Ludhiana News : ਮਰੀਜ਼ ਨੂੰ PGI ਤੋਂ ਲੁਧਿਆਣਾ ਲਿਜਾਂਦੀ ਸਮੇਂ ਐਂਬੂਲੈਂਸ ਦੀਵਾਰ ਨਾਲ ਟਕਰਾਈ ,ਇਕੋਂ ਪਰਿਵਾਰ ਦੇ 4 ਮੈਂਬਰ ਜ਼ਖਮੀ, ਡਰਾਈਵਰ ਦੀ ਮੌਕੇ ਤੇ ਹੋਈ ਮੌਤ

Ludhiana News : ਅੱਜ ਸਵੇਰੇ 7 ਵਜੇ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਲਿਜਾਂਦੀ ਹੋਈ ਪ੍ਰਾਈਵੇਟ ਐਂਬੂਲੈਂਸ ਦਾ ਪਿੰਡ ਹੀਰਾ (ਕੋਹਾੜਾ) ਕਿੱਟੀ ਬ੍ਰੈਡ ਨਜ਼ਦੀਕ ਮਸਜਿਦ ਦੀ ਦੀਵਾਰ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਐਂਬੂਲੈਂਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋਏ ਹਨ ,ਜਿਨਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ

By  Shanker Badra June 12th 2025 12:16 PM

Ludhiana News : ਅੱਜ ਸਵੇਰੇ 7 ਵਜੇ ਮਰੀਜ਼ ਨੂੰ ਪੀਜੀਆਈ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਲਿਜਾਂਦੀ ਹੋਈ ਪ੍ਰਾਈਵੇਟ ਐਂਬੂਲੈਂਸ ਦਾ ਪਿੰਡ ਹੀਰਾ (ਕੋਹਾੜਾ) ਕਿੱਟੀ ਬ੍ਰੈਡ ਨਜ਼ਦੀਕ ਮਸਜਿਦ ਦੀ ਦੀਵਾਰ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਐਂਬੂਲੈਂਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋਏ ਹਨ ,ਜਿਨਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। 

ਐਂਬੂਲੈਂਸ ਚਾਲਕ ਨੂੰ ਐਂਬੂਲੈਂਸ ਵਿੱਚੋਂ ਬੜੀ ਮੁਸ਼ਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਜਿਸ ਨੂੰ ਤੁਰੰਤ ਲੁਧਿਆਣਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸਿਵਲ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਚਾਰ ਜ਼ਖਮੀ ਲਿਆਂਦੇ ਗਏ ,ਜਿਨਾਂ ਦਾ ਇਲਾਜ ਚੱਲ ਰਿਹਾ ਹੈ।  ਚਾਰੋਂ ਮਰੀਜ਼ ਖਤਰੇ ਤੋਂ ਬਾਹਰ ਹਨ। 

ਉਹਨਾਂ ਦੱਸਿਆ ਕਿ ਜ਼ਖਮੀ ਐਬੂਲੈਂਸ ਵਿੱਚ ਚੰਡੀਗੜ੍ਹ ਤੋਂ ਆਪਣੇ ਘਰ ਲੁਧਿਆਣਾ ਵਾਪਸ ਜਾ ਰਹੇ ਸੀ। ਐਂਬੂਲੈਂਸ ਕਿੱਟੀ ਬ੍ਰੈਡ ਨਜ਼ਦੀਕ ਮਸਜਿਦ ਦੀ ਦੀਵਾਰ ਨਾਲ ਟਕਰਾ ਗਈ। ਜਿਸ ਵਿੱਚੋਂ ਚਾਰ ਜ਼ਖਮੀਆਂ ਨੂੰ 108 ਦੁਆਰਾ ਸਮਰਾਜ ਹਸਪਤਾਲ 'ਚ ਲਿਆਂਦਾ ਗਿਆ। ਚਾਰੋਂ ਜ਼ਖਮੀ ਇੱਕੋ ਪਰਿਵਾਰ ਦੇ ਮੈਂਬਰ ਹਨ ਅਤੇ ਇਹਨਾਂ ਦਾ ਇਲਾਜ ਚੱਲ ਰਿਹਾ ਤੇ ਚਾਰੋਂ ਖਤਰੇ ਤੋਂ ਬਾਹਰ ਹਨ।

Related Post