇ ਨਾਂਦੇੜ ਵਿਖੇ ਸ੍ਰੀ ਹਜੂਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਹਮਲੇ ਦੀ ਜਿਥੇ ਪ੍ਰਧਾਨ ਮੰਤਰੀ ਮੋਦੀ ਸਮੇਤ ਵੱਡੇ ਤੋਂ ਵੱਡੇ ਲੀਡਰ ਨਿਖੇਧੀ ਕਰ ਰਹੇ ਹਨ, ਉਥੇ ਆਮ ਆਦਮੀ ਪਾਰਟੀ (AAP) ਵੱਲੋਂ ਕੀਤਾ ਟਵੀਟ ਮਾਮਲੇ ਨੂੰ ਰਾਜਨੀਤਕ ਰੰਗਤ ਦਿੰਦਾ ਜਾਪਦਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਰਾਜਾ ਵੜਿੰਗ ਵੀ ਪਿੱਛੇ ਨਹੀਂ ਰਹੇ, ਜਿਨ੍ਹਾਂ ਵੱਲੋਂ ਇਸ ਨੂੰ 2015 ਬਰਗਾੜੀ ਬੇਅਦਬੀ ਕਾਂਡ (Bargari sacrilege incident) ਨਾਲ ਜੋੜਿਆ ਜਾ ਰਿਹਾ ਹੈ।

ਅਕਾਲੀ ਦਲ ਨੇ 'ਆਪ' ਪਾਰਟੀ ਦੇ ਬਿਆਨ ਦੀ ਕੀਤੀ ਨਿੰਦਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਦੇ ਪ੍ਰਧਾਨ ’ਤੇ ਧਾਰਮਿਕ ਸਥਾਨ ਵਿੱਚ ਹੋਏ ਹਮਲੇ ਦੀ ਘਟਨਾ ਨੂੰ ਲੈ ਕੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ’ਤੇ ਅਜਿਹੀ ਘਟਨਾ ਵਾਪਰਨਾ ਬਹੁਤ ਮੰਦਭਾਗਾ ਹੈ ਅਤੇ ਇਹ ਪੂਰੀ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਥਾਨ ’ਤੇ ਲੋਕ ਸ਼ਰਧਾ ਨਾਲ ਨਤਮਸਤਕ ਹੋਣ ਲਈ ਜਾਂਦੇ ਹਨ ਅਤੇ ਸਿੱਖੀ ਦੇ ਭੇਸ ਵਿੱਚ ਕਿਸੇ ਵੱਲੋਂ ਹਮਲਾ ਕਰਨਾ ਬੇਹੱਦ ਨਿੰਦਣਯੋਗ ਹੈ।

'ਆਪ' ਨੇ ਹਮਲੇ ਨੂੰ ਬੇਅਦਬੀ ਕਾਂਡ ਜੋੜਿਆ

ਆਮ ਆਦਮੀ ਪਾਰਟੀ ਵੱਲੋਂ ਹਮਲੇ ਬਾਰੇ ਨਿਖੇਧੀ ਕਰਦਿਆਂ ਲਿਖਿਆ, ''ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਆਮ ਆਦਮੀ ਪਾਰਟੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੀ ਹੈ, ਪਰ ਇੱਥੇ ਇਹ ਗੱਲ ਜ਼ਰੂਰ ਵਿਚਾਰਨ ਵਾਲ਼ੀ ਹੈ ਕਿ ਅਕਾਲੀ ਦਲ ਬਾਦਲ ਦੀ ਅਗਵਾਈ ਵਾਲ਼ੀ ਸਰਕਾਰ ਵੇਲ਼ੇ ਹੋਈਆਂ ਬੇਅਦਬੀਆਂ, ਸੰਗਤ ਨਾਲ਼ ਹੋਏ ਦੁਰਵਿਹਾਰ ਅਤੇ ਨਾਇਨਸਾਫ਼ੀ ਵਿਰੁੱਧ ਸੰਗਤ ਦੇ ਹਿਰਦਿਆਂ 'ਚ ਅੱਜ ਤੱਕ ਭਾਰੀ ਰੋਸ ਹੈ ਅਤੇ ਅਕਾਲੀ ਦਲ ਬਾਦਲ ਨੂੰ ਇਸ ਧੱਕੇਸ਼ਾਹੀ ਬਾਰੇ ਸੋਚਣ ਦੀ ਲੋੜ ਹੈ।'' 


ਆਪ ਤੇ ਪੰਜਾਬ ਕਾਂਗਰਸ ਪ੍ਰਧਾਨ ਦੀਆਂ ਟਿੱਪਣੀਆਂ 'ਤੇ ਅਕਾਲੀ ਦਲ ਦਾ ਸਖਤ ਪ੍ਰਤੀਕਰਮ 

ਅਕਾਲੀ ਆਗੂਆਂ ਨੇ ਬਲਤੇਜ ਪਨੂੰ, ਕੁਲਤਾਰ ਸਿੰਘ ਸੰਧਵਾਂ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਮਲੇ ਨੂੰ 2015 ਬੇਅਦਬੀ ਕਾਂਡ ਨਾਲ ਜੋੜਨ ਵਰਗੀਆਂ ਟਿੱਪਣੀਆਂ 'ਤੇ ਸਖਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਲੇ ਦੀ ਨਿੰਦਾ ਕਰਨਾ ਸਵਾਗਤਯੋਗ ਹੈ, ਪਰ ਇਨ੍ਹਾਂ 'ਆਪ' ਤੇ ਕਾਂਗਰਸ ਪ੍ਰਧਾਨ ਵੱਲੋਂ ਹਮਲੇ ਨੂੰ ਸਿਆਸੀ ਰੰਗਤ ਦੇਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਜ਼ਿੰਮੇਵਾਰੀ ਨਾਲ ਬਿਆਨ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ... Ambala 'ਚ ਸਿੱਖ ਸੰਗਤ 'ਤੇ ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲੇ; ਗੁਰਸਿਮਰਨ ਸਿੰਘ ਮੰਡ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵੱਡਾ ਹੰਗਾਮਾ

ਅਕਾਲੀ ਦਲ ਦਾ ਮੁੱਖ ਮੰਤਰੀ ਸਵਾਲ

ਭੂੰਦੜ ਨੇ ਸਵਾਲ ਕੀਤਾ ਕਿ ਆਖਿਰ ਪੰਜਾਬ ਵਿੱਚ ਕੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਪੂਰੇ ਮਾਮਲੇ ਦੀ ਅਸਲੀਅਤ ਕੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਪੁੱਛਿਆ ਕਿ ਇਹ ਕਿਸ ਦੀ ਸਾਜ਼ਿਸ਼ ਹੈ ਅਤੇ ਘਟਨਾ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ? ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਜਾਂਚ ਏਜੰਸੀਆਂ ਨੂੰ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।


ਅਕਾਲੀ ਆਗੂ ਚੀਮਾ ਨੇ ਵੀ ਘਟਨਾ ’ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਅਕਾਲੀ ਦਲ ਦੇ ਪ੍ਰਧਾਨ ’ਤੇ ਇਹ ਦੂਜੀ ਵਾਰ ਹਮਲੇ ਦੀ ਕੋਸ਼ਿਸ਼ ਹੋਈ ਹੈ। ਚੀਮਾ ਨੇ ਕਿਹਾ ਕਿ ਜਦੋਂ ਵੀ ਅਕਾਲੀ ਦਲ ਦਾ ਉਭਾਰ ਹੁੰਦਾ ਹੈ ਤਾਂ ਪੰਥ ਵਿਰੋਧੀ ਤਾਕਤਾਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਕਿਸੇ ਮੁੱਖ ਆਗੂ ਨੂੰ Z ਸੁਰੱਖਿਆ ਮਿਲੀ ਹੋਈ ਹੈ ਤਾਂ ਇਸ ਦੇ ਬਾਵਜੂਦ ਅਜਿਹੀ ਘਟਨਾ ਕਿਵੇਂ ਵਾਪਰੀ।

'ਪੰਜਾਬ ਨੂੰ ਸਿਆਸੀ ਹਿੰਸਾ ਵੱਲ ਨਾ ਧੱਕੋ'

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਬਿਆਨ ਦਾ ਹਵਾਲਾ ਦਿੰਦਿਆਂ ਭੂੰਦੜ ਨੇ ਕਿਹਾ ਕਿ ਉਨ੍ਹਾਂ ਦੇ ਟਵੀਟ ਦਾ ਮਤਲਬ ਵੀ ਸਪੱਸ਼ਟ ਹੋਣਾ ਚਾਹੀਦਾ ਹੈ। ਉਨ੍ਹਾਂ ਦਿੱਲੀ ਦੇ ਆਗੂਆਂ ਤੋਂ ਵੀ ਪੁੱਛਿਆ ਕਿ ਦਰਬਾਰ ਸਾਹਿਬ ’ਤੇ ਹਮਲੇ ਅਤੇ ਦਿੱਲੀ ਵਿੱਚ ਹੋਏ ਕਤਲੇਆਮ ਵਰਗੀਆਂ ਘਟਨਾਵਾਂ ਬਾਰੇ ਉਨ੍ਹਾਂ ਦਾ ਕੀ ਰੁਖ ਹੈ।

ਭੂੰਦੜ ਨੇ ਚਿੰਤਾ ਜ਼ਾਹਰ ਕੀਤੀ ਕਿ ਜੇਕਰ ਸਿਆਸੀ ਪਾਰਟੀਆਂ ਇਸ ਪੱਧਰ ’ਤੇ ਇੱਕ-ਦੂਜੇ ’ਤੇ ਸਾਜ਼ਿਸ਼ਾਂ ਦੇ ਦੋਸ਼ ਲਗਾਉਣ ਲੱਗੀਆਂ ਤਾਂ ਪੰਜਾਬ ਦੇ ਹਾਲਾਤ ਹੋਰ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਆਸੀ ਹਿੰਸਾ ਵੱਲ ਨਹੀਂ ਧੱਕਣਾ ਚਾਹੀਦਾ।

ਉਨ੍ਹਾਂ ਰਾਜਾ ਵੜਿੰਗ ’ਤੇ ਦੋਸ਼ ਲਗਾਇਆ ਕਿ ਉਹ ਉਹੀ ਗੱਲਾਂ ਕਹਿ ਰਹੇ ਹਨ, ਜੋ ਆਮ ਆਦਮੀ ਪਾਰਟੀ ਵੱਲੋਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ। ਭੂੰਦੜ ਨੇ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮਾਮਲੇ ਵਿੱਚ ਸਿਆਸੀ ਬਿਆਨਬਾਜ਼ੀ ਦੀ ਬਜਾਏ ਨਿਰਪੱਖ ਅਤੇ ਡੂੰਘੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਘਟਨਾ ਦੀ ਅਸਲ ਸੱਚਾਈ ਲੋਕਾਂ ਸਾਹਮਣੇ ਆ ਸਕੇ।

Channi Vs Raja Warring ’ਤੇ ਕਾਂਗਰਸ ਹਾਈਕਮਾਂਡ ਨੇ ਵਰਤੀ ਸਖ਼ਤੀ; ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਸਿਰਫ 15 ਦਿਨਾਂ ਦਾ ਸਮਾਂ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK