Ferozepur News : ਭਤੀਜੇ ਦੀ ਮ੍ਰਿਤਕ ਦੇਹ ਘਰ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਪਲਟੀ ਐਂਬੂਲੈਂਸ, ਚਾਚੀ ਦੀ ਵੀ ਹੋਈ ਮੌਤ ਤੇ ਹੋਰ ਪਰਿਵਾਰਕ ਮੈਂਬਰ ਜ਼ਖਮੀ

Ferozepur News : ਅਕਸਰ ਤੇਜ਼ ਰਫ਼ਤਾਰ ਜਾਂ ਗਲਤ ਡਰਾਈਵਿੰਗ ਨਾਲ ਐਕਸੀਡੈਂਟ ਹੋ ਜਾਂਦੇ ਹਨ। ਜਿਸ ਵਿੱਚ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਤੇ ਕਈ ਫੱਟੜ ਹੋ ਜਾਂਦੇ ਹਨ ਤੇ ਜ਼ਿੰਦਗੀ ਭਰ ਲਈ ਅਪਾਹਿਜ ਵੀ ਹੋ ਜਾਂਦੇ ਹਨ

By  Shanker Badra April 18th 2025 01:46 PM

Ferozepur News : ਅਕਸਰ ਤੇਜ਼ ਰਫ਼ਤਾਰ ਜਾਂ ਗਲਤ ਡਰਾਈਵਿੰਗ ਨਾਲ ਐਕਸੀਡੈਂਟ ਹੋ ਜਾਂਦੇ ਹਨ। ਜਿਸ ਵਿੱਚ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਤੇ ਕਈ ਫੱਟੜ ਹੋ ਜਾਂਦੇ ਹਨ ਤੇ ਜ਼ਿੰਦਗੀ ਭਰ ਲਈ ਅਪਾਹਿਜ ਵੀ ਹੋ ਜਾਂਦੇ ਹਨ ਤੇ ਕਈਆਂ ਦੇ ਘਰ ਇਸ ਕਦਰ ਬਰਬਾਦ ਹੋ ਜਾਂਦੇ ਹਨ ਕੀ ਉਸ ਨੂੰ ਸੰਭਾਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। 

ਇਸੇ ਤਰ੍ਹਾਂ ਦਾ ਇੱਕ ਹਾਦਸਾ ਅੱਜ ਜੀਰਾ ਦੇ ਪਿੰਡ ਨੀਲੇਵਾਲਾ ਦੇ ਰਹਿਣ ਵਾਲੇ ਬੱਚੇ ਮਨਿੰਦਰ ਸਿੰਘ ਨਾਲ ਵਾਪਰਿਆ ਹੈ। ਜਦੋਂ ਉਹ ਸਵੇਰੇ ਆਪਣੇ ਡੇਅਰੀ 'ਤੇ ਕੰਮ ਕਰਨ ਵਾਸਤੇ ਪਿੰਡ ਤੋਂ ਜੀਰਾ ਦਾਣਾ ਮੰਡੀ ਨਜ਼ਦੀਕ ਪੁੱਜਾ ਤਾਂ ਇੱਕ ਕੈਂਟਰ ਦੇ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋਣ ਕਰਕੇ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਉਸਦੀ ਡੈਡ ਬਾਡੀ ਐਬੂਲੈਂਸ ਵਿੱਚ ਲੈ ਕੇ ਪਿੰਡ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨਾਲ ਵੀ ਹਾਦਸਾ ਵਾਪਰ ਗਿਆ।

ਨਸ਼ੇ ਨਾਲ ਧੁੱਤ ਕਾਰ ਡਰਾਈਵਰ ਵੱਲੋਂ ਓਵਰਟੇਕ ਕਰਨ ਨਾਲ ਐਬੂਲੈਂਸ ਜੀਰਾ ਦੇ ਨਾਲ ਲੱਗਦੇ ਪਿੰਡ ਲਹਿਰਾ ਰੋਹੀ ਦੇ ਚੌਂਕ ਵਿੱਚ ਪਲਟ ਗਈ। ਜਿਸ ਦੌਰਾਨ ਉਸ ਨੌਜਵਾਨ ਦੀ ਚਾਚੀ ਜਿਸ ਦੀਆਂ ਪਰਿਵਾਰ ਵਿੱਚ 6 ਬੇਟੀਆਂ ਤੋਂ ਬਾਅਦ ਇੱਕ ਬੇਟਾ ਹੈ ਦੀ ਮੌਤ ਹੋ ਗਈ ਤੇ ਬਾਕੀ ਪਰਿਵਾਰਿਕ ਮੈਂਬਰਾਂ ਦੇ ਸੱਟਾਂ ਲੱਗੀਆਂ, ਜਿਨਾਂ ਨੂੰ ਸਰਕਾਰੀ ਹਸਪਤਾਲ ਜੀਰਾ ਵਿੱਚ ਇਲਾਜ ਲਈ ਲਿਆਂਦਾ ਗਿਆ। ਇਸ ਦੌਰਾਨ ਐਸਐਮਓ ਜੀਰਾ ਮਨਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਇੱਕ ਮਰੀਜ਼ ਦੇ ਗੰਭੀਰ ਜ਼ਖਮੀ ਹੋਣ ਕਰਕੇ ਉਸਨੂੰ ਫਰੀਦਕੋਟ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਅਤੇ ਬਾਕੀਆਂ ਦਾ ਇਲਾਜ ਸਰਕਾਰੀ ਹਸਪਤਾਲ ਜੀਰਾ ਵਿੱਚ ਹੀ ਚੱਲ ਰਿਹਾ ਹੈ।

Related Post